ਨਿਊਜ਼ ਡੈਸਕ :- ਸਮਾਜ ਵਿਚ ਅਕਸਰ ਹਰ ਗ਼ਲਤ ਕੰਮ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਵਾਲੀ ਪ੍ਰਸਿੱਧ ਵਕੀਲ ਸਿਮਰਨਜੀਤ ਕੌਰ ਗਿੱਲ ਇੱਕ ਵਾਰ ਫੇਰ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਈ। ਪੰਜਾਬ ਦੇ ਕਈ ਸਕੂਲਾਂ ‘ਚ ਬਚਪਨ ਬਚਾਓ ਮੁਹਿੰਮ ਚਲਾਉਣ ਵਾਲੀ ਇਹ ਵਕੀਲ ਉਸ ਵੇਲੇ ਬੇਹੱਦ ਭਾਵੁਕ ਹੋ ਗਈ, ਜਦੋਂ ਉਨ੍ਹਾਂ ਨੇ ਮੋਗਾ ਜ਼ਿਲੇ ਦੇ ਇੱਕ ਅਜਿਹੇ ਬੱਚੇ ਦੀ ਕਹਾਣੀ ਸਾਂਝੀ ਕੀਤੀ ਜਿਹੜਾ ਬਦਫੈਲੀ ਦਾ ਸ਼ਿਕਾਰ ਹੋ ਗਿਆ ਸੀ ਤੇ ਉਸਦੇ ਬਲਾਤਕਾਰੀਆਂ ਨੇ ਉਸ 11 ਸਾਲ ਮਾਸੂਮ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ ਸੀ ਇਸ ਮੌਕੇ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਐਲਾਨ ਕੀਤਾ ਕਿ ਜਿਹੜਾ ਕੋਈ ਵੀ ਬੰਦਾ ਛੋਟੇ ਬੱਚਿਆਂ ਨਾਲ ਗੰਦਾ ਕੰਮ ਕਰੇਗਾ ਤਾਂ ਹੇਠਲੀ ਅਦਾਲਤ ਤੋਂ ਫਾਂਸੀ ਦੇ ਤਖਤੇ ਤੋਂ ਬਚਕੇ ਆਏ ਮੁਲਜ਼ਮਾਂ ਨੂੰ ਉਨ੍ਹਾਂ ਦੀ ਟੀਮ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਕੇਸ ਲੜਕੇ ਸਜਾਏ ਮੌਤ ਦਵਾ ਕੇ ਹੀ ਦੱਮ ਲਵੇਗੀ।
ਆਪਣੇ ਇਸ ਲਾਈਵ ਦੌਰਾਨ ਸਿਮਰਨਜੀਤ ਕੌਰ ਨੇ ਉਨ੍ਹਾਂ ਲੋਕਾਂ ਨੂੰ ਵੰਗਾਰਦਿਆਂ ਦਲਿਤ ਬੱਚੇ ਅਰਸ਼ਦੀਪ ਸਿੰਘ ਦੀ ਮਦਦ ਲਈ ਕਿਹਾ ਜਿਨ੍ਹਾਂ ਨੇ ਉਨ੍ਹਾਂ (ਐਡਵੋਕੇਟ ਸਿਮਰਨਜੀਤ ਕੌਰ ਗਿੱਲ)ਦੇ ਖਿਲਾਫ ਦੋਹਰੇ ਦੋਹਰੇ ਪਰਚੇ ਦਰਜ਼ ਕਰਵਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਜੇਲ੍ਹ ਪਹੁੰਚਾਉਣਾ ਉੰਨਾ ਜਰੂਰੀ ਨਹੀਂ ਸੀ ਜਿੰਨਾ ਉਨ੍ਹਾਂ ਲੋਕਾਂ ਨੂੰ ਸਜ਼ਾ ਦੁਆਉਣਾ, ਜਿਹੜੇ ਛੋਟੇ ਛੋਟੇ ਮਾਸੂਮਾਂ ਦਾ ਬਲਾਤਕਾਰ ਕਰਕੇ ਉਨ੍ਹਾਂ ਦਾ ਕਤਲ ਕਰ ਰਹੇ ਨੇ।
ਇਸ ਪੂਰੇ ਮਾਮਲੇ ਨੂੰ ਵੀਡੀਓ ਦੇ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ,….