Htv Punjabi
Punjab Video

ਰਾਸ਼ਨ-ਪਾਣੀ ਵੰਡਦੇ ਲੋਕਾਂ ਨੇ ਚੌਂਕ ‘ਚ ਘੇਰਿਆ ਥਾਣੇਦਾਰ, ਫੇਰ ਲੋਕਾਂ ਨੇ ਸ਼ਰੇਆਮ ਕਰਤਾ ਥਾਣੇਦਾਰ ਨਾਲ ਓਹੀ ਕੰਮ, ਸੰਗਰੂਰੀਏ ਭਾਜੀ ਮੋੜਾਂ ਲੱਗਿਆਂ ਸਮਾਂ ਨੀ ਲਾਉਂਦੇ !

ਸਂਗਰੂਰ : ਕੋਰੋਨਾ ਮਹਾਂਮਾਰੀ ਦੌਰਾਨ ਜੇਕਰ ਕੁਝ ਲੋਕ ਸਭ ਤੋਂ ਮੂਹਰਲੀ ਕਤਾਰ ਵਿੱਚ ਖੜ੍ਹੇ ਹੋਏ ਕੇ ਬਿਮਾਰੀ ਤੇ ਆਮ ਲੋਕਾਂ ਵਿਚਕਾਰ ਢਾਲ ਬਣ ਕੇ ਖੜ੍ਹੇ ਹੋਏ ਨੇ ਤਾਂ ਉਹ ਨੇ ਡਾਕਟਰ, ਸਿਹਤ ਮਹਿਕਮੇ ਦੇ ਹੋਰ ਲੋਕ, ਪੁਲਿਸ ਵਾਲੇ ਤੇ ਸਫਾਈ ਮੁਲਾਜ਼ਮ ਤੇ ਇਸ ਦੌਰਾਨ ਇਨ੍ਹਾਂ ਸਾਰਿਆਂ ਦੀਆਂ ਡਿਊਟੀਆਂ ਇੰਨੀਆਂ ਲੰਬੀਆਂ ਹੋ ਜਾਂਦੀਆਂ ਨੇ ਬਹੁਤ ਵਾਰ ਇਹ ਅਜਿਹੇ ਮੌਕਿਆਂ ਤੇ ਵੀ ਆਪਣੇ ਘਰ ਪਰਿਵਾਰ ਵਿੱਚ ਨਹੀਂ ਜਾ ਪਾਉਂਦੇ ਜਿਨ੍ਹਾਂ ਮੌਕਿਆਂ ਦਾ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਆਪਣਿਆਂ ਨੂੰ ਸਾਲ ਸਾਲ ਇੰਤਜ਼ਾਰ ਰਹਿੰਦਾ ਹੈ। ਪਰ ਅਜਿਹੇ ਮੌਕੇ ਜੇਕਰ ਕੋਈ ਉਸ ਮੌਕੇ ਨੂੰ ਯਾਦਗਾਰ ਬਣਾਉਣ ‘ਚ ਆਪਣਾ ਥੋੜਾ ਜਿਹਾ ਵੀ ਯੋਗਦਾਨ ਪਾਉਂਦਾ ਹੈ ਤਾਂ ਉਸ ਸੁਖਦ ਅਹਿਸਾਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।  ਅਜਿਹਾ ਹੀ ਇੱਕ ਮਾਮਲਾ ਦੇਖਣ ਵਿੱਚ ਆਇਆ ਹੈ ਸੰਗਰੂਰ ਅੰਦਰ ਜਿਸ ਵਿੱਚ ਕੋਰੋਨਾ ਡਿਊਟੀ ‘ਚ ਫੱਸਕੇ ਜਦੋਂ ਇਥੇਂ ਦੇ ਥਾਣਾ ਸਦਰ ਦੇ ਐਸਐਚਓ ਹਰਭਜਨ ਸਿੰਘ ਆਪਣਾ ਜਨਮ ਦਿਨ ਆਪਣੇ ਪਰਿਵਾਰ ਵਿਚ ਜਾਕੇ ਨਾ ਮਨਾਂ ਸਕੇ ਤਾਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਉਨ੍ਹਾਂ ਦੇ ਜਨਮ ਦਿਨ ਦਾ ਕੇਕ ਲੈਕੇ ਉਸ ਨਾਕੇ ਤੇ ਜਾ ਪਹੁੰਚੇ ਜਿਸ ਨਾਕੇ ਤੇ ਉਹ ਡਿਊਟੀ ਦੇ ਰਹੇ ਸਨ।  ਬਸ ਫੇਰ ਕੀ ਸੀ ਸਾਰੀਆਂ ਨੇ ਮਿਲਕੇ ਉਥੇ ਹੀ ਥਾਣਾ ਮੁਖੀ ਦੇ ਜਨਮ ਦਿਨ ਦਾ ਕੇਕ ਕਟਵਾਇਆ ਤੇ ਇਸ ਖੁਸ਼ੀ ਨੂੰ ਹਰਭਜਨ ਸਿੰਘ ਨਾਲ ਸਾਂਝਾ ਕੀਤਾ।
ਇਸ ਮੌਕੇ ਬੇਹੱਦ ਭਾਵੁਕ ਹੋਏ ਥਾਣਾ ਸਦਾਰ ਮੁਖੀ ਹਰਭਜਨ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਅਜਿਹੇ ਮੌਕੇ ਆਕੇ ਅਜਿਹਾ ਸਨਮਾਨ ਦੇਂਦਾ ਹੈ ਤਾਂ ਉਸ ਵੇਲੇ ਧੁਰ ਅੰਦਰੋਂ ਖੁਸ਼ੀ ਮਿਲਦੀ ਹੈ ਕਿ ਚਲੋ ਜਨਤਾ ਉਨ੍ਹਾਂ ਦੀਆਂ ਮਜਬੂਰੀਆਂ ਤੇ ਕੀਤੀ ਜਾ ਰਹੀ ਸਖਤ ਮਿਹਨਤ ਦਾ ਮੁੱਲ ਪਾ ਰਹੀ ਐ ਜੋ ਉਨ੍ਹਾਂ ਨੂੰ ਅੱਗੇ ਹੋਰ ਵਧੀਆ ਢੰਗ ਨਾਲ ਡਿਊਟੀ ਕਾਰਨ ਲਈ ਪ੍ਰੇਰਨਾ ਦੇਂਦਾ ਹੈ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਜਾਣੋ, ਕੁੜੀ ਨੇ ਗੁਰਸਿੱਖ ਮੁੰਡੇ ਦੀ ਦਾੜੀ ਨੂੰ ਕਿਉਂ ਪਾਇਆ ਹੱਥ, ਫੇਰ ਮੁੰਡੇ ਨੇ ਕੁੜੀ ਨੂੰ ਕਿਵੇਂ ਸਿਖਾਇਆ ਸਬਕ, ਵੀਡੀਓ ਸਬੰਧੀ ਸਾਰੇ ਜਵਾਬ ਕੱਢ ਲਿਆਇਆ ਐਚਟੀਵੀ ਪੰਜਾਬੀ

Htv Punjabi

ਮੁੱਖਮੰਤਰੀ ਦੇ ਖਿਲਾਫ ਇਸ ਮਾਮਲੇ ਵਿੱਚ ਸੁਣਵਾਈ 9 ਮਾਰਚ ਨੂੰ

Htv Punjabi

ਤਿੰਨ ਮੁੰਡੇ ਚਾਰ ਮਿੰਟ ‘ਚ ਦੇ ਗਏ ਲੱਖਾਂ ਦੀ ਵੱਡੀ ਲੁੱਟ ਨੂੰ ਅੰਜਾਮ

htvteam

Leave a Comment