Htv Punjabi
Punjab

ਜਦੋਂ ਹੇਠਲੀ ਪੁਲਿਸ ਨੇ ਪੱਤਰਕਾਰ ‘ਤੇ ਦਿੱਤਾ ਪਰਚਾ ਤਾਂ ਐਸਐਸਪੀ ਖੁਦ ਜਾਂਚ ਲਈ ਹੋਇਆ ਸਰਗਰਮ, ਪੱਤਰਕਾਰ ਭਾਈਚਾਰੇ ਨੇ ਵੀ ਵਖਾਈ ਪੂਰੀ ਏਕਤਾ !

ਮਲੇਰਕੋਟਲਾ : ਅਕਸਰ ਦੇਖਣਾ ‘ਚ ਆਉਂਦਾ ਐ ਕਿ ਪੱਤਰਕਾਰਾਂ ਅੰਦਰ ਧੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸੇ ਗੱਲ ਦਾ ਫਾਇਦਾ ਸਰਕਾਰਾਂ ਤੇ ਨੌਕਰਸ਼ਾਹ ਚੁੱਕਦੇ ਹਨ।  ਪੱਤਰਕਾਰਾਂ ‘ਚ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾਕੇ। ਸ਼ਾਇਦ ਇਹੋ ਕਰਨ ਹੈ ਕਿ ਬਹੁਤ ਵਾਰ ਪੱਤਰਕਾਰਾਂ ਦੇ ਕਤਲ ਵੀ ਹੋ ਗਏ।  ਉਨ੍ਹਾਂ ਨੂੰ ਵੱਡੇ ਵੱਡੇ ਝੂਠੇ ਕੇਸਾਂ ਵਿੱਚ ਫਸਾਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਵੀ ਹੋਏ, ਪਰ ਮਲੇਰਕੋਟਲਾ ‘ਚ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਦੋਂ ਕਾਸ਼ਿਫ਼ ਫਾਰੂਕੀ ਨਾਮ ਦੇ ਇੱਕ ਨਾਮੀ ਪੱਤਰਕਾਰ ‘ਤੇ ਪੁਲਿਸ ਨੇ ਸੜਕ ਹਾਦਸੇ ਦਾ ਇੱਕ ਜੂਠਾ ਪਰਚਾ ਦਰਜ ਕੀਤਾ ਤਾਂ ਮਲੇਰਕੋਟਲੇ ਦਾ ਉਹ ਸਾਰਾ ਪੱਤਰਕਾਰ ਭਾਈਚਾਰਾ ਇੱਕ ਮੰਚ ‘ਤੇ ਆ ਗਿਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਅਣਜਾਣ ਕਾਰਨਾ ਕਰਕੇ ਇੱਕਜੁਟ ਨਹੀਂ ਹੋ ਸਕਿਆ ਸੀ। ਦੱਸ ਦਈਏ ਕਿ ਕਾਸ਼ਿਫ਼ ਫ਼ਾਰੂਕੀ ‘ਤੇ ਦਰਜ਼ ਮਾਮਲੇ ਨੂੰ ਰੱਦ ਕਰਵਾਉਣ ਲਈ ਅੱਜ ਜਿਉਂ ਹੀ ਸਾਰੇ ਮਾਲੇਰਕੋਟਲਾ ਅਤੇ ਸਂਗਰੂਰ ਦੇ ਪੱਤਰਕਾਰਾਂ ਨੇ ਏਕਤਾ ਦਿਖਾਈ ਤਾਂ ਸਂਗਰੂਰ ਜ਼ਿਲ੍ਹਾ ਪੁਲਿਸ ਦੇ ਐਸਐਸਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਪੱਤਰਕਾਰਾਂ ਦੀ ਗੱਲ ਸੁਣਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਐਸਐਸਪੀ ਸਂਗਰੂਰ ਡਾ. ਸੰਦੀਪ ਗਰਗ ਨੇ ਪੱਤਰਕਾਰਾਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਕਾਸ਼ਿਫ਼ ਫਾਰੂਕੀ ‘ਤੇ ਦਰਜ਼ ਮਾਮਲੇ ‘ਚ ਪੂਰਾ ਇਨਸਾਫ ਕੀਤਾ ਜਾਏਗਾ। ਦੱਸ ਦਈਏ ਕਿ ਲੰਘੀ 28 ਮਈ ਨੂੰ ਇਹ ਮਾਮਲਾ ਉਸ ਵੇਲੇ ਉਠਿਆ ਜਦੋਂ ਪੱਤਰਕਾਰ ਕਾਸ਼ਿਫ਼ ਫਾਰੂਕੀ ਆਪਣੇ ਬੁਲੇਟ ਮੋਟਰਸਾਈਕਲ ‘ਤੇ ਸਵਾਰ ਹੋਕੇ ਆਪਣੇ ਘਰੋਂ ਆਪਣੇ ਦੋਸਤ ਮੁਹੰਮਦ ਅਮਜਦ ਵਾਸੀ ਕਿਲਾ ਦੇ ਘਰੋਂ ਆਪਣੀ ਗੱਡੀ ਚੁੱਕਣ ਜਾ ਰਿਹਾ ਸੀ। ਕਾਸ਼ਿਫ਼ ਫਾਰੂਕੀ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਇਸ ਦੌਰਾਨ ਜਦੋਂ ਉਹ ਗੁਰਦੁਆਰਾ ਹਾ-ਦਾ-ਨਾਅਰਾ ਤੋਂ ਗਰੇਵਾਲ ਚੌਂਕ ਵੱਲ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਇੱਕ ਛੋਟਾ ਹਾਥੀ ਗੱਡੀ ਆ ਗਈ। ਉਸ ਛੋਟੇ ਹਾਥੀ ਗੱਡੀ ਅੱਗੇ ਇੱਕ ਬੁਲੇਟ ਮੋਟਰਸਾਈਕਲ ਆ ਗਿਆ ਜਿਸ ਨੂੰ ਇਕ ਬੱਚਾ ਚਲਾ ਰਿਹਾ ਸੀ। ਜਿਸ ਨੇ ਛੋਟੇ ਹਾਥੀ ਦੇ ਅੱਗਿਓ ਬਿਨ੍ਹਾਂ ਪਿੱਛੇ ਦੇਖੇ ਬਿਨ੍ਹਾਂ ਕੋਈ ਇਸ਼ਾਰਾ ਦਿੱਤੇ ਜਾਂ ਕੋਈ ਹਾਰਨ ਦਿੱਤੇ। ਆਪਣਾ ਮੋਟਰਸਾਇਕਲ ਖੱਬੇ ਪਾਸੇ ਤੋਂ ਸੱਜੀ ਸਾਇਡ ਵੱਲ ਨੂੰ ਯਕਦਮ ਮੋੜ ਲਿਆ। ਜਿਸ ਉਪਰੰਤ ਉਸਦਾ ਮੋਟਰਸਾਇਕਲ ਯਕਦਮ ਕਾਸ਼ਿਫ਼ ਫਾਰੂਕੀ ਅੱਗੇ ਆਕੇ ਉਸਦੇ ਮੋਟਰਸਾਇਕਲ ‘ਚ ਵਜ ਗਿਆ। ਫਾਰੂਕੀ ਦੇ ਬਿਆਨ ਮੁਤਾਬਕ ਉਸਦਾ ਮੋਟਰਸਾਇਕਲ ਹੋਲੀ ਹੋਣ ਕਰਕੇ ਉਹ ਸੰਭਲ ਗਿਆ ਪਰ ਉਸਦੀ ਖੱਬੀ ਲੱਤ ‘ਤੇ ਗਿੱਟੇ ‘ਤੇ ਸੱਟਾਂ ਕਾਰਨ ਦਰਦ ਨਾਲ ਉਸਦੀ ਹਾਲਤ ਖਰਾਬ ਹੋ ਗਈ ਜਿਸ ਦੀ ਜਾਣਕਾਰੀ ਉਸ ਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਦਿੱਤੀ। ਪਰ ਬੱਚਾ ਸੜਕ ‘ਤੇ ਇਕ ਪਾਸੇ ਡਿੱਗ ਪਿਆ ਤੇ ਉਸਦੀ ਲੱਤ ਮੋਟਰਸਾਇਕਲ ਥੱਲੇ ਆ ਗਈ। ਜਿਸ ਤੋਂ ਬਾਅਦ ਮੌਕੇ ‘ਤੇ ਰਾਹਗੀਰ ਇੱਕਠੇ ਹੋ ਗਏ ਸੀ। ਇਸ ਦੌਰਾਨ ਕਾਸ਼ਿਫ਼ ਫਾਰੂਕੀ ਨੂੰ ਉਸਦੇ ਦੋਸਤਾਂ ਨੇ ਅਤੇ ਉਸ ਬਚੇ ਨੂੰ ਉਸਦੇ ਜਾਣਕਾਰਾਂ ਨੇ ਹਸਪਤਾਲ ਪਹੁੰਚਿਆ। ਬਿਆਨ ਮੁਤਾਬਕ ਇਹ ਹਾਦਸਾ ਉਸ ਮੋਟਰਸਾਇਕਲ ਸਵਾਰ ਬੱਚੇ ਵੱਲੋਂ ਆਪਣੇ ਮੋਟਰਸਾਇਕਲ ਨੂੰ ਲਾਪ੍ਰਵਾਹੀ ਤੇ ਅਣਗਹਿਲੀ ਨਾਲ ਖੱਬੇ ਪਾਸੇ ਤੋਂ ਸੱਜੀ ਸਾਇਟ ਵੱਲ ਨੂੰ ਮੋੜਨ ਕਰਕੇ ਹੋਇਆ ਹੈ।
ਜਦਕਿ ਦੂਜੇ ਪਾਸੇ ਕਾਸ਼ਿਫ਼ ਫਾਰੂਕ ‘ਤੇ ਐਫਆਈਆਰ ਦਰਜ ਕਰਵਾਉਣ ਵਾਲੇ ਮੋਟਰਸਾਈਕਲ ਸਵਾਰ ਬੱਚੇ ਨੇ ਕਹਾਣੀ ਇਸ ਤੋਂ ਬਿਲਕੁਲ ਉਲਟ ਦੱਸੀ ਹੈ, ਅਮ੍ਰਿਤਪਾਲ ਸਿੰਘ ਨਾਮ ਦੇ ਉਸ ਬੱਚੇ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਆਪਣਾ ਬੁਲੇਟ ਮੋਟਰਸੈਕਰ ਨੰਬਰ ਡੀਐਲ 45 ਐਮ 6843 ਤੇ ਸਵਾਰ ਹੋਕੇ ਕਾਲਜ ਚੌਂਕ ਮਲੇਰਕੋਟਲਾ ਤੋਂ ਗੁਰਦੁਆਰਾ ਹਾਅ-ਦਾ-ਨਾਅਰਾ ਨੇੜੇ ਆਪਣੇ ਉਸਤਾਦ ਸੌਦਾਗਰ ਅਲੀ ਇਲੈਕਟ੍ਰੀਸ਼ੀਅਨ ਦੀ ਦੁਕਾਨ ‘ਤੇ ਜਾ ਰਿਹਾ ਸੀ ਤੇ ਜਦੋਂ ਉਹ ਸੜਕ ਪਾਰ ਕਰਕੇ ਆਪਣਾ ਮੋਟਰਸਾਈਕਲ ਆਪਣੇ ਉਸਤਾਦ ਦੀ ਦੁਕਾਨ ਅੱਗੇ ਖੜ੍ਹਾ ਕਰ ਰਿਹਾ ਸੀ ਤਾਂ ਕਾਸ਼ਿਫ਼ ਫਾਰੂਕੀ ਨੇ ਆਪਣਾ ਬੁਲਟ ਮੋਟਰਸਾਈਕਲ ਬਿਨਾ ਹਾਰਨ ਦਿੱਤਿਆਂ ਗ਼ਲਤ ਸਾਈਡ ‘ਤੇ ਲਿਆਕੇ ਉਸਦੇ ਵਿਚ ਮਾਰਿਆ ਜਿਸ ਨਾਲ ਉਸਦੀ ਲੱਤ ਟੁੱਟ ਗਈ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ।
