Htv Punjabi
Punjab

ਦਿਲ ਦਾ ਇਲਾਜ ਕਰਾਉਣ ਪੀਜੀਆਈ ‘ਚ ਆਈ 6 ਮਹੀਨੇ ਦੀ ਬੱਚੀ ਨੂੰ ਹੋਇਆ ਕੋਰੋਨਾ, 6 ਡਾਕਟਰਾਂ ਸਣੇ 12 ਕੁਆਰੰਨਟਾਈਨ, ਵਾਰਡ ‘ਚ 24 ਬੱਚੇ ਸਨ ਦਾਖਲ ?

ਚੰਡੀਗੜ੍ਹ : ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕਾਲਾਬੰਦੀ ਅਤੇ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ‘ਚ ਬੰਦ ਰਹਿਣ ਦੇ ਹੁਕਮ ਦਿੱਤੇ ਜਾ ਰਹੇ ਹਨ ਤੇ ਨਸੀਹਤਾਂ ਇਹ ਦਿੱਤੀਆਂ ਜਾ ਰਹੀਆਂ ਹਨ ਕਿ ਕੋਰੋਨਾ ਦੀ ਬੀਮਾਰੀ ਕਿਸੇ ਦੀ ਮਿੱਤਰ ਨਹੀਂ ਹੈ।ਲਿਹਾਜ਼ਾ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ ਤੇ ਵੱਧ ਤੋਂ ਵੱਧ ਸਾਵਧਾਨੀ ਵਰਤਣਾ ਹੀ ਇਸ ਦਾ ਇੱਕੋ ਇੱਕ ਇਲਾਜ ਹੈ ਪਰ ਜੇਕਰ ਜਿਨ੍ਹਾਂ ਲੋਕਾਂ ਵੱਲੋਂ ਆਮ ਜਨਤਾ ਨੂੰ ਇਹ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ, ਉਨ੍ਹਾਂ ਲੋਕਾਂ ਦੀ ਗਲਤੀ ਨਾਲ ਹੀ ਕਿਸੇ ਨੂੰ ਕੋਰੋਨਾ ਹੋ ਜਾਵੇ ਤੇ ਹਾਲਾਤ ਜਿ਼ੰਦਗੀ ਤੇ ਮੌਤ ਦੇ ਵਿਚਾਲੇ ਦੇ ਬਣ ਜਾਣ ਤਾਂ ਤੁਸੀਂ ਅਜਿਹੇ ਲੋਕਾਂ ਨੂੰ ਕੀ ਕਹੋਗੇ।ਜੀ ਹਾਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਚੰਡੀਗੜ ਦੇ ਪੀਜੀਆਈ ਹਸਪਤਾਲ ਦੇ ਅੰਦਰ ਬੱਚਿਆਂ ਲਈ ਬਣਾਏ ਗਏ ਵਾਰਡ ਵਿੱਚਲੇ ਅਡਵਾਂਸ ਪੀਡੀਆਯਟਰਿਕ ਸੈਂਟਰ (ਏਪੀਸੀ) ਅੰਦਰ ਜਿੱਥੇ ਦਿਲ ‘ਚ ਸੁਰਾਖ ਹੋਣ ਕਾਰਨ ਇਲਾਜ ਲਈ  ਦਾਖਲ ਕਰਵਾਈ ਗਈ ਇੱਕ 6 ਮਹੀਨੇ ਦੀ ਬੱਚੀ ਨੂੰ ਹਸਪਤਾਲ ਵਾਲਿਆਂ ਦੀ ਕਥਿਤ ਗਲਤੀ ਕਾਰਨ ਕੋਰੋਨਾ ਦੀ ਬੀਮਾਰੀ ਚਿੰਬੜ ਗਈ।ਸ਼ੱਕ ਪੈਦਿਆਂ ਹੀ ਬੱਚੀ ਦਾ ਤੁਰੰਤ ਕੋਰੋਨਾ ਟੈਸਟ ਕਰਾਇਆ ਗਿਆ, ਜਿਹੜਾ ਕਿਪਾਜ਼ੀਟਿਵ ਆਉਣ ਮਗਰੋਂ ਏਪੀਸੀ ਬਲਾਕ ਅੰਦਰ ਭਾਜੜਾਂ ਪੈ ਗਈਆਂ ਤੇ ਉਸ ਤੋਂ ਬਾਅਦ ਉਸ ਵਾਰਡ ਦੇ 6 ਡਾਕਟਰਾਂ ਸਣੇ ਸਫਾਈ ਵਾਲਾ ਵਾਰਡਬੁਆਏ ਤੇ ਹੋਰ ਲੋਕਾਂ ਨੂੰ ਮਿਲਾ ਕੇ ਕੁੱਲ 12 ਲੋਕਾਂ ਨੂੰ ਕੁਆਰੰਨਟਾਈਨ ਕਰ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਜਿਸ ਬੱਚੀ ਨੂੰ ਇੱਥੇ ਕੋਰੋਨਾ ਹੋਇਆ ਹੈ ਦਿਲ ‘ਚ ਸੁਰਾਖ ਹੋਣ ਕਾਰਨ ਉਸ ਨੂੰ ਇੱਥੇ 9 ਮਾਰਚ ਵਾਲੇ ਦਿਨ ਸਰਜਰੀ ਲਈ ਭਰਤੀ ਕੀਤਾ ਗਿਆ ਸੀ।ਫਗਵਾੜਾ ਦੀ ਰਹਿਣ ਵਾਲੀ ਇਸ ਬੱਚੀ ਨੂੰ ਪਿਛਲੇ ਦੋ ਦਿਨ ਤੋਂ ਇਨਫੈਕਸ਼ਨ ਹੋਣ ਮਗਰੋਂ ਡਾਕਟਰਾਂ ਨੂੰ ਕੋਰੋਨਾ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਲੰਘੀ ਕੱਲ ਉਸ ਦਾ ਟੈਸਟ ਕਰਵਾਇਆ।ਜਿਸ ਦੀ ਰਿਪੋਰਟ ਅੱਜ ਸਵੇਰੇ ਆਉਣ ਤੇ ਪਤਾ ਲੱਗਾ ਕਿ ਬੱਚੀ ਕੋਰੋਨਾ ਪਾਜ਼ੀਟਿਵ ਹੈ।ਹੁਣ ਬੱਚੀ ਨੂੰ ਏਪੀਸੀ ਵਾਰਡ ‘ਚੋਂ ਕੱਢ ਕੇ ਕੋਰੋਨਾ ਵਾਰਡ ਵਿੱਚ ਦ;ਖਲ ਕੀਤਾ ਗਿਆ ਹੈ, ਜਿਸ ਦਾ ਉਸ ਦਾ ਇਲਾਜ ਜਾਰੀ ਹੈ।

