Htv Punjabi
Punjab

ਅੱਕੀ ਕੈਪਟਨ ਸਰਕਾਰ ਪੰਜਾਬ ਅੰਦਰ ਸ਼ਰਾਬ ਦੀ ਵਿਕਰੀ ਨੂੰ ਲੈਕੇ ਬਹੁਤ ਜਲਦ ਲੈ ਸਕਦੀ ਐ ਵੱਡਾ ਫੈਸਲਾ, ਫੇਰ ਦੇਖੋ ਨਤੀਜੇ ਨਿਕਲਣਗੇ ਆਹ !

ਚੰਡੀਗੜ੍ਹ : ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਲਾਈਵ ਭਾਸ਼ਣ ਦੌਰਾਨ ਸੂਬਾ ਵਾਸੀਆਂ ਨੂੰ ਇਹ ਸ਼ਰੇਆਮ ਦੱਸ ਚੁਕੇ ਨੇ ਕਿ ਪੰਜਾਬ ਸਰਕਾਰ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਸ਼ਰਾਬ ਦੀ ਵਿਕਰੀ ‘ਤੇ ਲੱਗਣ ਵਾਲੇ ਟੈਕਸ ਤੋਂ ਆਉਂਦਾ ਹੈ ਲੱਗਭਗ 6 ਹਾਜ਼ਰ 200 ਕਰੋੜ ਰੁਪਿਆ। ਤੇ ਇਹ ਵੀ ਸਾਰੇ ਜਾਣਦੇ ਨੇ ਕਿ ਪਿਛਲੇ ਡੇਢ ਮਹੀਨੇ ਦੇ ਤਾਲਾਬੰਦੀ ਕਾਲ ਦੌਰਾਨ ਪੰਜਾਬ ਅੰਦਰ ਬਾਕੀ ਚੀਜ਼ਾਂ ਦੇ ਨਾਲ ਨਾਲ ਸ਼ਰਾਬ ਵਿਕਰੀ ਤੇ ਪੂਰਨ ਤੌਰ ‘ਤੇ ਪਾਬੰਦੀ ਰਹੀ ਹੈ। ਲਿਹਾਜਾ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਹੁਣ ਜਦੋਂ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਦੇਸ਼ ਦੇ ਬਾਕੀ ਸੂਬਿਆਂ ਵਾਂਗ ਹੀ ਪੰਜਾਬ ਅੰਦਰ ਵੀ ਸ਼ਰਾਬ ਦੀ ਵਿਕਰੀ ਖੁੱਲ੍ਹਣ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਦਿੱਲੀ ਅਤੇ ਆਂਧਰਾ ਪ੍ਰਦੇਸ਼ ਸਰਕਾਰਾਂ ਵਾਂਗ ਤਾਲਾਬੰਦੀ ਕਾਲ ਦੌਰਾਨ ਪਾਏ ਘਾਟੇ ਨੂੰ ਪੂਰਾ ਕਰਨ ਲਈ ਸ਼ਰਾਬ ‘ਤੇ ਵਾਧੂ ਟੈਕਸ ਲਾ ਕੇ ਆਪਣੇ ਖਜਾਨੇ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰੇਗੀ। ਮਾਹਰਾਂ ਅਨੁਸਾਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ‘ਤੇ ਨਾਂ ਤਾਂ ਕੋਈ ਇਤਰਾਜ਼ ਕਰੇਗਾ ਤੇ ਨਾਲ ਹੀ ਖਜਾਨਾ ਭਰਨ ਵਿਚ ਵੀ ਮਦਦ ਮਿਲੇਗੀ ਕਿਉਂਕਿ ਸ਼ਰਾਬ ਦੇ ਸ਼ੌਕੀਨਾਂ ਨੂੰ ਵਧੀ ਹੋਈ ਕੀਮਤ ਨਹੀਂ ਆਪਣੀ ਤਲਬ ਸ਼ਾਂਤ ਕਰਨ ਦੀ ਪਈ ਹੁੰਦੀ ਹੈ।
