ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਕ ਡਾਊਨ ਵਧਾਉਣ ਤੇ ਚਰਚਾ ਕੀਤੀ।ਸ਼ਾਹ ਨੇ ਮੁੱਖ ਮੰਤਰੀਆਂ ਦੀ ਰਾਏ ਪ੍ਰਧਾਨ ਮੰਤਰੀ ਦੇ ਨਾਲ ਸਾਂਝਾ ਕੀਤੀ।ਕੇਂਦਰ ਸਰਕਾਰ 31 ਮਈ ਨੂੰ ਖ਼ਤਮ ਹੋ ਰਹੇ ਲਾਕ ਡਾਊਨ ਨੂੰ ਮੌਜੂਦਾ ਸ਼ਰਤਾਂ ਦੇ ਨਾਲ ਹੀ 15 ਦਿਨ ਹੋਰ ਵਧਾ ਸਕਦੀ ਹੈ।ਸੂਤਰਾਂ ਮੁਤਾਬਿਕ, ਕਈ ਰਾਜ ਇਸ ਨੂੰ 2 ਹੋਰ ਹਫਤੇ ਵਧਾਏ ਜਾਣ ਦੇ ਪੱਖ ਹਨ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਹੀ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਇਹਨਾਂ ਨੂੰ ਰੋਕਣ ਦੇ ਲਈ ਲਾਕ ਡਾਊਨ ਵਧਾਉਣ ਦੀ ਜ਼ਰੂਰਤ ਹੈ।ਉਹਨਾਂ ਨੇ ਕਿਹਾ ਕਿ ਅਸੀਂ ਗੋਆ ਵਿੱਚ ਰੈਸਟੂਰੈਂਟ, ਹੋਟਲ, ਮਾਲ ਅਤੇ ਜਿਮ ਨੂੰ ਸੋਸ਼ਲ ਡਿਸਟੇਨਸਿੰਗ ਦੇ ਨਾਲ ਖੋਲਣ ਦੀ ਛੂਟ ਮੰਗਣਗੇ।