Htv Punjabi
Pakistan Punjab

ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਕਰੋਨਾ ਟੈਸਟ ਰਿਪੋਰਟ ਆਈ ਸਾਹਮਣੇ, ਦੇਖੋ ਨਤੀਜਾ ਕੀਂ ਨਿਕਲਿਆ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਕੋਰੋਨਾ ਵਾਇਰਸ ਟੈਸਟ ਨੇਗੇਟਿਵ ਹੈ l ਇਮਰਾਨ ਖਾਨ ਦਾ ਕੋਰੋਨਾ ਟੈਸਟ ਮੰਗਲਵਾਰ ਨੂੰ ਕਰਵਾਇਆ ਗਿਆ ਸੀ l ਇਧੀ ਫਾਊਂਡੇਸ਼ਨ ਦੇ ਫ਼ੈਸਲ ਇਧੀ ਨਾਲ ਇਮਰਾਨ ਖਾਨ ਨੇ 15 ਅਪ੍ਰੈਲ ਨੂੰ ਮੁਲਾਕਾਤ ਕੀਤੀ ਸੀ l ਫ਼ੈਸਲ ਇਧੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ l ਜਿਸ ਦੇ ਬਾਅਦ ਇਹਤਿਆਤਨ ਇਮਰਾਨ ਖਾਨ ਦੇ ਟੈਸਟ ਅਤੇ ਕੁਆਰੰਨਟਾਈਨ ਕਰਵਾਈ ਗਈ ਸੀ l ਇਮਰਾਨ ਖਾਨ ਦੇ ਕੋਵਿਡ-19 ਟੈਸਟ ਦੀ ਰਿਪੋਰਟ 24 ਘੰਟੇ ਵਿੱਚ ਆਉਣ ਦੀ ਗੱਲ ਕਹੀ ਸੀ ਜਿਹੜੀ ਬੁੱਧਵਾਰ ਨੂੰ ਆਈ ਹੈ l ਜਾਂਚ ਰਿਪੋਰਟ ਨੈਗੇਟਿਵ ਪਾਈ ਗਈ ਹੈ l ਸ਼ੌਕਤ ਖਾਨਮ ਮੈਮੋਰੀਅਲ ਕੈਂਸਰ ਹਸਪਤਾਲ ਦੇ ਡਾਕਟਰਾਂ ਨੇ ਪ੍ਰਧਾਨਮੰਤਰੀ ਇਮਰਾਨ ਖਾਨੀ ਦੀ ਜਾਂਚ ਕੀਤੀ ਸੀ l
ਪ੍ਰੋਟੋਕੋਲ ਦੇ ਤਹਿਤ ਕੋਰੋਨਾਵਾਇਰਸ ਨਾਲ ਪ੍ਰਭਾਵ ਵਿਅਕਤੀ ਨਾਲ ਮਿਲਣ ਵਾਲੇ ਦੇ ਲਈ ਖੁਦ ਕੁਆਰੰਨਟਾਈਨ ਵਿੱਚ ਜਾਣ ਦੀ ਗੱਲ ਕਹੀ ਹੈ l ਦੱਸ ਦਈਏ ਕਿ ਪਾਕਿਸਤਾਨ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ 16 ਹੋਰ ਲੋਕਾਂ ਦੀ ਮੌਤ ਹੋ ਗਈ l ਜਿਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਸੰਖਿਆ192 ਹੋ ਗਈ ਹੈ ਜਦ ਕਿ ਪ੍ਰਭਾਵਿਤ ਲੋਕਾਂ ਦੀ ਸੰਖਿਆ ਵੱਧ ਕੇ 9 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ l
ਇਸ ਤੋਂ ਪਹਿਲਾਂ ਫ਼ੇਜਲ ਇਧੀ ਦੇ ਮੁੰਡੇ ਸਾਦ ਨੇ ਡਾਨ ਅਖਬਾਰ ਨੂੰ ਦੱਸਿਆ ਸੀ ਕਿ 15 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਇਮਰਾਨ ਖਾਨ ਦੇ ਨਾਲ ਬੈਠਕ ਦੇ ਤੁਰੰਤ ਬਾਅਦ ਪਿਛਲੇ ਹਫਤੇ ਉਨ੍ਹਾਂ ਦੇ ਪਿਤਾ ਵਿੱਚ ਪ੍ਰਭਾਵਿਤ ਹੋਣ ਦੇ ਲੱਛਣ ਦਿਸਣੇ ਸ਼ੁਰੂ ਹੋ ਗਏ ਸਨ l ਸਾਦ ਨੇ ਕਿਹਾ, ਲੱਛਣ ਚਾਰ ਦਿਨ ਤੱਕ ਰਹੇ ਅਤੇ ਫਿਰ ਉਨ੍ਹਾਂ ਵਿੱਚ ਕਮੀ ਆਈ l ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵਰਤਮਾਨ ਵਿੱਚ ਇਸਲਾਮਾਬਾਦ ਵਿੱਚ ਹਨ ਅਤੇ ਉਨ੍ਹਾਂ ਦੀ ਤਬੀਅਤ ਠੀਕ ਹੈ l ਇਧੀ ਫਾਊਂਡੇਸ਼ਨ ਦੀ ਸਥਾਪਨਾ ਦਿਵੰਗਤ ਅਬਦੁਲ ਸਤਾਰ ਇਧੀ ਨੇ ਕੀਤੀ ਸੀ ਅਤੇ ਇਹ ਪਾਕਿਸਤਾਨ ਦਾ ਪ੍ਰਮੁੱਖ ਚੈਰਿਟੀ ਸੰਗਠਨ ਹੈ l

Related posts

ਦੇਖੋ ਮੁੰਡੇ ਸ਼ਿਵ ਸੈਨਾ ਆਗੂ ਨਾਲ ਕੀ ਕਰਗੇ ?

htvteam

ਨਸ਼ਾ ਤਸਕਰਾਂ ਨੇ ਧਰਿਆ ਸਰਪੰਚ ਦੀ ਧੋਣ ਤੇ ਗੋਡਾ !

htvteam

ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਹੈਪੀ ਟੈਂਪਲ ਜਿੰਮ ਦੇ ਬਾਹਰ …………

htvteam

Leave a Comment