Htv Punjabi
Punjab Video

ਦੁਬਈ ‘ਚ ਲਾਕਡਾਊਨ ਤੋਂ ਅੱਕ ਗਿਆ ਪੰਜਾਬੀ ਮੁੰਡਾ, ਅੰਬੈਂਸੀ ਜਾ ਕੇ ਮੰਗੀ ਜਹਾਜ਼ ਦੀ ਚਾਬੀ, ਅੱਗੋਂ ਮਿਰਚਾਂ ਖਾਈ ਬੈਠਾ ਅਫਸਰ ਸੀ ਅਫਸਰ, ਜਹਾਜ਼ ਪਿੱਛੇ LIVE ਖੜਕੀ

ਖੰਨਾ (ਰਵਿੰਦਰ ਸਿੰਘ ਢਿੱਲੋਂ)  : ਜਿਵੇਂ ਕਿ ਸਭ ਨੂੰ ਪਤਾ ਹੀ ਐ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਦੁਨੀਆਂ ਦੇ ਹਰ ਦੇਸ਼ ‘ਚ ਉੱਥੋਂ ਦੀਆਂ ਸਰਕਾਰਾਂ ਵਾਲੋਂ ਲਾਕਡਾਊਨ ਕੀਤਾ ਗਿਐ, ਉੱਥੇ ਹੀ ਅਰਬ ਦੇਸ਼ ਦੁਬਈ ‘ਚ ਵੀ ਤਾਲਾਬੰਦੀ ਹੈ, ਪਰ ਇਸ ਦੌਰਾਨ ਪੰਜਾਬੀ ਜਾਂ ਭਾਰਤ ਤੇ ਹੋਰ ਕੋਨਿਆਂ ਤੋਂ ਦੁਬਈ ਘੁੰਮਣ ਗਏ ਜਿਹੜੇ ਲੋਕ ਉਥੇ ਮੌਜੂਦ ਸੀ, ਉਹ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੰਦ ਕੀਤੀਆਂ ਉਡਾਨਾਂ ਕਾਰਨ ਉੱਥੇ ਹੀ ਫਸ ਗਏ ਨੇ। ਅਜਿਹੇ ‘ਚ ਦੁਬਈ ਵਿਜ਼ਟਰ ਵੀਜ਼ਾ ‘ਤੇ ਘੁੰਮਣ ਗਏ ਇੱਕ ਪੰਜਾਬੀ ਨੌਜਵਾਨ ਨੇ ਇੱਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀ ਐ। ਜਿਸ ‘ਚ ਉਹ ਦੁਬਈ ‘ਚ ਬਣੀ ਭਾਰਤ ਸਰਕਾਰ ਦੀ ਅੰਬੈਂਸੀ ‘ਚ ਜਾਂਦੈ ‘ਤੇ ਉੱਥੇ ਮੌਜੂਦ ਅਧਿਕਾਰੀ ਨਾਲ ਭਾਰਤ ਵਾਪਸ ਜਾਣ ਬਾਰੇ ਗੱਲ ਕਰਦਾ ਦਿਖਾਈ ਦੇ ਰਿਹੈ। ਜਿਸ ਤੇ ਅੱਗੋਂ ਅੰਬੈਂਸੀ ਦੇ ਅਧਿਕਾਰੀ ਵੱਲੋਂ ਉਸਨੂੰ ਜਵਾਬ ਦਿੱਤਾ ਜਾਂਦੈ ਕਿ ਇਹ ਭਾਰਤ ਸਰਕਾਰ ਹੀ ਹੈ ਜਿਸ ਨੇ ਆਪਣੀਆਂ ਹਰ ਤਰ੍ਹਾਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ। ਇਸ ਉਪਰੰਤ ਜਦੋ ਗੁਰਿੰਦਰ ਸਿੰਘ ਨਾਂ ਦੇ ਇਸ ਨੌਜਵਾਨ ਨੇ ਵਿਜ਼ਿਟਰ ਵੀਜ਼ਾ ਤੇ ਦੁਬਈ ਆਏ ਲੋਕਾਂ ਬਾਰੇ ਭਾਰਤ ਸਰਕਾਰ ਦੀ ਨੀਤੀ ਪੁੱਛੀ ਤਾਂ ਅਧਿਕਾਰ ਨੇ ਇਹ ਕਹਿੰਦਿਆਂ ਪੱਲਾ ਝਾੜ ਲਿਆ ਕਿ ਹਾਲੇ ਤੱਕ ਅਜਿਹੀ ਕੋਈ ਨੀਤੀ ਨਹੀਂ ਹੈ।
