Htv Punjabi
Punjab

ਮਾਂ ਸੀ ਕੋਰੋਨਾ ਪਾਜ਼ਿਟਿਵ,ਬੱਚਾ ਪੈਦਾ ਹੁੰਦਿਆਂ ਹੀ ਹੋ ਗਈ ਮੌਤ, ਬੱਚੇ ਲਈ ਪੈਦਾ ਹੋਈ ਵੱਡੀ ਮੁਸੀਬਤ 

ਜੈਪੁਰ : ਰਾਜਸਥਾਨ ਵਿੱਚ ਕੋਰੋਨਾ ਨੇ ਇੱਕ ਨਵੇਂ ਜੰਮੇ ਬੱਚੇ ਦੇ ਸਿਰ ਤੋਂ ਉਸ ਦੀ ਮਾਂ ਦਾ ਸਇਆ ਖੋਹ ਲਿਆ l ਬੱਚੀ ਦਾ ਜਨਮ ਐਤਵਾਰ ਨੂੰ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ ਪਰ ਇਸ ਦੇ 5 ਘੰਟੇ ਬਾਅਦ ਹੀ ਉਸ ਦੀ ਮਾਂ ਦੀ ਮੌਤ ਹੋ ਗਈ l ਹੁਣ ਦੋ ਦਿਨ ਦੀ ਬੱਚੀ ਨੂੰ ਪਰਿਵਾਰ ਦੇ ਨਾਲ ਕੁਆਰੰਨਟਾਈਨ ਕੀਤਾ ਗਿਆ ਹੈ l ਇਸ ਘਟਨਾ ਵਿੱਚ ਉਸ ਪਿਤਾ ਦੀ ਬੇਵਸੀ ਕੁਝ ਅਜਿਹੀ ਰਹੀ ਕਿ ਬੀਤੀ ਸ਼ਾਮ ਨੂੰ ਪਤਨੀ ਨੂੰ ਦਫਨਾਉਣ ਦੇ ਬਾਅਦ ਉਸ ਨੇ ਘਰ ਤੋਂ ਦੁੱਧ ਲਿਆ ਕੇ ਭੁੱਖ ਨਾਲ ਬਿਲਕ ਰਹੀ ਬੱਚੀ ਨੂੰ ਪਿਲਾਇਆ l

ਬੱਚੀ ਦੇ ਪਿਤਾ ਸ਼ਫੀਕ ਨੇ ਦੱਸਿਆ ਕਿ ਉਸ ਦੀ ਇਹ ਪਹਿਲੀ ਔਲਾਦ ਸੀ ਤੇ ਉੱਪਰ ਤੋਂ ਕੋਰੋਨਾ ਦੇ ਡਰ ਕਾਰਨ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ l ਇਸ ਲਈ ਉਸ ਨੇ ਆਪਣੀ ਹੈਸੀਅਤ ਤੋਂ ਉੱਪਰ ਵਾਲੇ ਪ੍ਰਾਈਵੇਟ ਹਸਪਤਾਲ ਵਿੱਚ ਡਿਲਵਰੀ ਕਰਾਉਣ ਦੀ ਸੋਚੀ l ਉਸ ਦਾ ਕਹਿਣਾ ਹੈ ਕਿ 26 ਅਪ੍ਰੈਲ ਦੀ ਸਵੇਰ ਜਦੋਂ ਕਿਲਕਾਰੀ ਗੂੰਜੀ ਤਾਂ ਉਸ ਨੇ ਅੱਲਾਹ ਦਾ ਸ਼ੁਕਰੀਆ ਕੀਤਾ ਪਰ ਤਕਦੀਰ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ l ਉਸ ਨੇ ਦੱਸਿਆ ਕਿ ਉਸ ਦੀ ਪਤਨੀ ਰਾਣੋ ਦੀ ਤਬੀਅਤ ਵਿਗੜੀ ਅਤੇ ਉਸ ਦਾ ਸਰੀਰ ਠੰਡਾ ਪੈਣ ਲੱਗਾ l ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ.ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤ ਐਲਾਨਿਆ l

ਸ਼ਫੀਕ ਨੇ ਕਿਹਾ ਕਿ ਸਿਰ ਤੇ ਪਹਾੜ ਟੁੱਟ ਗਿਆ, ਗੋਦੀ ਵਿੱਚ ਬੱਚੀ ਸੀ ਅਤੇ ਸਾਹਮਣੇ ਉਸ ਦੀ ਪਤਨੀ ਦੀ ਲਾਸ਼ l ਜਿਸ ਤੋਂ ਬਾਅਦ ਉਸ ਨੂੰ 27 ਅਪ੍ਰੈਲ ਦੀ ਦੁਪਹਿਰ ਨੂੰ ਫੋਨ ਆਇਆ ਕਿ ਉਸ ਦੀ ਪਤਨੀ ਰਾਣੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੀ, ਉਸ ਦਾ ਡਰ ਹੋਰ ਵੱਧ ਗਿਆ l ਪੁਲਿਸ ਲੇ ਬੱਚੀ ਨੂੰ ਪਰਿਵਾਰ ਦੇ ਨਾਲ ਕੁਆਰੰਨਟਾਈਨ ਕਰ ਦਿੱਤਾ ਹੈ l ਸੋਮਵਾਰ ਸ਼ਾਮ ਨੂੰ ਰਾਣੋ ਨੂੰ ਦਫਨਾਉਣ ਦੇ ਬਾਅਦ ਸ਼ਫੀਕ ਨੇ ਘਰ ਤੋਂ ਦੁੱਧ ਲਿਆ ਕੇ ਬਿਲਕ ਰਹੀ ਬੱਚੀ ਨੂੰ ਪਿਲਾਇਆ l ਸ਼ਫੀਕ ਨੇ ਕਿਹਾ ਕਿ ਕੋਰੋਨਾ ਦੇ ਬੁਰੇ ਸਾਏ ਨੇ ਮੇਰੀ ਬੱਚੀ ਦੇ ਸਿਰ ਤੋਂ ਉਸ ਦੀ ਮਾਂ ਦੀ ਛਾਂ ਖੋਹ ਲਈ, ਬਸ ਹੁਣ ਅੱਲਾਹ ਤੋਂ ਇਸ ਮਾਸੂਮ ਦੀ ਸਲਾਮਤੀ ਦੀ ਦੁਆ ਹੀ ਕਰ ਰਿਹਾ ਹਾਂ l

Related posts

ਕਾਰ ਚਾਲਕ ਹੋਏ ਥਾ ਪੜੋ ਥਾ ਪੜੀ

htvteam

ਜਨਾਨੀ ਰੁੱਖਾਂ ਦੇ ਝੁੰਡ ਓਹਲੇ ਹੀ ਕਰ ਰਹੀ ਸੀ ਓਹੀ……. ਫਿਰ ਪੁਲਿਸ ਨੇ ਚਾਰ ਬੰਦਿਆਂ ਨੂੰ ਰੰਗੇ ਹੱਥੀ ਕੀਤਾ ਕਾਬੂ

htvteam

ਛੋਟੇ ਸਿੱਧੂ ਦੀ ਹਵੇਲੀ ‘ਚ ਦੇਖੋ ਕਿਵੇਂ ਹੋਈ ਜ਼ਬਰਦਸਤ ENTRY ?

htvteam

Leave a Comment