Htv Punjabi
Punjab Video

ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵੱਡੀ ਖੁਸ਼ਖਬਰੀ , ਟੈਨਸ਼ਨ ਵਾਲੇ ਮਾਹੌਲ ‘ਚ ਸ਼ੁਕਰ ਐ ਕੋਈ ਤਾਂ ਚੰਗੀ ਖ਼ਬਰ ਆਈ ! 

ਚੰਡੀਗੜ੍ਹ : ਭਾਂਵੇਂ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਵਧਦੇ ਜਾ ਰਹੇ ਨੇ, ਭਾਂਵੇਂ ਪੰਜਾਬ ਅੰਦਰ ਵੀ ਕੋਵਿਡ -19 ਬਿਮਾਰੀ ਲੋਕਾਂ ਨੂੰ ਲਗਾਤਾਰ ਆਪਣੀ ਚਪੇਟ ਚ ਲੈ ਰਹੀ ਐ, ਪਰ ਇਸ ਦੇ ਬਾਵਜੂਦ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਹੱਦ ਖੁਸ਼ ਨੇ, ਉਹ ਬੇਹੱਦ ਖੁਸ਼ ਨੇ ਕਿ ਸਾਡੇ ਪੰਜਾਬ ਦੀ ਹਾਲਤ ਦੁਨੀਆਂ ਭਰ ਦੇ ਕਈ ਦੇਸ਼ਾਂ ਤੇ ਹਿੰਦੁਸਤਾਨ ਦੇ ਬਹੁਤ ਸੂਬਿਆਂ ਨਾਲੋਂ ਕੀਤੇ ਬਿਹਤਰ ਹੈ। ਇਹ ਦਿਲ ਦੀਆਂ ਗੱਲਾਂ ਅੱਜ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋਕੇ ਸੂਬੇ ਦੀ ਜਨਤਾ ਨਾਲ ਕੀਤੀਆਂ। ਕੈਪਟਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਖਿਲਾਫ ਜੰਗ ਦੌਰਾਨ ਪੰਜਾਬ ਦੇ ਲੋਕਾਂ ਨੇ ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀ ਸਰਕਾਰ ਅਤੇ ਉਥੋਂ ਦੀ ਜਨਤਾ ਨੂੰ ਵੀ ਮਾਤ ਦੇ ਦਿੱਤੀ ਹੈ।

ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਅਮਰੀਕਾ ਵਰਗੇ ਤਾਕਤਵਰ ਮਲਕ ਅੰਦਰ ਵੀ ਜਿਸ ਵੇਲੇ 8 ਲੱਖ 45 ਹਾਜ਼ਰ ਬੰਦਿਆਂ ਨੂੰ ਇਸ ਬਿਮਾਰੀ ਨੇ ਆਪਣੀ ਚਪੇਟ ‘ਚ ਲੈ  ਲਿਆ ਹੈ ਉੱਥੇ ਉਸ ਮੁਲਕ ਦੇ 47 ਹਾਜ਼ਰ ਤੋਂ ਵੱਧ ਲੋਕਾਂ ਨੇ ਇਸ ਬਿਮਾਰੀ ਕਾਰਨ ਆਪਣੀ ਜਾਨ ਗਵਾਈ ਹੈ। ਅੱਜ ਬੇਹੱਦ ਖੁਸ਼ ਦਿਖਾਈ ਦਿੱਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸੂਬੇ ਦੇ 22 ਜ਼ਿਲ੍ਹਿਆਂ ਵਿਚੋਂ 5 ਅੱਜ ਬਿਲਕੁਲ ਕਰਨਾ ਮੁਕਤ ਹੋਕੇ ਗਰੀਨ ਜ਼ੋਨ ‘ਚ ਆ ਗਏ ਨੇ।  ਜਿਨ੍ਹਾਂ ਵਿੱਚ ਹੁਣ ਨਵਾਂਸ਼ਹਿਰ ਤੇ ਮੋਗਾ ਜ਼ਿਲ੍ਹਿਆਂ ਨੇ ਵੀ ਆਪਣਾ ਨਾਂ ਲਿਖਵਾ ਲਿਆ ਹੈ, ਉਨ੍ਹਾਂ ਦੱਸਿਆ ਕਿ ਇਹ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਅੱਜ ਜੇਕਰ ਇਸ ਮਹਾਂਮਾਰੀ ਤੋਂ ਪੰਜਾਬ ਦੇ ਹਾਲਤ ਛੁਟਕਾਰਾ ਪਾਉਣ ਵੱਲ ਵੱਧ ਰਹੇ ਨੇ ਉਹ ਸੂਬੇ ਦੀ ਜਨਤਾ ਦੀ ਹਿੰਮਤ ਹੈ ਤੇ ਇਹ ਸਭ ਲੋਕਾਂ ਵਲੋਂ ਸਮਾਜਿਕ ਦੂਰੇ ਦੇ ਨਿਯਮ ਦੀ ਪਾਲਣਾ ਕਰਨ ਨਾਲ ਹੀ ਸੰਭਵ ਹੋ ਪਾ ਰਿਹੈ। ਉਨ੍ਹਾਂ ਕਿਹਾ ਕਿ ਅਮਰੀਕਾ ਚ ਲੋਕਾਂ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਤਾਂ ਪਹਿਲਾਂ ਕੀਤੀ ਸੀ ਤੇ ਨਾਲ ਹੀ ਉਥੇ ਉਹ ਹੁਣ ਵੀ ਕਰ ਰਹੇ ਨੇ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੀਡੀਓ ਸੁਨੇਹੇ ਵਿਚ ਹੋਰ ਕੀ ਕੀ ਕਿਹੈ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਪੂਰੀ ਵੀਡੀਓ,…

Related posts

ਕੰਧ ਟੱਪ ਗੁਆਂਢੀ ਪੰਜ ਸਾਲ ਦੀ ਬੱਚੀ ਨਾਲ ਕਰ ਗਿਆ…….

htvteam

ਹਰਿਆਣਾ ਸਰਕਾਰ ਟੁੱਟਣ ‘ਤੋਂ ਬਾਅਦ, BJP ਆਪ ਦੇ ਵਿਧਾਇਕਾਂ ਨੂੰ ਪੱਟਣ ਦੀਆਂ ਲਗਾ ਰਹੀ ਸਕੀਮਾਂ ?

htvteam

ਆਹ ਦੇਸ਼ ਦੇ ਮੁੰਡਿਆਂ ਨੇ ਪਰਾਏ ਮੁਲਕ ‘ਚ ਜਾਕੇ ਪੰਜਾਬੀ ਨੌਜਵਾਨ ਨਾਲ ਕਰਤਾ ਅਜਿਹਾ ਕੁਝ ਵੀਡੀਓ ਦੇਖ ਛਿੜ ਜਾਂਦੀ….

htvteam

Leave a Comment