Htv Punjabi
Punjab Video

ਨੀਂਦ ਦੀਆਂ ਗੋਲੀਆਂ ਖੁਆਕੇ ਭੈਣ ਨਾਲ ਕੀਤਾ ਗਲਤ ਕੰਮ, ਚਾਚੇ ਦੇ ਮੁੰਡੇ ਨੇ ਅੱਧੀ ਰਾਤ ਲਾਹੀਆਂ ਸ਼ਰਮਾਂ, ਮਾਂ ਤੇ ਤਾਇਆ ਵੀ ਰਲੇ!

ਗੜਸ਼ੰਕਰ : ਇਥੋਂ ਦੇ ਥਾਣਾ ਗੜਸ਼ੰਕਰ ਅਧੀਨ ਪੈਂਦੇ ਪਿੰਡ ਸੌਲੀ ਵਿੱਚ ਅਣਖ ਦੀ ਖਾਤਰ ਮਾਪਿਆਂ ਵੱਲੋਂ ਆਪਣੀ ਧੀ ਦਾ ਕਤਲ ਦਾ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਚ ਦਹਿਸ਼ਤ ਫੇਲ ਗਈ ਐ। ਪੁਲਿਸ ਅਨੁਸਾਰ ਕਰਫਿਊ ਤੇ ਤਾਲਾਬੰਦੀ ਦੇ ਇਸ ਮਾਹੌਲ ‘ਚ ਪਹਿਲਾਂ ਤਾਂ ਰਾਤ ਨੂੰ ਕਾਤਲਾਂ ਨੇ ਲੜਕੀ ਨੂੰ ਨੀਂਦ ਦੀਆਂ ਗੋਈਆਂ ਦੇ ਕੇ ਡੂੰਘੀ ਨੀਂਦ ਸੁਲਾ ਦਿੱਤਾ ਤੇ ਬਾਅਦ ਵਿਚਉਸਦਾ ਕਤਲ ਕਰਕੇ ਜਦੋਂ ਸਾਰੇ ਸੁੱਤੇ ਪਏ ਸਨ, ਤਾਂ ਸਵੇਰੇ ਚਾਰ ਵਜੇ ਦੇ ਕਰੀਬ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਦਾਹ ਸੰਸਕਾਰ ਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਮ੍ਰਿਤਕਾ ਦਾ ਨਾਂ ਜਸਪ੍ਰੀਤ ਕੌਰ ਉਰਫ ਮੰਨੂੰ ਸੀ ਤੇ ਉਸਦੀ ਕਰੀਬ 20 ਸਾਲ ਦੀ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਮਨੂੰ ਦੇ ਜਿਸ ਲੜਕੇ ਨਾਲ ਪ੍ਰੇਮ ਸਬੰਧ ਸਨ ਉਸਦਾ ਨਾਂ ਅਮਨਪ੍ਰੀਤ ਉਰਫ ਅਮਨ ਸੀ ਤੇ 23 ਸਾਲਾ ਅਮਨ ਪਿੰਡ ਭੱਜਲ ਦਾ ਰਹਿਣ ਵਾਲਾ ਸੀ। ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਦੇ ਪਿਆਰ ਤੋਂ  ਘਰ ਵਾਲੇ ਬੇਹੱਦ ਖਫਾ ਸਨ। ਅਧਿਕਾਰੀ ਅਨੁਸਾਰ ਇਹ ਲੜਕੀ ਲੱਗੇ ਕਰਫਿਊ ਤੇ ਤਾਲਾਬੰਦੀ ਦੇ ਮਾਹੌਲ ‘ਚ 23 ਅਪ੍ਰੈਲ ਤੋਂ ਘਰੋਂ ਗਾਈਬ ਸੀ ਅਤੇ ਉਸਦੇ ਪਰਿਵਾਰ ਵਲੋਂ ਥਾਣਾ ਗੜਸ਼ੰਕਰ ਵਿਖੇ ਇਸ ਸਬੰਧੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਜਿਸ ਵਿੱਚ ਮਨੂੰ ਦੇ ਘਰਦਿਆਂ ਨੇ ਉਸ ਨੂੰ ਅਮਨ ‘ਤੇ ਭਜਾਉਣ ਦੇ ਦੋਸ਼ ਲਾਏ ਗਏ ਸਨ। ਇਸ ਦੌਰਾਨ ਲੜਕੀ ਦਾ ਪਤਾ ਲੱਗ ਗਿਆ ਕਿ ਉਹ ਰੇਲਵੇ ਸਟੇਸ਼ਨ ਤੇ ਮੌਜੂਦ ਹੈ ਤੇ ਲੜਕਾ ਕਿਸੇ ਰੀਪਰ ਤੇ ਕੰਮ ਕਰ ਰਿਹਾ ਸੀ, ਪਰ ਉਸ ਮਗਰੋਂ ਅਚਾਨਕ ਇਹ ਘਟਨਾ ਸਾਹਮਣੇ ਆ ਗਈ ਕਿ ਮਾਪਿਆਂ ਵੱਲੋਂ ਉਸ ਦਾ ਕਤਲ ਕਰਕੇ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ।
ਐਸਐਚਓ ਅਨੁਸਾਰ ਇਸ ਉਪਰੰਤ ਜਦੋਂ ਇਸ ਦੀ ਗੁਪਤ ਸੂਚਨਾ ਗੜਸ਼ੰਕਰ ਪੁਲਸ ਨੂੰ ਲੱਗੀ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਢੂੰਘਾਈ ਨਾਲ ਪੜਤਾਲ ਕੀਤੀ ਗਈ।  ਜਿਸ ਮੁਢਲੀ ਜਾਂਚ ਵਿੱਚ ਲੜਕੀ ਦਾ ਸੰਸਕਾਰ ਕੀਤਾ ਜਾਣਾ ਸਹੀ ਪਾਇਆ ਗਿਆ। ਮਾਮਲਾ ਸਾਫ ਹੁੰਦਿਆਂ ਹੀ ਪੁਲਸ ਨੇ ਲੜਕੀ ਦੀ ਮਾਂ ਬਲਵਿੰਦਰ ਕੌਰ, ਚਾਚੇ ਸੱਤਦੇਵ, ਚਾਚੇ ਦੇ ਮੁੰਡਿਆਂ ਗੁਰਦੀਪ ਤੇ ਮਨੀ ਤੋਂ ਇਲਾਵਾ ਇੱਕ ਹੋਰ ਬੰਦੇ ਵਿਰੁੱਧ ਪ੍ਰਸ਼ਾ ਡਾਰ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਇਸ ਉਮਰ ਚ ਆਕੇ ਮਾਂ-ਧੀ ਨੇ ਇਕੱਠੇ ਕੀ ਕੀਤਾ

htvteam

ਇਸ ਪਿੰਡ ‘ਚ ਲੋਕਾਂ ਨੇ ਦੇਖਿਆ ਅਜੀਬ ਚਮਤਕਾਰ, ਪਾਣੀ ਦੀ ਟੈਂਕੀ ਦੇ ਪਾਈਪ ਚੋਂ 40 ਫੁਟ ਉੱਚਾ ਉਛਲਿਆ…

Htv Punjabi

ਬਿਨਾ ਹਥਿਆਰ ਅਤੇ ਹੱਥ ਲਗਾਏ ਔਰਤ ਨਾਲ ਲੱਖਾਂ ਦੀ ਲੁੱਟ

htvteam

Leave a Comment