ਇਹ ਦੋਂਵੇ ਬਿਆਨ ਇੱਕ ਦੂਜੇ ਦੇ ਉਲਟ ਸਨ।  ਪੁਲਿਸ ਨੇ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੱਕ ਕਰਨੇ ਜ਼ਰੂਰੀ ਨਹੀਂ ਸਮਝੇ ਤੇ ਪੱਤਰਕਾਰ ਕਾਸ਼ਿਫ਼ ਫਾਰੂਕੀ ‘ਤੇ ਪਰਚਾ ਦੇਕੇ ਉਸ ਦੇ ਸਾਫ ਸੁਥਰੇ ਤੇ ਇਮਾਨਦਾਰ ਅਕਸ ਨੂੰ ਦਾਗਦਾਰ ਕਰ ਦਿੱਤਾ।  ਸੰਗਰੂਰ ਦੇ ਐਸਐਸਪੀ ਡਾ ਸੰਦੀਪ ਗਰਗ ਨੇ ਇਹ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਮੌਕੇ ‘ਤੇ ਕਾਸ਼ਿਫ਼ ਫਾਰੂਕੀ ਨਾਲ ਪਹੁੰਚੇ ਪੱਤਰਕਾਰ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਦੀ ਜਾਂਚ ਕਰਕੇ ਪੂਰਾ ਇਨਸਾਫ ਕੀਤਾ ਜਾਏਗਾ ਤੇ ਇਸ ਲਈ ਉਹ ਸਾਫ ਸੁਥਰੇ ਅਕਸ ਤੇ ਇਮਾਨਦਾਰ ਦਿੱਖ ਵਾਲੇ ਮਾਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਨੂੰ ਇਸ ਕੇਸ ਦੀ ਜਾਂਚ ਸੌੰਪ ਰਹੇ ਨੇ। ਦੱਸ ਦੀਏ ਕਿ ਅੱਜ ਪੱਤਰਕਾਰਾਂ ਦਾ ਜਿਹੜਾ ਵਫ਼ਦ ਐਸਐਸਪੀ ਸਂਗਰੂਰ ਨੂੰ ਮਿਲਿਆ ਉਸ ਵਿਚ ਹੋਰਨਾਂ ਤੋਂ ਇਲਾਵਾ ਸੰਗਰੂਰ ਪ੍ਰੈਸ ਕਲੱਬ ਦੇ ਪ੍ਰਧਾਨ ਕੀਰਤੀਪਾਲ, ਵਿੱਕੀ ਭੁੱਲਰ, ਅਨਿਲ ਜੈਨ ਲਹਿਰਾਗਾਗਾ, ਹਰਕੰਵਲ ਸਿੰਘ, ਟੋਨੀ ਸ਼ਰਮਾਂ, ਪਰਮਿੰਦਰ ਜੋਸ਼ੀ ਵਿਨੋਦ ਗੋਇਲ ਦਿੜ੍ਹਬਾ ਤੇ ਸੰਜੀਵ ਗੋਇਲ ਦਿੜ੍ਹਬਾ  ਦੇ ਨਾਮ ਸ਼ਾਮਲ ਹਨ।
ਕਾਸ਼ਿਫ਼ ਫਾਰੂਕੀ ‘ਤੇ ਤਾਂ ਪਰਚਾ ਦਰਜ਼ ਕਰਤਾ ਪਰ ਅਮ੍ਰਿਤਪਾਲ ਦਾ ਕੀ, ਜਿਹੜਾ ਖੁਦ ਮਨ ਰਿਹੈ ਕਿ ਉਹ ਕਸੂਰਵਾਰ ਹੈ ?
ਪੁਲਿਸ ਵੱਲੋਂ ਕਾਸ਼ਿਫ਼ ਫਾਰੂਕੀ ‘ਤੇ ਦਰਜ਼ ਕੀਤੀ ਐਫਆਈਆਰ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਏ ਤਾਂ ਉਸ ਵਿਚ ਸ਼ਿਕਾਇਤ ਕਰਤਾ ਇਹ ਸਾਫ ਮੰਨ ਰਿਹੈ ਕਿ ਉਹ ਕਰੀਬ 18 ਸਾਲ ਦਾ ਹੈ ਤੇ ਖੁਦ ਮੋਟਰਸਾਈਕਲ ਚਲਾਕੇ ਆਪਣੇ ਉਸਤਾਦ ਦੀ ਦੁਕਾਨ ‘ਤੇ ਪਹੁੰਚਿਆ। ਜਦਕਿ ਮੋਟਰ ਵਹੀਕਲ ਐਕਟ ਇਹ ਸਾਫ ਕਹਿੰਦਾ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਬੱਚਾ ਵਾਹਨ ਨਹੀਂ ਚਲਾ ਸਕਦਾ ਤੇ ਜੇਕਰ ਚਲਾਉਂਦਾ ਹੈ ਤਾਂ ਨਾ ਸਿਰਫ ਉਸਤੇ ਬਲਕਿ ਉਸ ਦੇ ਪਿਤਾ ‘ਤੇ ਵੀ ਪਰਚਾ ਦਰਜ਼ ਹੁੰਦਾ ਹੈ।  ਹੁਣ ਸਵਾਲ ਇਹ ਉੱਠਦਾ ਹੈ ਕਿ ਕਾਸ਼ਿਫ਼ ਫਾਰੂਕੀ ਤਾਂ ਖੁਦ ਨੂੰ ਬੇਗੁਨਾਹ ਕਹਿ ਰਿਹਾ ਹੈ, ਪਰ ਪੁਲਿਸ ਨੇ ਉਸ ‘ਤੇ ਪਰਚਾ ਦਰਜ਼ ਕਰ ਦਿੱਤਾ ਪਰ ਅਮ੍ਰਿਤਪਾਲ ਤਾਂ ਖੁਦ ਮੰਨ ਰਿਹੈ ਕਿ ਉਸਨੇ 18 ਸਾਲ ਤੋਂ ਘੱਟ ਹੋਣ ਦੇ ਬਾਵਜੂਦ ਵਾਹਨ ਚਲਾਕੇ ਜ਼ੁਰਮ ਕੀਤਾ ਹੈ, ਫੇਰ ਉਸ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਕੀ ਪੁਲਿਸ ਨੇ ਇਸ ਮਾਮਲੇ ‘ਚ ਕਿਤੇ ਨਾ ਕਿਤੇ ਕਾਸ਼ਿਫ਼ ਫਾਰੂਕੀ ਨਾਲ ਕਿਸੇ ਗੱਲ ਦੀ ਖੁੰਦਕ ਕੱਢੀ ਹੈ ?ਜਾ ਫੇਰ ਉਸ ‘ਤੇ ਦਰਜ਼ ਪਰਚਾ ਕਿਸੇ ਦਬਾਅ ਹੇਠ ਕੀਤਾ ਗਿਆ ਕਾਰਾ ਹੈ।  ਇਹ ਸਚਾਈ ਤਾਂ ਐਸਪੀ ਮਨਜੀਤ ਸਿੰਘ ਬਰਾੜ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਪਾਏਗੀ ਪਰ ਇੰਨਾ ਜ਼ਰੂਰ ਹੈ ਕਿ ਅਮ੍ਰਿਤਪਾਲ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਨੇ ਜਰੂਰ ਜ਼ੋਰ ਫੜ ਲਿਆ ਹੈ।

Related posts

ਮਿਡ ਡੇ ਮੀਲ ਪਿੱਛੇ ਅਧਿਆਪਕਾਂ ਨੇ ਕੀਤਾ ਆਹ ਕਾਰਾ ਕਿ ਬਾਕੀ ਅਧਿਆਪਕ ਦੇ ਰਹੇ ਦੰਦਾਂ ਥੱਲੇ ਉਂਗਲੀਆਂ

Htv Punjabi

ਆਹ ਮੁੰਡੇ ਫੈਕਟਰੀ ਚ ਆਏ ਸੀ ਕਾਂਡ ਕਰਨ ਅੱਗੋਂ ਬੰਦਾ ਨਿਕਲਿਆ ਦਲੇਰ

htvteam

ਮੁੰਡੇ ਦੇ ਨਾਲ ਖਿਸਕ ਗਈ ਘਰਵਾਲੀ

htvteam

Leave a Comment