ਦੱਸ ਦਈਏ ਕਿ ਇਸ ਬੱਚੀ ਨੂੰ ਹਸਪਤਾਲ ਦੇ ਡਾਕਟਰ ਅਰੁਣ ਕੁਮਾਰ ਭਾਰਨਵਾਲ ਦੀ ਦੇਖ ਰੇਖ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਹੁਣ ਡਾਕਟਰ ਅਰੁਣ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ 5 ਡਾਕਟਰਾਂ ਤੇ 6 ਹੋਰ ਲੋਕਾਂ ਦੇ ਟੈਸਟ ਕਰਨ ਮਗਰੋਂ ਉਨ੍ਹਾਂ ਨੂੰ ਕੁਆਰੰਨਟਾਈਨ ਕਰ ਦਿੱਤਾ ਗਿਆ ਹੈ।ਇੱਥੇ ਇਹ ਦੱਸਣਯੋਗ ਹੈ ਕਿ ਪੀਜੀਆਈ ਦੇ ਜਿਸ ਏਪੀਸੀ ਬਲਾਕ ਅੰਦਰ ਬੱਚੀ ਨੂੰ ਭਰਤੀ ਕੀਤਾ ਗਿਆ ਸੀ ਉਸ ਵਾਰਡ ‘ਚੋਂ 24 ਬੱਚਿਆਂ ਨੂੰ ਸਿਫਤ ਕਰ ਦਿੱਤਾ ਗਿਆ ਹੈ।ਹੁਣ ਜਿੱਥੇ ਪੀੜਿਤ ਬੱਚੀ ਦੇ ਪਿਤਾ ਰਾਮੂ ਦਾ ਇਹ ਦੋਸ਼ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਹਸਪਤਾਲ ਪ੍ਰਸ਼ਾਸ਼ਨ ਦੀ ਲਾਪਰਵਾਹੀ ਨਾਲ ਕੋਰੋਨਾ ਹੋਇਆ ਹੈ ਕਿਉਂਕਿ ਪਹਿਲਾਂ ਉਨ੍ਹਾਂ ਦੀ ਬੱਚੀ ਬਿਲਕੁਲ ਠੀਕ ਸੀ ਤੇ ਹੁਣ ਦੋ ਦਿਨ ਤੋਂ ਹੀ ਉਸ ਨੂੰ ਇਨਫੈਕਸ਼ਨ ਹੋਇਆ ਹੈ।ਜਿਸ ਬਾਰੇ ਉਨ੍ਹਾਂ ਨੂੰ ਯਕੀਨ ਹੈ ਕਿ ਪੀਜੀਆਈ ਦੇ ਹੀ ਕਿਸੇ ਡਾਕਟਰ ਜਾਂ ਸਿਹਤ ਮੁਲਾਜ਼ਮ ਦੇ ਸੰਪਰਕ ‘ਚ ਆਉਣ ਨਾਲ ਹੀ ਬੱਚੀ ਨੂੰ ਕੋਰੋਨਾ ਹੋਇਆ ਹੈ, ਉੱਥੇ ਦੂਜੇ ਪਾਸੇ ਏਪੀਸੀ ਵਾਰਡ ‘ਚ ਭਰਤੀ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਉਸ ਵਾਰਡ ‘ਚ ਜੋ ਵੀ ਮਰੀਜ਼ ਭਰਤੀ ਹੈ ਉਸ ਨੂੰ ਤਬਦੀਲ ਕੀਤਾ ਜਾਵੇ।

 

 

Related posts

ਖਨੋਰੀ ਬਾਰਡਰ ਤੇ ਨੌਜਵਾਨਾਂ ਨੇ ਆਹ ਕਿਹੜਾ ਸਮਾਨ ਤਿਆਰ ਕਰ ਲਿਆ

htvteam

ਪੰਜਾਬ ਦੀ ਨੌਜਵਾਨੀ ਕਿਹੜੇ ਰਾਹ ਪਈ ?

htvteam

ਨਿੱਜੀ ਹਸਪਤਾਲ ‘ਚ ਪਰਿਵਾਰ ਦਾ ਡਾਕਟਰਾਂ ਖਿਲਾਫ ਰੋਸ

htvteam

Leave a Comment