Htv Punjabi
Punjab Sport Video

ਕਣਕ ਦੇ ਵਾਹਣ ‘ਚ ਕ੍ਰਿਕਟ ਖੇਡਦੇ-ਖੇਡਦੇ ਜਵਾਕਾਂ ਨੂੰ ਸੁੱਝੀ ਨਵੀਂ ਗੱਲ, ਡੰਡੇ ਦਾ ਬਣਾਕੇ ਮਾਈਕ ਕੀਤੀ ਅਜਿਹੀ ਹਿੰਦੀ ਪੰਜਾਬੀ ਮਿਕਸ ਕਮੈਂਟਰੀ, ਲਿਆਤਾ ਸੁਆਦ

ਨਿਊਜ਼ ਡੈਸਕ :- ਸੋਸ਼ਲ ਮੀਡੀਆ ‘ਤੇ ਇਸ ਵੇਲੇ ਬੱਚਿਆਂ ਦੀ ਇਕ ਅਜਿਹੀ ਵੀਡੀਓ ਖੂਬ ਵਾਇਰਲ ਹੋ ਰਹੀ ਐ। ਜਿਸ ‘ਚ ਬੱਚਿਆਂ ਨੇ ਆਪਣੇ ਅੰਦਾਜ਼ ‘ਚ ਕੇਂਦਰ ਤੇ ਸੂਬਾ ਸਰਕਾਰਾਂ ਦੀ ਪੋਲ੍ਹ ਖੋਲ੍ਹਕੇ ਰੱਖ ਦਿੱਤੀ ਐ। ਵੀਡੀਓ ‘ਚ ਇਕ 14-15 ਸਾਲਾਂ ਦਾ ਜਵਾਕ ਕਮੈਂਟਰੀ ਵਾਲੇ ਚਿੱਬ ਕੱਢਕੇ ਵਿਅੰਗਮਈ ਅੰਦਾਜ਼ ‘ਚ ਇਕ ਵੀ਼ਡੀਓ ਬਣਾਉਣਾ ਐ। ਅਜਿਹੇ ‘ਚ ਉਹ ਬੱਚਿਆਂ ਕੋਲ਼ ਉਨ੍ਹਾਂ ਦੇ ਖੇਡਣ ਵਾਲੇ ਬੱਲਿਆਂ ਦਾ ਮਜ਼ਾਕ ਬਣਾਉਣਦਾਹੈ। ਇਨ੍ਹਾਂ ਵਿਚੋਂ ਇੱਕ ਬੱਚੇ ਨੇ  ਆਪਣੀਆਂ ਲੱਤਾਂ ‘ਤੇ ਪਰਾਲੀ ਨਾਲ ਬਣਾਏ ਹੋਏ ਪੈਡ ਬੰਨ੍ਹੇ ਹੋਏ ਹਨ ਤੇ ਉਹ ਕਣਕ ਦੇ ਖੇਤਾਂ ਵਾਲੈ ਗਰਾਂਉਂਡ ‘ਚ ਕ੍ਰਿਕਟ ਖੇਡ੍ਹਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਇਸ ਦੌਰਾਨ ਕਮੈਂਟਰੀ ਕਰਨ ਵਾਲਾ ਬੱਚਾ ਖਿਡਾਰੀ ਬਣੇ ਬਚੇ ਤੋਂ ਅਜਿਹੇ ਸਵਾਲ ਕਰਦਾ ਹੈ ਜਿਸ ਨੂੰ ਵੇਖਣ ਤੇ ਸੁਣਨ ਵਾਲੇ ਦੀਆਂ ਹੱਸ ਹੱਸ ਕੇ ਵੱਖੀਆਂ ਦੂਹਰੀਆਂ ਹੋ ਜਾਂਦੀਆਂ ਹਨ।
ਫਿਲਹਾਲ ਇਹ ਵੀਡੀਓ ਕਿੱਥੋਂ ਦੀ ਐ ਤੇ ਵੀਡੀਓ ਬਣਾਉਣ ਵਾਲੇ ਬੱਚੇ ਕਿਹੜੇ ਪਿੰਡ ਜਾ ਸ਼ਹਿਰ ਦੇ ਨੇ। ਇਸ ਬਾਬਤ ਤਾਂ ਕੁਝ ਪਤਾ ਨਹੀਂ ਚਲਿਆ, ਪਰ ਇਹ ਵੀਡੀਓ ਇਸ ਵੇਲੇ ਜਦੋਂ ਬੱਚੇ ਆਪੋ-ਆਪਣੇ ਘਰਾਂ ‘ਚ ਬੰਦ ਨੇ ਉਨ੍ਹਾਂ ਦੇ ਮੰਨੋਰੰਜਨ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਕੇਂਦਰ ਤੇ ਸੂਬਾ ਸਰਕਾਰ ਦਾ ਜਲੂਸ ਜ਼ਰੂਰ ਕੱਢ ਰਹੀ ਐ।

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਕੋਰੋਨਾ ਮਹਾਮਾਰੀ ਨੂੰ ਲੈ ਕੇ ਆਈ ਬੇਹੱਦ ਵੱਡੀ ਖ਼ਬਰ

htvteam

ਪ੍ਰੈਗਨੈਂਟ ਜਨਾਨੀ ਨਾਲ ਕਾਰ ‘ਚ ਆਹ ਕੀ ਹੋਇਆ

htvteam

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ‘ਤੇ ਹੋਇਆ ਹਮਲਾ; ਦੇਖੋ ਕਿਸਨੇ ਕੀਤਾ ਹਮਲਾ

htvteam

Leave a Comment