Htv Punjabi
Punjab

ਤਾਲਾਬੰਦੀ ਦਾ ਅਸਰ, ਜੁਰਮ ਘਟਿਆ ਪਰ ਜਨਾਨੀਆਂ ਦੀ ਆਈ ਸ਼ਾਮਤ, ਦੇਖੋ ਦੁਖੜੇ ਕੈਸੇ ਕੈਸੇ!

ਜਲੰਧਰ ; ਲਾਕ ਡਾਊਨ ਨੇ ਲੋਕਾਂ ਨੂੰ ਆਪਣਿਆਂ ਦੇ ਨਾਲ ਰਹਿਣ ਦਾ ਪੂਰਾ ਮੌਕਾ ਦਿੱਤਾ ਪਰ ਬੀਤੇ 2 ਮਹੀਨਿਆਂ ਵਿੱਚ 181 ਹੈਲਪਲਾਈਨ ਨੰਬਰ ਤੇ ਔਰਤਾਂ ਨਾਲ ਸੰਬੰਧਿਤ ਕਰੀਬ 380 ਸ਼ਿਕਾਇਤਾਂ ਆਈਆਂ ਹਨ l ਇਹਨਾਂ ਵਿਚ 75 ਤੋਂ 80% ਸ਼ਿਕਾਇਤਾਂ ਦਿਨ ਭਰ ਪਤੀ ਦੇ ਮੋਬਾਈਲ ਤੇ ਚੈਟ ਕਰਨ, ਘਰ ਦੇ ਕੰਮਕਾਜ ਵਿਚ ਹੱਥ ਨਾ ਵੰਡਾਉਣ ਅਤੇ ਮੋਬਾਈਲ ਤੋਂ ਘੰਟੇ ਕਿਸੇ ਹੋਰ ਨਾਲ ਗੱਲਾਂ ਕਰਨ ਨਾਲ ਸੰਬੰਧਿਤ ਰਹੀਆਂ ਹਨ l
ਇਹ ਅਜਿਹੀਆਂ ਸ਼ਿਕਾਇਤਾਂ ਹਨ, ਜਿਹਨਾਂ ਵਿੱਚ ਪਤੀ ਪਤਨੀ ਦੇ ਵਿਚ ਕੋਰੋਨਾ ਨੇ ਉਹ ਬਣਕੇ ਦਰਾਰ ਪੈਦਾ ਕਰ ਦਿਤੀ l ਹਾਲਾਂਕਿ ਕੰਟਰੋਲ ਰੂਮ ਦਾ ਦਾਵਾ ਹੈ ਕਿ ਅਜੇਹੀ 70% ਸ਼ਿਕਾਇਤਾਂ ਦਾ ਮੌਕਾ ਤੇ ਹੀ ਨਿਸ੍ਤਾਰਣ ਕਰ ਦਿੱਤਾ ਗਿਆ l ਬਾਵਜੂਦ ਇਸਦੇ ਕਈ ਕਿੱਸੇ ਅਜਿਹੇ ਹਨ, ਜਿਹਨਾਂ ਵਿੱਚ ਮੋਬਾਈਲ ਦੇ ਕਾਰਨ ਪਤੀ ਪਤਨੀ ਦੇ ਰਿਸ਼ਤੇ ਵਿੱਚ ਦਰਾਰ ਜਿਹੀ ਆ ਗਈ ਹੈ l
ਕੋਰੋਨਾ ਕਾਲ ਦੇ ਦੌਰਾਨ ਔਰਤਾਂ ਦੀ ਸੁਰੱਖਿਆ ਦੇ ਲਈ ਬਣੀ 181 ਹੈਲਪਲਾਈਨ ਤੇ ਹਰ ਦਿਨ ਔਸਤਨ ਘਰੇਲੂ ਝਗੜੇ ਦੀ 6 ਸ਼ਿਕਾਇਤਾਂ ਆਈਆਂ ਹਨ l ਲਾਕ ਡਾਊਨ ਦੇ ਸ਼ੁਰੂਆਤੀ ਦੌਰ ਯਾਨੀ ਮਾਰਚ ਦੇ ਅੰਤਿਮ ਹਫਤੇ ਅਤੇ ਅਪ੍ਰੈਲ ਦੇ ਪਹਿਲੇ ਹਫਤਾ ਵਿਚ ਔਰਤਾਂ ਨਾਲ ਸੰਬੰਧਿਤ ਸ਼ਿਕਾਇਤਾਂ ਘੱਟ ਰਹੀਆਂ ਹਨ l ਇਸ ਦੌਰਾਨ ਹਰ ਦਿਨ ਆਮ ਦਿਨਾਂ ਦੀ ਤਰ੍ਹਾਂ 3 ਤੋਂ 4 ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ l ਪਰ ਲਾਕ ਡਾਊਨ 2.0 ਤੋਂ 3.0 ਦਾ ਸਮੇਂ ਵਧਾਉਣ ਦੇ ਨਾਲ ਹੀ ਪਰਿਵਾਰਿਕ ਵਿਵਾਦ ਦੇ ਮਾਮਲਿਆਂ ਵਿੱਚ ਤੇਜੀ ਆ ਗਈ l
ਅਪ੍ਰੈਲ ਮਹੀਨੇ ਦੇ ਅੱਧ ਵਿਚ ਅਤੇ ਮਈ ਦੇ ਸ਼ੁਰੂਆਤੀ ਦੌਰ ਵਿਚ ਪਤੀ ਪਤਨੀ ਨਾਲ ਸੰਬੰਧਿਤ ਮਾਮਲਿਆਂ ਵਿਚ 2 ਤੋਂ 3 ਫ਼ੀਸਦੀ ਦਾ ਵਾਧਾ ਹੋ ਗਿਆ l ਇਸ ਦੌਰਾਨ ਹਰ ਦਿਨ 6 ਤੋਂ 8 ਸ਼ਿਕਾਇਤਾਂ ਆਉਣ ਲੱਗੀਆਂ l ਕੰਟਰੋਲ ਰੂਮ ਦੇ ਵਿਸ਼ੇਸ਼ਕ ਦਾ ਕਹਿਣਾ ਹੈ ਕਿ ਇਹਨਾਂ ਵਿਚ ਜ਼ਿਆਦਾਤਰ ਅਜਿਹੀਆਂ ਸ਼ਿਕਾਇਤਾਂ ਰਹੀਆਂ, ਜਿਹੜੀ ਪਤੀ ਅਤੇ ਪਤਨੀ ਵਿਚ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਝਗੜੇ ਕਰਵਾ ਰਹੀਆਂ ਹਨ l ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵਿਚ ਜ਼ਿਆਦਾਤਰ ਮਾਮਲਿਆਂ ਵਿਚ ਪਤੀ ਅਤੇ ਪਤਨੀ ਦੀ ਕੌਂਸਲਿੰਗ ਕਰਕੇ ਜਲਦੀ ਤੋਂ ਜਲਦੀ ਹੱਲ ਕਰ ਲਏ ਗਏ l
ਇਸ ਹਵਾਲੇ ਵਿਚ ਡਿਸਟ੍ਰਿਕਟ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜਨਵਰੀ ਫਰਵਰੀ ਦੇ ਮੁਕਾਬਲੇ ਅਪ੍ਰੈਲ ਮਈ ਵਿਚ ਪਰਿਵਾਰਿਕ ਵਿਵਾਦ ਦੇ ਮਾਮਲੇ ਜ਼ਿਆਦਾ ਆਏ ਹਨ l ਇਸਦੀ ਵਜ੍ਹਾ ਪਰਿਵਾਰ ਵਿਚ ਕੀਤੇ ਨਾ ਕੀਤੇ ਪਤੀ ਅਤੇ ਪਤਨੀ ਦੀ ਮਿਸ ਅੰਡਰ ਸਟੈਂਡਿੰਗ ਰਹੀ ਹੈ l
ਇਸ ਮਾਮਲੇ ਵਿਚ ਸੁਮਨ ਦਾ ਕਹਿਣਾ ਹੈ ਕਿ ਉਸਦਾ ਪਤੀ ਫੋਨ ਤੇ ਗੱਲਾਂ ਕਰਦਾ ਰਹਿੰਦਾ ਹੈ l ਉਹ ਕੋਲ ਜਾਂਦੀ ਹੈ ਤਾਂ ਫੋਨ ਤੇ ਗੱਲ ਕਰਦੇ ਕਰਦੇ ਬਾਹਰ ਚਲੇ ਜਾਂਦੇ ਹਨ l ਜੇਕਰ ਉਹ ਪੁੱਛਦੀ ਹੈ ਕਿ ਕੌਣ ਹੈ ? ਤਾਂ ਉਸ ਤੇ ਨਾਰਾਜ ਹੋ ਕੇ ਉਸਨੂੰ ਗੁਸਾ ਕਰਨ ਲੱਗ ਪੈਂਦੇ ਹਨ l ਉਸਨੇ ਦਸਿਆ ਕਿ ਇਕ ਦਿਨ ਫੋਨ ਤੇ ਕਿਸੀ ਔਰਤ ਦੀ ਅਵਾਜ ਲੱਗੀ ਤਾ ਉਸਨੇ ਪੁੱਛਿਆ ਕੌਣ ਹੈ l ਜਿਸ ਤੇ ਪਹਿਲਾਂ ਤਾਂ ਉਸਦੇ ਪਤੀ ਨੇ ਜਵਾਬ ਨਹੀਂ ਦਿੱਤਾ ਅਤੇ ਜਦ ਕਈ ਵਾਰ ਪੁੱਛਿਆ ਤਾਂ ਕੁੱਟਮਾਰ ਤੇ ਉਤਰ ਆਏ l
