ਮਾਲੇਰਕੋਟਲਾ : ਇਨ੍ਹੀ ਦਿਨੀ ਜਦੋਂ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਅੰਦਰ ਕਰਫਿਊ ਤੇ ਤਾਲਾਬੰਦੀ ਜਾਰੀ ਹੈ। ਲੋਕ ਤਾਂ ਘਰੋਂ ਘਰੀਂ ਬੰਦ ਨੇ, ਪਰ ਸੋਸ਼ਲ ਮੀਡੀਆ ਅੱਜ ਵੀ ਪੂਰੀ ਤਰ੍ਹਾਂ ਸਰਗਰਮ ਹੈ, ਤੇ ਉਸੇ ਸੋਸ਼ਲ ਮੀਡੀਆ ‘ਤੇ ਕੁਝ ਸੱਚੀਆਂ ਤੇ ਕੁਝ ਝੂਠੀਆਂ ਗੱਲਾਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਨੇ। ਹੁਣ ਉਹਨਾਂ ਗੱਲਾਂ ਚੋਂ ਕਿੰਨੀਆਂ ਸੱਚੀਆਂ ਨੇ ਤੇ ਕਿੰਨੀਆਂ ਝੂਠੀਆਂ, ਇਹ ਤਾਂ ਪਤਾ ਨਹੀਂ ਪਰ ਸੋਸ਼ਲ ਮੀਡੀਆ ਤੋਂ ਇਲਾਵਾ ਲੋਕਾਂ ਦੇ ਘਰਾਂ ਅੰਦਰ ਵੀ ਉਨ੍ਹਾਂ ਗੱਲਾਂ ਦੀ ਚਰਚਾ ਜ਼ਰੂਰ ਛਿੜ ਗਈ ਹੈ। ਅਜਿਹੀ ਹੀ ਚਰਚਾ ਅੱਜਕਲ੍ਹ ਕੋਰੋਨਾ ਵਾਇਰਸ ਨੂੰ ਲੈਕੇ ਚਿੜੀ ਹੋਈ ਹੈ ਤੇ ਗੱਲਾਂ ਦਾ ਬਾਜ਼ਾਰ ਪੂਰੇ ਜ਼ੋਰਾਂ ‘ਤੇ ਗਰਮ ਹੈ। ਕੋਈ ਕਹਿੰਦਾ ਹੈ ਕਿ ਸ਼ਰਾਬ ਪੀਣ ਵਾਲਿਆਂ ਦਾ ਕੋਰੋਨਾ ਵਾਇਰਸ ਬੰਦੇ ਦਾ ਕਦੇ ਕੁਝ ਵਿਗਾੜ ਹੀ ਨਹੀਂ ਪਾਉਂਦਾ, ਕੋਈ ਕਹਿੰਦਾ ਹੈ ਕਿ ਆਂਡਾ ਮੀਟ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਸਾਨੂੰ ਬਚਾ ਸਕਦਾ ਹੈ।
ਪਰ ਇਸਦੇ ਨਾਲ ਹੀ ਇੱਕ ਸਵਾਲ ਅੱਜ ਦੁਨੀਆਂ ਦਾ ਹਰ ਬੰਦਾ ਪੁੱਛ ਰਿਹਾ ਹੈ ਕਿ ਕੀ ਕੋਰੋਨਾ ਵਾਇਰਸ ਦੁਨੀਆਂ ਤੋਂ ਕਦੇ ਖਤਮ ਹੋ ਪਏਗਾ ? ਇਨ੍ਹਾਂ ਹੀ ਸਾਰੇ ਸਵਾਲਾਂ ਦੇ ਜਵਾਬ ਤਲਾਸ਼ਣ ਲਈ ਹਕੀਕਤ ਟੀਵੀ ਪੰਜਾਬੀ ਨੇ ਮਾਲੇਰਕੋਟਲਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਸਿੰਘ ਨਾਲ ਕੈਮਰੇ ਤੇ ਵਿਸ਼ੇਸ਼ ਗੱਲਬਾਤ ਕੀਤੀ। ਜਿਸ ਬਾਰੇ ਵਿਸਥਾਰ ਨਾਲ ਖੁਲਾਸਾ ਕਰਦਿਆਂ ਐਸਐਮਓ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਡੇ ਤੇ ਮੀਟ ਇੱਕ ਹਾਈ ਪ੍ਰੋਟੀਨ ਖਾਣਾ ਹੈ ਤੇ ਕੋਈ ਵੀ ਹਾਈ ਪ੍ਰੋਟੀਨ ਖਾਣਾ ਇਨਸਾਨੀ ਸ਼ਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦੇਂਦਾ ਹੈ। ਪਰ ਇਹ ਜਰੂਰੀ ਨਹੀਂ ਕਿ ਹਾਈ ਪ੍ਰੋਟੀਨ ਸਿਰਫ ਅੰਡੇ ਤੇ ਮੀਟ ਵਿਚੋਂ ਹੀ ਮਿਲਦਾ ਹੈ। ਜਿਹੜੇ ਲੋਕ ਸ਼ਾਕਾਹਾਰੀ ਨੇ ਉਹ ਪਨੀਰ, ਪੁੰਘਰੀਆਂ ਹੋਈਆਂ ਦਾਲਾਂ, ਹਰੀਆਂ ਸਬਜ਼ੀਆਂ ਆਦਿ ਹੋਰ ਕਈ ਤਰ੍ਹਾਂ ਦੇ ਖਾਣਿਆਂ ਚੋਂ ਵੀ ਹਾਈ ਪ੍ਰੋਟੀਨ ਲੈ ਸਕਦੇ ਨੇ । ਉਨ੍ਹਾਂ ਕਿਹਾ ਕਿ ,….
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…