Htv Punjabi
Punjab

ਕੋਰੋਨਾ ਦਾ ਨਾਕਾ ਪਿਆ ਮਹਿੰਗਾ, 5 ਨੌਜਵਾਨਾਂ ਨੇ ਨਾਕੇ ਵਾਲਿਆਂ ‘ਤੇ ਚਲਾਈਆਂ ਗੋਲੀਆਂ, ਇੱਕ ਦੀ ਮੌਤ ਦੂਜਾ ਜ਼ਖਮੀ

ਫਿਰੋਜ਼ਪੁਰ : ਥਾਣਾ ਮੱਖੂ ਦੇ ਅੰਤਰਗਤ ਪਿੰਡ ਟਿਲੀ ਬੋਦਲਾ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਨਾਕਾ ਲਾ ਕੇ ਬੈਠੇ ਦੋ ਨੌਜਵਾਨਾਂ ਤੇ ਇੱਕ ਵਿਅਕਤੀ ਨੇ ਗੋਲੀ ਦਾਗ ਦਿੱਤੀ l ਇਸ ਵਾਰਦਾਤ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਦੂਸਰਾ ਜਖ਼ਮੀ ਹੋ ਗਿਆ.ਉੱਧਰ ਥਾਣਾ ਮੱਖੂ ਪੁਲਿਸ ਨੇ ਪੀੜਿਤ ਨੌਜਵਾਨ ਦੇ ਬਿਆਨ ਤੇ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪਰ ਸਾਰੇ ਮੁਜਰਮ ਫਰਾਰ ਹਨ l
ਪੀੜਿਤ ਨੌਜਵਾਨ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਟਿਲੀ ਬੋਦਲਾ ਦੇ ਮੁਤਾਬਿਕ ਕੋਰੋਨਾ ਵਾਇਰਸ ਦੇ ਕਾਰਨ ਪਿੰਡ ਵਿੱਚ ਨਾਕਾਬੰਦੀ ਕੀਤੀ ਗਈ ਸੀ l ਨਾਕੇ ਤੇ ਜਗਜੀਤ ਅਤੇ ਉਸ ਦੇ ਸਾਥੀ ਜੱਜ ਸਿੰਘ ਪੁੱਤਰ ਅਜੈਬ ਸਿੰਘ ਤੈਨਾਤ ਸੀ l ਇਸੀ ਦੌਰਾਨ ਪਿੰਘ ਕੂਦੂਵਾਲਾ ਵੱਲੋਂ ਇੱਕ ਬੋਲੈਰੋ ਕਾਰ ਉਨ੍ਹਾਂ ਦੇ ਪਿੰਡ ਟਿਲੀ ਬੋਦਲਾ ਵੱਲੋਂ ਆ ਰਹੀ ਸੀ l ਜਿਵੇਂ ਹੀ ਕਾਰ ਉਨ੍ਹਾਂ ਦੇ ਪਿੰਡ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਰੋਕ ਕੇ ਪੁੱਛਗਿਛ ਸ਼ੁਰੂ ਕੀਤੀ l
ਕਾਰ ਵਿੱਚ ਲਖਵਿੰਦਰ ਸਿੰਘ, ਰਾਜਬੀਰ ਸਿੰਘ ਵਾਸੀ ਹਰਿਕੇ ਅਤੇ ਇੱਕ ਹੋਰ ਵਿਅਕਤੀ ਮੌਜੂਦ ਸੀ l ਇਸ ਦੌਰਾਨ ਪਿੰਡ ਟਿਲੀ ਬੋਦਲਾ ਵਾਸੀ ਸਰਬਜੀਤ ਕੌਰ, ਰਾਜਵਿੰਦਰ ਕੌਰ ਅਤੇ ਗੁਰਜਿੰਦਰ ਸਿੰਘ ਮੌਕੇ ਤੇ ਪਹੁੰਚ ਗਏ l ਸਰਬਜੀਤ ਕੌਰ ਨੇ ਕਿਹਾ ਕਿ ਇਹ ਲੋਕ ਉਨ੍ਹਾਂ ਦੇ ਘਰ ਆਉਂਦੇ ਜਾਂਦੇ ਹਨ ਇਨ੍ਹਾਂ ਨੂੰ ਕਿਉਂ ਰੋਕਿਆ ਹੈ l ਰੌਲਾ ਸੁਣ ਕੇ ਪਿੰਡ ਦੇ ਲੋਕ ਵੀ ਉੱਥੇ ਇੱਕਠੇ ਹੋ ਗਏ l
ਇਸੀ ਦੌਰਾਨ ਮੁਲਜ਼ਮ ਰਾਜਬੀਰ ਸਿੰਘ ਨੇ ਆਪਣੀ ਪਿਸਤੌਲ ਨਾਲ ਤਾਬੜਤੋੜ ਗੋਲੀਆਂ ਦਾਗਣਾ ਸ਼ੁਰੂ ਕਰ ਦਿੱਤਾ l ਜੱਜ ਸਿੰਘ ਦੀ ਛਾਤੀ ਵਿੱਚ ਇੱਕ ਗੋਲੀ ਲੱਗੀ ਜਦ ਕਿ ਦੂਜੀ ਗੋਲੀ ਉਸ ਦੀ ਬਾਂਹ ਤੇ ਲੱਗੀ l ਇਸੀ ਤਰ੍ਹਾਂ ਇੱਕ ਗੋਲੀ ਜਗਜੀਤ ਸਿੰਘ ਦੀ ਕੂਹਣੀ ਨੂੰ ਛੂਹ ਕੇ ਨਿਕਲ ਗਈ l ਜਿਸ ਦੌਰਾਨ ਦੋਨੋਂ ਜਖ਼ਮੀ ਹੋ ਗਏ l ਪਿੰਡ ਵਾਲਿਆਂ ਦੋਨਾਂ ਜਖ਼ਮੀਆਂ ਨੂੰ ਮੱਖੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ l
ਉੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਮੋਗਾ ਰੈਫਰ ਕਰ ਦਿੱਤਾ l ਰਸਤੇ ਵਿੱਚ ਜੱਜ ਸਿੰਘ ਦੀ ਮੌਤ ਹੋ ਗਈ l ਉੱਧਰ, ਥਾਣਾ ਮੱਖੂ ਪੁਲਿਸ ਦੇ ਏਐਸਆਈ ਦੀਪ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਦੇ ਬਿਆਨ ਤੇ ਸਾਰੇ ਮੁਜ਼ਰਮਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l

Related posts

ਸਿੱਧੂ ਮੁਸੇਆਲਾ ਦਾ ਨਵਾਂ ਗੀਤ ਰਲੀਜ਼ ਹੋਣ ‘ਤੋਂ ਬਾਅਦ ਦੇਖੋ ਕਿਵੇਂ ਪਿਆ ਗਾਹ ?

htvteam

ਜੀਜੇ ਨੇ ਸੋਹਣੀ ਸਾਲੀ ਦੇ ਘਰ ਪਾਇਆ ਪਾੜ; ਦੇਖੋ ਵੀਡੀਓ

htvteam

ਆਹ ਦੇਖੋ ਖੇਡਦੇ ਖੇਡਦੇ ਮੁੰਡੇ ਕੌਣ ਲੈ ਗਿਆ

htvteam

Leave a Comment