ਦੱਸ ਦੀਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਰਾਜ ਸਰਕਾਰਾਂ ਨੂੰ ਪਏ ਘਾਟੇ ਨੂੰ ਪੂਰਨ ਲਈ ਦਿੱਲੀ ਅਤੇ ਆਂਧਰਾ ਪ੍ਰਦੇਸ਼ ਸਰਕਾਰਾਂ ਸ਼ਰਾਬ ਦੀਆਂ ਕੀਮਤਾਂ ਪਹਿਲਾਂ ਹੀ ਵਧ ਚੁਕੀਆਂ ਹਨ। ਦਿੱਲੀ ਸਰਕਾਰ ਨੇ ਸ਼ਰਾਬ ਉੱਤੇ ਵਿਸ਼ੇਸ਼ ਕੋਰੋਨਾ ਫੀਸ ਦੇ ਨਾਮ ‘ਤੇ ਕੀਮਤਾਂ ‘ਚ 70 ਪ੍ਰਤੀਸ਼ਤ ਵਾਧਾ ਕੀਤਾ ਹੈ ਜਦਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਵਿਚ ਪਹਿਲਾਂ 25 ਪ੍ਰਤੀਸ਼ਤ ਵਾਧਾ ਕੀਤਾ ਤੇ ਜਦੋਂ ਉਨ੍ਹਾਂ ਨੇ ਦੇਖਿਆ ਕਿ ਕੋਈ ਨਹੀਂ ਬੋਲਿਆ ਤਾਂ ਇੱਕ ਦਿਨ ਬਾਅਦ ਹੀ 50 ਰਤੀਸ਼ਟ ਵਾਧਾ ਹੋਰ ਕਰਕੇ ਕੁੱਲ ਕੀਮਤਾਂ ਚ 75 ਪ੍ਰਤੀਸ਼ਤ ਵਾਧਾ ਕਰ ਦਿੱਤਾ ਹੈ।
ਉਧਰ ਦੂਜੇ ਪਾਸੇ ਸ਼ਰਾਬ ਦੇ ਸ਼ੌਕੀਨਾਂ ਨੂੰ ਸ਼ਰਾਬ ਮਹਿੰਗੀ ਹੋਣ ਨਾਲ ਕੋਈ ਬਹੁਤ ਫਰਕ ਨਹੀਂ ਪਿਆ ਹੈ। ਇਹ ਗੱਲ ਸਾਬਤ ਕਰਦੀ ਹੈ ਸ਼ਰਾਬ ਦੇ ਠੇਕਿਆਂ ਦੇ ਬਾਹਰ ਸ਼ਰਾਬ ਖਰੀਦਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਣਾ ਜਿਹੜੇ ਪੁਲਿਸ ਵਾਲਿਆਂ ਵਲੋਂ ਸਮਾਜਿਕ ਦੂਰੀ ਦੇ ਨਾਮ ਤੇ ਆਪਣੇ ਗਿੱਟਿਆਂ ‘ਤੇ ਡਾਂਗਾਂ ਵੀ ਖਾਂਦੇ ਰਹਿੰਦੇ ਨੇ ਵੱਧ ਕੀਮਤ ਵੀ ਏਡਾ ਕਰ ਰਹੇ ਨੇ ਪਰ ਇਸ ਦੇ ਬਾਵਜੂਦ ਸ਼ਰਾਬ ਪੀਨਾ ਨਹੀਂ ਛੱਡ ਰਹੇ। ਕਿਉਂਕਿ ਉੱਤਰ ਪ੍ਰਦੇਸ਼ ਤੋਂ ਆਈਆਂ ਅਧਿਕਾਰਤ ਰਿਪੋਰਟਾਂ ਅਨੁਸਾਰ ਉਥੇ ਇੱਕ ਦਿਨ ਵਿੱਚ 100 ਕਰੋੜ ਤੋਂ ਵੱਧ ਦੀ ਸ਼ਰਾਬ ਵਿੱਕ ਗਈ ਜੋਕਿ ਇੱਕ ਦਿਨ ਦੀ ਵਿਕਰੀ ਤੋਂ ਵੀ 3 ਗੁਣਾ ਜਿਆਦਾ ਸੇਲ ਹੈ

Related posts

ਹੁਣੇ ਹੁਣੇ ਗੋਲੀਆਂ ਨਾਲ ਭੁੰ। ਨਤਾ ਮੁੰਡਾ !

htvteam

ਇਸ ਥਾਂ ਮੁਫਤ ‘ਚ ਕੀਤਾ ਜਾਂਦੈ 31 ਦਰਦਾਂ ਦਾ ਹੱਲ, ਕਮਾਲ ਹੈ

htvteam

ਬਾਦਲ ਪਰਿਵਾਰ, ਕੈਪਟਨ ਪਰਿਵਾਰ ਸਮੇਤ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਵਾਰੀ ਬੰਨ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ: ਭਗਵੰਤ ਮਾਨ

htvteam

Leave a Comment