ਮਲੇਰਕੋਟਲਾ (ਮੁਨੀਸ਼ ਵਰਮਾ) :- ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ ਚ ਚੱਲ ਰਹੇ ਕਰਫਿਊ ਤੇ ਤਾਲਾਬੰਦੀ ਦਾ ਅਸਰ ਹੁਣ ਤੱਕ ਤਾਂ ਇਹ ਦੇਖਣ ਨੂੰ ਮਿਲ ਰਿਹਾ ਸੀ ਕਿ ਪਰਵਾਸੀ ਮਜ਼ਦੂਰਾਂ ਮਜ਼ਦੂਰ ਭੁੱਖੇ ਮਰਦੇ ਆਪੋ ਆਪਣੇ ਸੂਬਿਆਂ ਨੂੰ ਪੈਦਲ ਹੀ ਤੁਰ ਪੈ ਸਨ, ਪਰ ਹੁਣ ਇਸ ਦਾ ਅਸਰ ਪੰਜਾਬ ਦੇ ਆਮ ਸ਼ਹਿਰੀਆਂ ਤੱਕ ਵੀ ਵੇਖਣ ਨੂੰ ਮਿਲਣ ਲੱਗਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਹੈ ਮਲੇਰਕੋਟਲਾ ਦੇ ਜਮਾਲਪੁਰਾ ਖੇਤਰ ਦੇ ਰਹਿਣ ਵਾਲੇ ਮੁਹੰਮਦ ਅਰਸ਼ਦ ਦਾ ਜਿਸ ਨੇ ਕਰੋਨਾ ਵਾਇਰਸ ਕਾਰਨ ਕਰਫਿਊ ਤੇ ਤਾਲਾਬੰਦੀ ਤੋਂ ਪ੍ਰੇਸ਼ਾਨ ਹੋਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜੀ ਹਾਂ !ਇਹ ਸੱਚ ਐ, ਕਿਉਂਕਿ ਇਹ ਗੱਲ ਅਸੀਂ ਨਹੀਂ ਬਲਕਿ ਖੁਦ ਅਰਸ਼ਦ ਦੇ ਪਰਿਵਾਰ ਵਾਲੇ ਕਹਿ ਰਹੇ ਨੇ। ਪਰਿਵਾਰ ਮੁਤਾਬਿਕ ਜਦੋਂ ਤੋਂ ਸੂਬੇ ‘ਚ ਕਰੋਨਾ ਵਾਇਰਸ ਕਰਕੇ ਕਰਫਿਊ ਲਗਾਇਆ ਗਿਆ ਤਾਂ ਉਸੇ ਦਿਨ ਤੋਂ ਮ੍ਰਿਤਕ ਪ੍ਰੇਸ਼ਾਨ ਰਹਿੰਦਾ ਸੀ। ਪਰਿਵਾਰ ਅਨੁਸਾਰ ਘਰ ਦਾ ਮੁਖੀ ਅਰਸ਼ਦ ਰਿਕਸ਼ਾ ਚਲਾਕੇ ਤੇ ਲੋਕਾਂ ਦੇ ਘਰਾਂ ਨੂੰ ਰੰਗ ਬਿਰੰਗੇ ਰੰਗ ਕਰਕੇ ਸਜਾਉਂਦਾ ਸਜਾਉਦਾ ਜੋ ਕਿ ਹੁਣ ਭੁੱਖਮਰੀ ਦਾ ਸ਼ਿਕਾਰ ਹੋਕੇ ਖੁਦ ਆਪਣੇ ਪਰਿਵਾਰ ਦੀ ਜ਼ਿੰਦਗੀ ਬੇਰੰਗ ਅਤੇ ਫਿੱਕੀ ਕਰ ਗਿਆ। ਪਰਿਵਾਰ ਮੁਤਾਬਿਕ ਕਰਫਿਊ ਕਾਰਨ ਮੁਹੰਮਦ ਅਰਸ਼ਦ ਮੁਹੱਲੇ ਵਾਲਿਆਂ ਤੋਂ ਮਜਬੂਰੀ ਵੱਸ ਲੰਗਰ ਲੈਕੇ ਖਾ ਰਿਹਾ ਸੀ। ਮ੍ਰਿਤਕ ਦੀ ਮਾਤਾ ਵਹਿਦਾ ਦਾ ਕਹਿਣਾ ਐ ਕੀ ਹੁਣ ਪਰਿਵਾਰ ਕੋਲ ਅਰਸ਼ਦ ਦਾ ਰਿਕਸ਼ਾ ਅਤੇ ਕੁਝ ਸੁੱਕੇ ਹੋਏ ਰੰਗ ਕਰਨ ਵਾਲੇ ਬਰਸ਼ ਹੀ ਬਚੇ ਨੇ ਇਸ ਲਈ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
ਉਧਰ ਜਦੋਂ ਪੂਰੇ ਮਾਮਲੇ ‘ਚ ਜਦੋਂ ਐਸ.ਡੀ.ਐਮ. ਮਲੇਰਕੋਟਲਾ ਨਾਲ ਰਾਬਤਾ ਕੀਤਾ ਗਿਆ ਤਾਂ ਉਹ ਆਪਣੇ ਦਫਤਰ ‘ਚ ਨਾ ਮਿਲੇ ਪਰ ਪੂਰੇ ਮਾਮਲੇ ਬਾਰੇ ਜਦੋਂ ਮੌਕੇ ‘ਤੇ ਮੌਜੂਦ ਤਹਿਸੀਲਦਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪਰ ਥਾਣਾ ਸਿਟੀ 1 ਦੇ ਥਾਣੇਦਾਰ ਹਰਜਿੰਦਰ ਸਿੰਘ ਦਾ ਕਹਿਣਾ ਐ ਕੀ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਐ। ਜੇਕਰ ਪ੍ਰਸਾਸ਼ਨ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ ਤਾਂ ਉਹ ਖੁਦ ਨਿੱਜੀ ਤੌਰ “ਤੇ ਪਰਿਵਾਰ ਦੀ ਮਦਦ ਇਸ ਦੁਖ ਦੀ ਘੜੀ ‘ਚ ਜ਼ਰੂਰ ਕਰਨਗੇ।
ਇਸ ਮਾਮਲੇ ਨੇ ਇਕ ਵਾਰ ਪੰਜਾਬ ਦੀ ਉਹ ਤਸਵੀਰ ਉਭਾਰ ਦਿੱਤੀ ਐ ਜਿੱਥੋ ਦੇ ਲੋਕ ਮੰਗਕੇ ਖਾਣ ਨੂੰ ਸ਼ਰਮਨਾਕ ਮੰਨਦੇ ਨੇ। ਇਸੇ ਲਈ ਅਸੀਂ ਵੀ ਐਚਟੀਵੀ ਪੰਜਾਬੀ ਜ਼ਰੀਏ ਇਹੋ ਅਪੀਲ ਕਰਦੇ ਹਾਂ ਅਰਸ਼ਦ ਵਰਗੇ ਲੋਕਾਂ ਦਾ ਵੀ ਅਸੀਂ ਧਿਆਨ ਰੱਖੀਏ ਕਿਸੇ ਦੀ ਮਦਦ ਕਰਨ ਵੇਲੇ ਤਸਵੀਰਾਂ ਜਾਂ ਵੀਡੀਓ ਬਣਾਉਣ ਤੋਂ ਗੁਰੇਜ਼ ਕਰੀਏ। ਤੇ ਅਜਿਹੇ ਖੁਦਾਰ ਲੋਕਾਂ ਦੀ ਅੰਦਰ ਵੜ੍ਹਕੇ ਮਦਦ ਕਰੀਏ।
ਇਸ ਖਾਬਰ ਦੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਤਸਵੀਰਾਂ ਰਹਿਣ ਦੇਖੋ ਕੀ ਹੈ ਪੂਰਾ ਮਾਮਲਾ,…..
