Htv Punjabi
Punjab

ਆਈਏਐਸ ਅਧਿਕਾਰੀ ਦਾ ਨਿੱਜੀ ਡਰਾਈਵਰ ਪੁਲਿਸ ਦੀ ਵਰਦੀ ਪਾਕੇ ਕਰਦਾ ਫਿਰਦਾ ਸੀ ਗਲਤ ਕੰਮ, ਦੇਖੋ ਕਿਵੇਂ ਫੜਿਆ ਗਿਆ!

ਪਟਿਆਲਾ : ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ ਦੌਰਾਨ ਪੁਲਿਸ ਦੀ ਵਰਦੀ ਪਾ ਕੇ ਘੁੰਮਣ ਵਾਲੇ ਇੱਕ ਵਿਅਕਤੀ ਨੂੰ ਲੰਘੀ ਰਾਤ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 1, ਜਗਤਾਰ ਨਗਰ ਪਟਿਆਲਾ ਵਜੋਂ ਹੋਈ ਹੈ। ਇਸ ਵਿਰੁੱਧ ਥਾਣਾ ਅਰਬਨ ਅਸਟੇਟ ਵਿਖੇ ਮੁਕੱਦਮਾ ਆਈ.ਪੀ.ਸੀ. ਦੀਆਂ ਧਾਰਾਵਾਂ 170, 171, 419 ਤੇ 188 ਤਹਿਤ ਕਰ ਲਿਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਅਰਬਨ ਅਸਟੇਟ ਥਾਣੇ ਦੀ ਪੁਲਿਸ ਗਸ਼ਤ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਰੋਕ ਕੇ ਪੁੱਛਿਆ ਕਿ ਗਿਆ ਤਾਂ ਇਸ ਨੇ ਆਪਣੇ ਆਪ ਨੂੰ ਟਰਾਂਸਪੋਰਟ ਵਿਭਾਗ ਪੰਜਾਬ ਦੇ ਇੱਕ ਉਚ ਅਧਿਕਾਰੀ ਦਾ ਗੰਨਮੈਨ ਦੱਸਿਆ ਪਰੰਤੂ ਜਦੋਂ ਇਸ ਬਾਬਤ ਪੜਤਾਲ ਕੀਤੀ ਗਈ ਤਾਂ ਇਹ ਵਿਅਕਤੀ ਇੱਕ ਪੁਲਿਸ ਮੁਲਾਜਮ ਨਾ ਹੋ ਕੇ ਪ੍ਰਾਈਵੇਟ ਤੌਰ ‘ਤੇ ਉਕਤ ਅਧਿਕਾਰੀ ਨਾਲ ਡਰਾਇਵਰ ਵਜੋਂ ਕੰਮ ਕਰਦਾ ਪਾਇਆ ਗਿਆ। ਜਿਸ ‘ਤੇ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਉਕਤ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ।

 

Related posts

ਲਓ ਜੀ ਮਹਿਲਾ ਕਾਂਸਟੇਬਲ ਤੋਂ ਬਾਅਦ ਫੜ੍ਹਿਆ ਥਾਣੇਦਾਰ ਨਾਲ ਮੁਲਾਜ਼ਮ

htvteam

ਮੁੜ ਮੰਡਰਾਇਆ ਲੋਕਾਂ ਤੇ ਖ਼ਤਰਾ, ਸਿਰ ਤੇ ਥੈਲੇ ਚੁੱਕ ਚੁੱਕ ਭੱਜੇ ਲੋਕ

htvteam

ਪੁਲਿਸ ਚੌਂਕੀ ਦੇ ਬਾਹਰ ਲੋਕਾਂ ਨੇ ਕਰਤਾ ਅਜਿਹਾ ਕੰਮ, ਚੌਂਕੀ ਛੱਡ ਭੱਜੇ ਪੁਲਿਸ ਮੁਲਾਜ਼ਮ

htvteam

Leave a Comment