ਖੰਨਾ (ਰਵਿੰਦਰ ਸਿੰਘ ਢਿੱਲੋਂ) :- ਕੁਝ ਦਿਨ ਪਹਿਲਾਂ ਲੁਧਿਆਣਾ ਦੀ ਇਕ ਫੈਕਟਰੀ ‘ਚ ਕੰਮ ਕਰਨ ਵਾਲਾ ਖੰਨਾ ਦੇ ਪਿੰਡ ਕਿਸਨਗੜ ਦਾ ਵਸਨੀਕ ਰਜੇਸ਼ ਮੈਂਨੀ ਨਾਮ ਦਾ ਇਕ ਵਿਅਕਤੀ ਕੋਵਿਡ-19 ਰੋਗ ਦਾ ਸ਼ਿਕਾਰ ਹੋ ਗਿਆ। ਟੈਸਟ ਕਰਵਾਉਣ ‘ਤੇ ਉਸਦੀ ਰਿਪੋਰਟ ਵੀ ਕੋਰੋਨਾਪੋਸਟਿਵ ਆ ਗਈ। ਜਿਸ ਤੋਂ ਬਾਅਦ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਰਹਿਣ ਲਈ ਭੇਜ ਦਿੱਤਾ ਗਿਆ ਤੇ ਘਰ ਤੋਂ ਬਾਹਰ ਨਿਕਲਣ ਦੀ ਮਨ੍ਹਾਹੀ ਵਾਲਾ ਇੱਕ ਪਰਚਾ ਵੀ ਉਸਦੇ ਘਰ ਦੇ ਬਾਹਰ ਲਾ ਦਿੱਤਾ ਗਿਆ। ਪਰ ਦੱਸ ਦਈਏ ਕਿ ਸਿਹਤ ਮਹਿਕਮੇ ਵੱਲੋ ਵਲੋਂ ਬੀਤੀ ਕੱਲ੍ਹ ਜਦੋਂ ਪਿੰਡ ਵਾਸੀਆਂ ਵੱਲੋਂ ਉਸ ਨੂੰ ਉਸਦੇ ਘਰਦੇ ਘਰ ਦੇ ਬਾਹਰ ਹੀ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕਰਨ ਦੀਆਂ ਵਾਇਰਲ ਤਸਵੀਰਾਂ ਦੇਖੀਆਂ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਜਿਸ ਤੋਂ ਬਾਅਦ ਪੁਲਿਸ ਅਤੇ ਸਿਹਤ ਮਹਿਕਮਾਂ ਤੁਰੰਤ ਹਰਕਤ ਵਿਚ ਆਇਆ ਤੇ ਰਜੇਸ਼ ਮੈਂਨੀਦੇ ਖਿਲਾਫ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਘਰ ਤੋਂ ਬਾਹਰ ਨਿਕਲਣ ਦੇ ਦੋਸ਼ ਤਹਿਤ ਖੰਨਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ । ਇਸ ਸਬੰਧ ‘ਚ ਸਰਕਾਰੀ ਹਸਪਤਾਲ ਮਾਨੂੰਪੁਰ ਦੇ ਐਸ ਐਮ ਓ ਡਾ. ਅਜੀਤ ਸਿੰਘ ਨੇ ਦੱਸਿਆ ਕਿ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਉਹ ਮਰੀਜ਼ ਜਿਨ੍ਹਾਂ ਜਿਨ੍ਹਾਂ ਨੂੰ ਵੀ ਮਿਲਿਆ ਉਹਨਾਂ ਨੂੰ ਵੀ ਇਕਾਂਤਵਾਸਕੀਤਾ ਜਾਵੇਗਾ ।
ਇਸ ਸਬੰਧ ‘ਚ ਕੋਟ ਚੋਂਕੀ ਇੰਚਾਰਚ ਐਸ ਆਈ ਅਕਾਸ ਦੱਤ ਕੋਟ ਨੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਪਿੰਡ ਚ ਰਜੇਸ਼ ਮੈਂਨੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਜਿਸ ਦੀ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਘਰ ਤੋਂ ਬਾਹਰ ਨਿਕਲਣ ਦੇ ਦੋਸ਼ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਰਜੇਸ਼ ਮੈਂਨੀ ਦੇ ਖਿਲਾਫ ਧਾਰਾ 188,269 ਤੇ ਡਿਜਸਟਰ ਮਨੇਜਨਮੇਂਟ ਕਨੂੰਨ ਦੀ ਧਾਰਾ 51ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਉਸ ਨੂੰ ਘਰ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ।
ਇਧਰ ਦੂਜੇ ਪਾਸੇ ਹਸਪਤਾਲ ਮਾਨੂੰਪੁਰ ਦੇ ਐਸ ਐਮ ਓ ਡਾ ਅਜੀਤ ਸਿੰਘ ਨੇ ਕਿਹਾ ਕੇ ਰਾਜੇਸ਼ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਸੀ ਤੇ ਸਰਕਾਰ ਦੀਆਂ ਹਦਾਇਤਆਂ ਮਨਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਉਹ ਘਰ ਦੇ ਅੰਦਰ ਹੀ ਰਹਿੰਦਾ ਤਾਂ ਬਾਹਰ ਨਿਕਲਣ ‘ਤੇ ਜੋ ਲੋਕ ਉਸਦੇ ਸੰਪਰਕ ਚ ਆਏ ਨੇ ਹੁਣ ਉਨ੍ਹਾਂ ਦੇ ਵੀ ਕਰੋਨਾ ਦੀ ਚਪੇਟ ‘ਚ ਆਉਣ ਦਾ ਖ਼ਤਰਾ ਹੈ। ਇਸ ਲਈ ਸਿਹਤ ਮਹਿਕਮੇ ਨੇ ਆਪਣੀ ਟੀਮ ਨੂੰ ਕਿਸਨਗੜ ਭੇਜ ਦਿੱਤਾ ਹੈ ਜੋ ਕੇ ਉਥੇ ਜਾ ਕੇ ਉਨ੍ਹਾਂ ਲੋਕਾਂ ਦਾ ਚੈਕਅੱਪ ਕਰੇਗੀ ਜਿਨ੍ਹਾਂ ਨੇ ਰਜੇਸ਼ ਮੈਂਨੀ ਨੂੰ ਸਨਮਾਨਿਤ ਕੀਤਾ ਹੈ। ਡਾ ਅਜੀਤ ਸਿੰਘ ਅਨੁਸਾਰ ਹੁਣ ਉਨ੍ਹਾਂ ਨੂੰ ਵੀ ਇਕਾਂਤਵਾਸ ਕੀਤਾ ਜਾਏਗਾ ।