Htv Punjabi
Punjab

ਆਹ ਦੇਖੋ ਇਸ ਲਈ ਪੰਜਾਬ ਸਰਕਾਰ ਨੇ ਖੋਲ੍ਹਿਆ ਸੀ ਕਰਫਿਊ ਤੇ ਤਾਲਾਬੰਦੀ ‘ਚ ਦਿੱਤੀ ਸੀ ਢਿੱਲ 

ਚੰਡੀਗੜ : ਕੋਰੋਨਾ ਦੇ ਮਰੀਜਾਂ ਦੀ 78 ਪ੍ਰਤੀਸ਼ਤ ਰਿਕਵਰੀ ਦੇ ਨਾਲ ਪੰਜਾਬ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ।ਮੰਗਲਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਨਾਲ ਮੁਕਾਬਲਾ ਕਰਨ ਲਈ ਪੂਰੀ ਤਰਾਂ ਤਿਆਰ ਹੈ ਅਤੇ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਅਪ੍ਰੈਲ ਵਿੱਚ 1,57,13,789 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ 9,593 ਵਿਅਕਤੀਆਂ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਸਨ, ਜਿਨ੍ਹਾਂ ਨੂੰ ਅੱਗੇ ਪ੍ਰਬੰਧ ਅਤੇ ਨਮੂਨੇ ਦੇ ਲਈ ਰੈਫਰ ਕੀਤਾ ਗਿਆ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਕੋਵਿਡ -19 ਦੇ 1980 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 52,955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋ 48,813 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਕੋਵਿਡ – 19 ਦੇ 1980 ਮਰੀਜਾਂ ਵਿਚੋਂ 1557 ਮਰੀਜ ਠੀਕ ਹੋ ਗਏ ਹਨ, ਜਿਹੜੀ ਦੇਸ਼ ਵਿੱਚ ਮਰੀਜਾਂ ਦੇ ਠੀਕ ਹੋਣ ਦੀ ਸਭ ਤੋਂ ਜ਼ਿਆਦਾ ਰਿਕਵਰੀ ਦਰ ਹੈ।
ਬਲਬੀਰ ਸਿੱਧੂ ਨੇ ਅੱਗੇ ਕਿਹਾ ਕਿ ਸੂਬੇ ਭਰ ਵਿੱਚ ਰਿਸਕ ਸਟਰੇਟੀਫੀਏਡ ਰੈਡਮ ਸੈਮਪੁਲਿੰਗ ਦੀ ਜਰੂਰਤ ਹੈ ਅਤੇ ਕੋਰੋਨਾ ਦਾ ਫੈਲਾਵ ਰੋਕਣ ਦੇ ਲਈ ਉੱਚ ਖ਼ਤਰੇ ਵਾਲੇ ਖੇਤਰਾਂ ਅਤੇ ਵਿਅਕਤੀਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਸਿਵਿਲ ਸਰਜਨਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੰਟੋਨਮੈਂਟ ਜ਼ੋਨ ਦੇ ਬਾਰੇ ਵਿੱਚ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਸਿਰਫ ਕੰਟੋਨਮੈਂਟ ਜ਼ੋਨ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਹੁਣ ਕੋਈ ਰੇਡ, ਔਰੰਜ ਜ਼ੋਨ ਨਹੀਂ ਹੈ।
ਉਨ੍ਹਾਂ ਸਾਫ ਕੀਤਾ ਕਿ ਕੰਟੋਨਮੈਂਟ ਜ਼ੋਨ ਇਕ ਪਿੰਡ ਜਾਂ ਵਾਰਡ ਵਿੱਚ 15 ਜਾਂ ਇਸ ਤੋਂ ਜ਼ਿਆਦਾ ਮਾਮਲਿਆਂ ਵਾਲਾ ਖੇਤਰ ਹੈ। ਇਸਦੇ ਨਾਲ ਲੱਗਦੇ ਪਿੰਡਾਂ ਜਾਂ ਵਾਰਡ ਦਾ ਇੱਕ ਛੋਟਾ ਸਮੂਹ ਵੀ ਹੋ ਸਕਦਾ ਹੈ। ਇੱਥੇ ਇੱਕ ਬਫਰ ਜ਼ੋਨ ਹੋਵੇਗਾ ਜਿਹੜਾ ਕੰਟੋਨਮੈਂਟ ਜ਼ੋਨ ਦੇ ਆਲੇ ਦੁਆਲੇ ਇੱਕ ਕੇਂਦਰਿਤ ਖੇਤਰ ਹੋਵੇਗਾ ਅਤੇ ਬਫਰ ਜ਼ੋਨ ਦਾ ਦਾਇਰਾ 1 ਕਿਲੋਮੀਟਰ ਤੱਕ ਦਾ ਹੋ ਸਕਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕੰਟੋਨਮੈਂਟ ਦਾ ਸਮਾਂ ਘਟ ਤੋਂ ਘਟ 14 ਦਿਨਾਂ ਦਾ ਹੋਵੇਗਾ। ਜੇਕਰ ਪਿਛਲੇ ਹਫਤੇ ਵਿੱਚ ਕੋਈ ਨਵਾਂ ਮਾਮਲਾ ਨਹੀਂ ਆਇਆ ਜਾਂ ਇੱਕ ਨਵਾਂ ਮਾਮਲਾ ਆਇਆ ਹੈ ਤਾਂ ਉਹ ਖੇਤਰ ਖੋਲ ਦਿੱਤਾ ਜਾਵੇਗਾ। ਨਹੀਂ ਤਾਂ ਇੱਕ ਸਮੇਂ ਦੇ ਲਈ ਕੰਟੋਨਮੈਂਟ ਦੀ ਸਮੇਂ ਸੀਮਾ ਇੱਕ ਹਫਤੇ ਦੇ ਲਈ ਵਧਾ ਦਿੱਤੀ ਜਾਵੇਗੀ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੀ ਨੰਦੇੜ ਸਾਹਿਬ ਤੋਂ ਵਾਪਿਸ ਆਏ 4218 ਵਿਅਕਤੀਆਂ ਵਿਚੋਂ 1252 ਵਿਅਕਤੀ ਕੋਵਿਡ – 19 ਪੋਜਿਟਿਵ ਪਾਏ ਗਏ ਸਨ।ਉਹਨਾਂ ਸਾਰਿਆਂ ਨੂੰ ਸਿਹਤਮੰਦ ਘੋਸ਼ਿਤ ਕਰਕੇ ਘਰ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਮਾਮਲੇ ਬਾਹਰ ਦੇ ਹਨ।

Related posts

ਕੋਠਾ ਟੱਪਦੇ ਹੋਏ ਸ਼ੂਟਰ ਮੁੰਡੇ ਨਾਲ ਕੀ ਹੋ ਹੋਇਆ

htvteam

ਕੁੜੀ ਦਾ Boy Friend ਗੰਦੀਆਂ ਵੀਡੀਓ ਲਈ ਕਰਦਾ ਸੀ ਮਜਬੂਰ; ਦੇਖੋ ਵੀਡੀਓ

htvteam

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

htvteam

Leave a Comment