Htv Punjabi
Punjab Video

ਰਣਜੀਤ ਬਾਵਾ ਮਗਰੋਂ ਹਿੰਦੂ ਜਥੇਬੰਦੀ ਦਾ ਇਸ ਗਾਇਕ ਨਾਲ ਪਿਆ ਪੇਚਾ, ਬਈ ਗਾਇਕ ਦੇਖਿਐ ਤਾਂ ਆਹ ! ਕਹਿੰਦਾ ਜਾਓ ਮੈਂ ਮੰਗਦਾ ਮਾਫੀ, ਤੇਵਰ ਦੇਖ, ਲੋਕ ਹੈਰਾਨ, ਹਿੰਦੂ ਆਗੂ ਗੁੱਸੇ ‘ਚ ਲਾਲ, ਕਹਿੰਦਾ ਟੁੱਚੇ,..  

ਅੰਮ੍ਰਿਤਸਰ (ਹਰਜੀਤ ਗਰੇਵਾਲ) :- ਹੁਣੇ ਹੁਣੇ ਫੇਸਬੁੱਕ ਵਾਲੀ ਗੀਤ ਨਾਲ ਗਾਣਾ ਤੇਰਾ ਕੀ ਕਸੂਰ ਗਾ ਕੇ ਰਲੀਜ਼ ਕਰਨ ਵਾਲੇ ਗਾਇਕ ਅਵਤਾਰ ਦੀਪਕ ਤੇ ਸ਼ਿਵ ਸੈਨਾ ਬਾਲ ਠਾਕਰੇ ਦੀ ਪੰਜਾਬ ਇਕਾਈ ਦੇ ਆਗੂ ਪੰਕਜ ਦਵੇਸਰ ਅਜਕਲ ਦੋਵੇਂ ਬੇਹੱਦ ਦੁਖੀ ਨੇ। ਪੰਕਜ ਦਵੇਸਰ ਇਸ ਲਈ ਦੁਖੀ ਐ, ਕਿਉਂਕਿ ਉਸਦਾ ਮੰਨਣੈ ਕਿ ਹਰ ਦੂਜੇ ਦਿਨ ਕੋਈ ਨਾ ਕੋਈ ਗਾਇਕ ਉਠਕੇ ਹਿੰਦੂ ਧਰਮ ਨੂੰ ਠੇਸ ਪਹੁੰਚਾਉਣ ਵਾਲੇ ਗੀਤ ਗਾਉਣ ਲੱਗ ਪੈਂਦੈ, ਤੇ ਅਵਤਾਰ ਦੀਪਕ ਇਸ ਲਈ ਦੁਖੀ ਐ ਕਿਉਂਕਿ ਉਸ ਦਾ ਮੰਨਣੈ ਕਿ ਜੇਕਰ ਇਹ ਧਰਮਾਂ ਵਾਲੇ ਲੋਕ ਗਾਇਕਾਂ ਦੀ ਹਰ ਗੱਲ ‘ਤੇ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਲੱਗ ਪਏ ਤਾਂ ਗਾਇਕਾਂ ਦਾ ਕੀ ਬਣੂੰ ? ਨਹੀਂ ਸਮਝ ਆਇਆ ? ਤਾਂ ਸੁਣੋਂ !
ਕੁਝ ਦਿਨ ਪਹਿਲਾਂ ਹਿੰਦੂ ਜਥੇਬੰਦੀਆਂ ਨੇ ਇੱਕ ਗੀਤ, ਮੇਰਾ ਕੀ ਕਸੂਰ ਦੇ ਗਾਇਕ ਰਣਜੀਤ ਬਾਵਾ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ਼ ਕਰਵਾਇਆ ਸੀ,, ਜਿਸ ਤੋਂ ਬਾਅਦ ਭਾਂਵੇ ਪ੍ਰਸਿੱਧ ਸਮਾਜ ਸੇਵਕ ਲੱਖਾਂ ਸਿਧਾਣਾ ਨੇ ਖੁਲ੍ਹੇਆਮ ਵੀਡੀਓ ਸੁਨੇਹਾ ਪਾਕੇ ਰਣਜੀਤ ਬਾਵਾ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਘਬਰਾਈਂ ਨਾ ਪਰਚੇ ਪੁਰਚੇ ਤਾਂ ਹੁੰਦੇ ਈ ਰਹਿੰਦੇ ਨੇ, ਪਰ ਰਣਜੀਤ ਬਾਵਾ ਨੇ ਨਾ ਸਿਰਫ ਹਿੰਦੂ ਜਥੇਬੰਦੀਆਂ ਕੋਲੋਂ ਮਾਫੀ ਮੰਗੀ ਸੀ, ਬਲਕਿ ਉਹ ਗਾਣੇ ਵਾਲੀ ਵੀਡੀਓ ਵੀ ਉਸਨੂੰ ਡਲੀਟ ਕਰਨੀ ਪਈ ਸੀ। ਪਰ ਇੰਝ ਜਾਪਦਾ ਐ ਜਿਵੇ ਇਸ ਵਾਰ ਪੇਚਾ ਤਗੜਾ ਈ ਫੱਸ ਗਿਐ, ਕਿਉਂਕਿ ਬੇਸ਼ੱਕ ਪੰਕਜ ਦਵੇਸਰ ਨੇ ਅਵਤਾਰ ਦੀਪਕ ਦੇ ਖਿਲਾਫ ਵੀ ਉਹੋ ਜਿਹੀ ਹੀ ਸ਼ਿਕਾਇਤ ਦਰਜ਼ ਕਾਰਵਾਈ ਐ, ਜਿਹੋ ਜਿਹੀ ਰਣਜੀਤ ਬਾਵਾ ਦੇ ਖਿਲਾਫ ਕਾਰਵਾਈ ਗਈ ਸੀ,..ਪਰ ਅਵਤਾਰ ਦੀਪਕ ਦਾ ਕਹਿਣੈ ਕਿ ਉਹ ਨਾ ਤਾਂ ਕੋਈ ਮਾਫੀ ਮੰਗੇਗਾ ਤੇ ਨਹੀਂ ਇਸ ਗਾਣੇ ਦੀ ਵੀਡੀਓ ਡਲੀਟ ਹੋਵੇਗੀ।