ਦੱਸ ਦਈਏ ਕਿ ਇਹ ਪੰਜਾਬੀ ਨੌਜਵਾਨ ਜਿਲ੍ਹਾ ਲੁਧਿਆਣਾ ਦੇ ਹਲਕਾ ਪਾਇਲ ਦੇ ਪਿੰਡ ਸ਼ਾਹਪੁਰ ਦਾ ਰਹਿਣ ਵਾਲੈ ਤੇ ਉਸਨੇ ਭਾਰਤ ਵਿਚਲੇ ਤਾਲਾਬੰਦੀ ਦੇ ਪਹਿਲੇ ਹੁਕਮਾਂ ਦੌਰਾਨ ਹੀ ਆਪਣੇ ਹੋਟਲ ਦੇ ਕਮਰੇ ‘ਚ ਬੈਠ ਕੇ ਇਹ ਵੀਡੀਓ ਬਣਾਈ ਜਿਸ ਵਿੱਚ ਉਹ ‘ਚ ਉਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਐ ਕਿ ਉਹ ਭਾਰਤ ਦਾ ਹੀ ਨਾਗਰਿਕ ਐ ‘ਤੇ ਵੋਟ ਵੀ ਭਾਰਤ ‘ਚ ਪਾਉਂਦੈ ਤੇ ਟੈਕਸ ਵੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਦਾ ਕਰਦੈ, ਏਸ ਲਈ ਉਨ੍ਹਾਂ ਦੀ ਰੱਖਿਆ ਦੀ ਜਿੰਮੇਵਾਰੀ ਵੀ ਹੁਣ ਭਾਰਤ ਸਰਕਾਰ ਦੀ ਹੀ ਬਣਦੀ ਐ।
ਨੌਜਵਾਨ ਦੇ ਦੱਸਣ ਮੁਤਾਬਕ ਪਾਕਿਸਤਾਨ ਦੀ ਅੰਬੇਂਸੀ ਦੇ ਅਧਿਕਾਰੀਆਂ ਵੱਲੋਂ ਦੁਬਈ ‘ਚ ਫਸੇ ਪਾਕਿਸਤਾਨੀ ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹੈ ਤੇ ਉਨ੍ਹਾਂ ਦੀ ਹਰ ਤ੍ਰ੍ਹਾਂ ਦੀ ਮਦਦ ਕੀਤੀ ਜਾ ਰਹੀ ਐ। ਹੁਣ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਅਤੇ ਉੱਥੋਂ ਵਾਪਿਸ ਲਿਆਉਣ ਲਈ ਕੀ ਉਪਰਾਲੇ ਕਰਦੀ ਐ ਤਾਂ ਜੋ ਬਾਹਰਲੇ ਮੁਲਕਾਂ ‘ਚ ਫਸੇ ਲੋਕਾਂ ਨੂੰ ਰਾਜੀ ਖੁਸ਼ੀ ਉਨ੍ਹਾਂ ਦੇ ਪਰਿਵਾਰ ਤੱਕ ਪਹੂੰਚਾਇਆ ਜਾ ਸਕੇ।
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ ,…

Related posts

ਇਸ ਨੁਸਕੇ ਨੂੰ ਅਜ਼ਮਾਓ ਐਨਕਾਂ ਨੂੰ ਹਮੇਸ਼ਾ ਲਈ ਕਹੋ ਟਾ-ਟਾ ਬਾਏ ਬਾਏ

htvteam

ਆਹ ਦੇਖੋ ਮੁੰਡਾ ਕੀ ਕਰ ਰਿਹਾ ਸੀ

htvteam

ਸਾਵਧਾਨ, ਹਸਪਤਾਲ ‘ਚ ਤੁਹਾਡੇ ਨਵ ਜੰਮੇ ਬੱਚੇ ਨਾਲ ਹੋ ਸਕਦਾ ਅਜਿਹਾ ਕੁਝ

htvteam

Leave a Comment