Htv Punjabi
Punjab

ਐਸਐਸਪੀ ਨੇ ਆਪਣੇ ਦਾਦਾ ਜੀ ਦਾ ਜਨਮਦਿਨ ਮਨਾਇਆ ਅਨੋਖੇ ਢੰਗ ਨਾਲ, ਚਾਰ ਧਰਮਾਂ ਦੇ ਨੁਮਾਇੰਦਿਆਂ ਨੇ ਰਲ ਕੇ ਕੀਤਾ ਆਹ ਕੰਮ, ਸਾਰੇ ਚੌਂਕੀ ਇੰਚਾਰਜਾਂ ਨੂੰ ਦਿੱਤੇ ਵੱਡੇ ਹੁਕਮ

ਪਟਿਆਲਾ : ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਆਪਣੇ ਦਾਦਾ ਅਤੇ ਉਘੇ ਆਜ਼ਾਦੀ ਘੁਲਾਟੀਏ ਸਵ: ਡਾ. ਕੇਹਰ ਸਿੰਘ ਦੇ ਨਾਮ ‘ਤੇ ਬਣਾਏ ਟਰੱਸਟ ਰਾਹੀਂ ਉਨ੍ਹਾਂ ਦੀ ਯਾਦ ਵਿਚ 2500 ਸੁੱਕੇ ਰਾਸ਼ਨ ਦੇ ਪੈਕੇਟ ਚਾਰੇ ਧਰਮਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਦਰਜਾ ਚਾਰ ਕਰਮਚਾਰੀਆਂ ਵੱਲੋਂ ਹਰੀ ਝੰਡੀ ਦੇਕੇ ਪੁਲਿਸ ਲਾਈਨ ਪਟਿਆਲਾ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਲਈ 21 ਵਾਹਨ ਰਾਹੀਂ ਰਵਾਨਾ ਕਰਵਾਏ।
ਇਸ ਮੌਕੇ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਦੀ ਮਦਦ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਦਾਦਾ ਜੀ ਸਵ: ਡਾ. ਕੇਹਰ ਸਿੰਘ ਦੀ ਯਾਦ ਵਿੱਚ ਇਹ ਰਾਸ਼ਨ ਦੇ ਪੈਕੇਟ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨਾ 2500 ਪੈਕੇਟ ਵਿੱਚ ਸੁੱਕਾ ਰਾਸ਼ਨ ਜਿਸ ਵਿੱਚ ਆਟਾ, ਚਾਵਲ, ਚੀਨੀ, ਘਿਓ, ਦਾਲਾਂ, ਨਮਕ ਆਦਿ ਵਰਗੀਆਂ ਜ਼ਰੂਰੀ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਪਟਿਆਲਾ ਦੇ ਸਾਰੇ ਥਾਣਿਆਂ/ਚੌਕੀਆਂ ਵਿੱਚ ਭੇਜਿਆ ਜਾ ਰਿਹਾ ਹੈ ਤੇ ਇਸ ਰਾਸ਼ਨ ਨਾਲ ਕਰੀਬ 10 ਹਜ਼ਾਰ ਵਿਅਕਤੀ ਇਕ ਹਫ਼ਤੇ ਤੱਕ ਆਪਣਾ ਗੁਜ਼ਾਰਾ ਕਰ ਸਕਦੇ ਹਨ।
ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਿਵਲ ਪ੍ਰਸ਼ਾਸਨ ਦੇ ਸਬੰਧਤ ਵਿਭਾਗਾਂ ਰਾਹੀ ਲੋੜਵੰਦ/ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਹੀ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਜੇਕਰ ਪੈਟਰੋਲਿੰਗ ਕਰਦਿਆਂ ਜਾਂ ਨਾਕੇ ਆਦਿ ‘ਤੇ ਕਿਸੇ ਵੀ ਪੁਲਿਸ ਅਧਿਕਾਰੀ/ਕਰਮਚਾਰੀ ਦੇ ਇਹ ਧਿਆਨ ਵਿੱਚ ਆਉਂਦਾ ਹੈ ਕਿ ਸੱਚਮੁੱਚ ਹੀ ਕੋਈ ਲੋੜਵੰਦ ਵਿਅਕਤੀ ਰਾਸ਼ਨ ਪੱਖੋਂ ਵਿਹੂਣਾ ਰਹਿ ਗਿਆ ਹੈ ਤਾਂ ਇਹ ਸੁੱਕਾ ਰਾਸ਼ਨ ਦਾ ਪੈਕੇਟ ਉਸ ਜ਼ਰੂਰਤਮੰਦ ਨੂੰ ਮੁਹੱਈਆ ਕਰਵਾਇਆ ਜਾਵੇਗਾ।

Related posts

ਦੇਖੋ ਹੁਣ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਕੀ ਹੋਊ!

htvteam

ਇਸ ਵੇਲੇ ਦੀ ਵੱਡੀ ਖ਼ਬਰ, ਹੁਣ ਆਹ ਸ਼ਹਿਰ ਚ ਮੱਚੀ ਦਹਿਸ਼ਤ

htvteam

ਸਹੁਰੇ ਨੇ ਨੂੰਹ ਨਾਲ ਕਰਤਾ ਕਾਂ। ਡ

htvteam

Leave a Comment