Htv Punjabi
Punjab

ਕਰਫ਼ਿਊ ਵੇਲੇ ਮੂਸੇਵਾਲਾ ਤੇ ਆਰ ਨੇਤ ਮੋਟਰਸਾਈਕਲਾਂ ਤੇ ਨਿਕਲੇ ਬਾਹਰ, ਪੁਲਿਸ ਵਾਲਿਆਂ ਨੇ ਦੋਵਾਂ ਨੂੰ ਪਾਇਆ ਘੇਰਾ, SSP ਨੇ ਵੀ ਗੱਡੀ ਲਾਈ ਮਗਰ

ਮਾਨਸਾ :  ਲੰਘੇ ਦਿਨੀਂ ਮਾਨਸਾ ਪੁਲਿਸ ਨੇ ਉੱਥੋਂ ਦੇ ਸਿਵਿਲ ਹਸਪਤਾਲ ਵਿੱਚ ਤੈਨਾਤ ਡਾਕਟਰ ਸੁਨੀਲ ਬਾਂਸਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੌਰਾਨ ਮੂਰਲੀ ਕਤਾਰ ਵਿੱਚ ਖੜ੍ਹੇ ਹੋ ਕੇ ਡਿਊਟੀ ਦੇਣ ਤੇ ਅਜਿਹਾ ਸਨਮਾਨ ਦਿੱਤਾ ਕਿ ਕਿਸੇ ਵੀ ਬੰਦੇ ਦੀਆਂ ਅੱਖਾਂ ਭਰ ਆਉਣ।ਜੀ ਹਾਂ ਇਹ ਸੱਚ ਹੈ ਤੇ ਇਹ ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਮਾਨਸਾ ਪੁਲਿਸ ਦੇ ਐਸਐਸਪੀ ਨਰਿੰਦਰ ਭਾਰਗਵ ਡਾਕਟਰ ਸੁਨੀਲ ਬਾਂਸਲ ਦੇ ਜਨਮਦਿਨ ਮੌਕੇ ਪੰਜਾਬ ਦੇ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਤੇ ਆਰ ਨੇਤ ਨੂੰ ਮੋਟਰਸਾਈਕਲਾਂ ਤੇ ਲੈ ਕੇ ਵੱਡੀ ਸਾਰੀ ਪੁਲਿਸ ਟੀਮ ਨਾਲ ਡਾਕਟਰ ਸੁਨੀਲ ਬਾਂਸਲ ਦੇ ਘਰ ਜਾ ਪਹੁੰਚੇ ਤੇ ਉੱਥੇ ਪਹੁੰਚ ਕੇ ਉਨ੍ਹਾਂ ਨੇ ਨਾ ਸਿਰਫ ਡਾਕਰ ਸੁਨੀਲ ਬਾਂਸਲ ਦੇ ਜਨਮਦਿਨ ਦਾ ਕੇਕ ਕੱਟਿਆ ਬਲਕਿ ਸਾਰੀ ਪੁਲਿਸ ਨੇ ਕੋਰੋਨਾ ਵਿਰੁੱਧ ਤਨਦੇਹੀ ਨਾਲ ਡਿਊਟੀ ਨਿਭਾਉਣ ਤੇ ਡਾਕਟਰ ਸੁਨੀਲ ਬਾਂਸਲ ਨੂੰ ਸਲਾਮ ਵੀ ਕੀਤਾ।ਏਸ ਮੌਕੇ ਐਸਐਸਪੀ ਮਾਨਸਾ ਨਰਿੰਦਰ ਭਾਰਗਵ ਨੇ ਦੱਸਿਆ ਕਿ ਡਾਕਟਰ ਸੁਨੀਲ ਬਾਂਸਲ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਕੋਰੋਨਾ ਪੀੜਿਤ ਮਰੀਜ਼ਾਂ ਦਾ ਇਲਾਜ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਬਹੁਤ ਸਾਰੇ ਮਰੀਜ਼ ਆਪਣੇ ਘਰਾਂ ਨੂੰ ਪਰਤ ਗਏ ਹਨ।ਲਿਹਾਜ਼ਾ ਉਨ੍ਹਾਂ ਨੇ ਵੀ ਇਸ ਜਾਂਬਾਜ ਡਾਕਟਰ ਦਾ ਜਨਮਦਿਨ ਅਨੋਖੇ ਢੰਗ ਨਾਲ ਮਨਾਉਣ ਦੀ ਠਾਣੀ ਤੇ ਸਿੱਧੂ ਮੂਸੇਵਾਲਾ, ਆਰ ਨੇਤ ਤੇ ਲਾਭ ਹੀਰਾ ਵਰਗੇ ਪ੍ਰਸਿੱਧ ਗਾਇਕਾਂ ਨੂੰ ਨਾਲ ਲੈ ਕੇ ਕੇਕ ਸਮੇਤ ਡਾਕਟਰ ਬਾਂਸਲ ਦੇ ਘਰ ਜਾ ਪਹੁੰਚੇ ਤਾਂ ਕਿ ਉਨ੍ਹਾਂ ਨੂੰ ਸਰਪਰਾਈਜ਼ ਦਿੱਤਾ ਜਾ ਸਕੇ।

ਫੇਰ ਅੱਗੇ ਕੀ ਹੋਇਆ ? ਡਾਕਟਰ ਬਾਂਸਲ ਤੇ ਉਸ ਦਾ ਪਰਿਵਾਰ ਇਹ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ? ਏਸ ਮੌਕੇ ਡਾਕਟਰ ਬਾਂਸਲ ਤੇ ਉਨ੍ਹਾਂ ਦੀ ਪਤਨੀ ਦਾ ਕੀ ਕਹਿਣਾ ਸੀ ਤੇ ਡਾਕਟਰ ਬਾਂਸਲ ਦੇ ਗੁਆਂਢੀਆਂ ਤੇ ਇੰਨੀ ਪੁਲਿਸ ਦੇਖ ਕੇ ਕੀ ਅਸਰ ਹੋਇਆ ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ,,,,,,

Related posts

ਆਹ ਕਾਰਨਾਂ ਕਰਕੇ ਸਰਦੀਆਂ ‘ਚ ਹੁੰਦਾ ਜਿਆਦਾ ਹਾਰਟ ਅਟੈਕ

htvteam

ਸਿੱਖ ਭਾਈਚਾਰੇ ਦੇ ਨੇਕ ਬੰਦੇ ਨੇ ਖੁੱਲਵਾਏ ਮੁਸਲਮਾਨਾਂ ਦੇ ਰੋਜ਼ੇ

htvteam

ਆਹ ਇਕੱਲੇ ਬੰਦੇ ਨੇ ਥਾਣੇ ਬਾਹਰ ਪਾਇਆ ਘੜਮੱਸ

htvteam

Leave a Comment