ਇਸ ਮਾਮਲੇ ਤੇ ਹੀ ਸ਼ਬੀਨਾ ਦਾ ਕਹਿਣਾ ਹੈ ਕਿ ਲਾਕ ਡਾਊਨ ਦੀ ਸ਼ੁਰੂਆਤ ਵਿਚ ਉਸਦਾ ਪਤੀ ਠੀਕ ਰਿਹਾ l ਪਰ ਹੁਣ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਬਣਾਉਣ ਦੇ ਲਈ ਆਰਡਰ ਕਰੀਏ ਕਰਦਾ ਹੈ l ਉਸਦਾ ਕਹਿਣਾ ਹੈ ਕਿ ਉਸਦਾ ਪਤੀ ਆਪਣਾ ਤਾਂ ਕੁਛ ਕਰਦਾ ਨੀ ਪਰ ਉਸਨੂੰ ਕਦੀ ਪਨੀਰ ਤੇ ਕਦੀ ਚਿਕਨ ਬਣਾਉਣ ਦੇ ਲਈ ਕਹਿੰਦਾ ਰਹਿੰਦਾ ਹੈ l ਉਸਨੇ ਦਸਿਆ ਕਿ ਉਸਨੇ ਆਪਣੇ ਪਤੀ ਨੂੰ ਕਮ ਕਰਨ ਲਈ ਕਿਹਾ ਤਾਂ ਉਸਨੇ ਉਸਨੂੰ ਕੁੱਟ ਦਿੱਤਾ l
ਇਸ ਮਾਮਲੇ ਤੇ ਇਸ਼ਿਤਾ ਦਾ ਕਹਿਣਾ ਹੈ ਕਿ ਉਸਦਾ ਪਤੀ ਸਾਰਾ ਦਿਨ ਮੈਸੇਜ ਭੇਜਣ ਅਤੇ ਪੜ੍ਹਨ ਵਿੱਚ ਲਗਿਆ ਰਹਿੰਦਾ ਹੈ lਉਸਨੇ ਮੈਸਜ ਦੇਖ ਲਿਆ ਤਾਂ ਪਤਾ ਕਗਯਾ ਕੀ ਕਿਸੀ ਕੁੜੀ ਨਾਲ ਗੱਲ ਕਰ ਰਹੇ ਸਨ l ਹੁਣ ਲੜਾਈ ਕਰਨ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਹਨ l ਉਸਨੇ ਦਸਿਆ ਕਿ ਮੋਬਾਈਲ ਨੂੰ ਲੈ ਕੇ ਓਦੋਂ ਤੋਂ ਹੀ ਉਸਨੂੰ ਅਕਸਰ ਕੁਟਦਾ ਮਾਰਦਾ ਰਹਿੰਦਾ ਹੈ l

Related posts

ਕਿਸੇ ਨਾਲ ਹੱਦੋਂ ਵੱਧ ਪਿਆਰ ਤੇ ਭਰੋਸੇ ਦਾ ਦੇਖੋ ਨਤੀਜਾ

htvteam

ਲੁਧਿਆਣਾ ‘ਚ ਪਿਆ ਸਾਲ 2023 ਦਾ ਸਭ ਤੋਂ ਵੱਡਾ ਡਾਕਾ

htvteam

ਨਵਜੋਤ ਸਿੰਘ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ; ਕਿਹਾ ਕਿ ਪੰਜਾਬ ਸਰਕਾਰ ਬੱਚਿਆ ਹੱਥ ਆ ਚੁੱਕੀ

htvteam

Leave a Comment