ਕੁੱਲ ਮਿਲਾਕੇ ਇਸ ਸਭ ਦੇਖ ਇਹ ਕਿਹਾ ਜਾ ਸਕਦੈ, ਕਿ ਕੁੰਡੀਆਂ ਦੇ ਸਿੰਙ ਫੱਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ, ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ਦੇ ਬੋਲਾਂ ‘ਚ ਅਜਿਹਾ ਕੀ ਕਾਨੂੰਨੀ ਪਹਿਲੂ ਹੈ. ਜਿਹੜਾ ਗਾਇਕ ਅਵਤਾਰ ਦੀਪਕ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਧਾਰਾ 295ਏ ਤਹਿਤ ਪਰਚਾ ਦਰਜ਼ ਕਰਵਾ ਸਕਦੈ, ਤੇ ਅਜਿਹਾ ਕਿਹੜਾ ਪਹਿਲੂ ਹੈ ਜਿਸ ਦੇ ਅਧਾਰ ‘ਤੇ ਗਾਇਕ ਅਵਤਾਰ ਦੀਪਕ ਇਨ੍ਹਾਂ ਹਿੰਦੂ ਜਥੇਬੰਦੀਆਂ ਦੇ ਖਿਲਾਫ ਛਾਤੀ ਤਾਣ ਕੇ ਕਹਿ ਰਿਹੈ ਕਿ ਮੈਂ ਨੀ ਕਰਨਾ ਗਾਣਾ ਡਲੀਟ ਤੇ ਨਾ ਹੀ ਮੰਗਣੀ ਐ ਮਾਫੀ।

Related posts

ਟਰੱਕ ਡਰਾਈਵਰਾਂ ਦੇ ਧੱਕੇ ਚੜ੍ਹੀ ਲੇਡੀ ਇੰਸਪੈਕਟਰ ! ਕਰਤਾ ਬੁਰਾ ਹਾਲ ?

htvteam

ਮਹਿਲਾਂ ਕਾਂਸਟੇਬਲ ਦੇ ਮੁੰਡੇ ਨਾਲ ਨਜ਼ਾ-ਇਜ਼ ਸਬੰਧ ?

htvteam

ਘਰ ‘ਚ ਇਕੱਲੇ ਸੀ ਘਰਵਾਲਾ ਤੇ ਘਰਵਾਲੀ ਰਾਤ ਨੂੰ ਗਰੁੱਪ ਬਣਾਕੇ ਮੁੰਡੇ ਕਰਗੇ ਜੱਗੋਂ ਤੇਰਵੀਂ

htvteam

Leave a Comment