ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ।ਪ੍ਰਧਾਨਮੰਤਰੀ ਆਵਾਸ ਤੇ ਇਹ ਬੈਠਕ ਹੋਵੇਗੀ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।ਦੱਸ ਦਈਏ ਕਿ ਇੱਕ ਹੀ ਹਫਤੇ ਵਿੱਚ ਕੈਬਨਿਟ ਦੀ ਇਹ ਦੂਸਰੀ ਮੀਟਿੰਗ ਹੋਵੇਗੀ।
ਮੋਦੀ ਸਰਕਾਰ ਦਾ 2.0 ਦਾ ਇੱਕ ਸਾਲ ਹਲੇ ਕੁਝ ਦਿਨ ਪਹਿਲਾਂ ਹੀ ਪੂਰਾ ਹੋਇਆ ਹੈ, ਅਜਿਹੇ ਵਿੱਚ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕੈਬਨਿਟ ਦੀ ਬੈਠਕ ਕੀਤੀ ਸੀ।ਬੈਠਕ ਵਿੱਚ ਵੱਡੇ, ਛੋਟੇ ਅਤੇ ਮੱਧ ਵਰਗ ਦੇ ਉਦਯੋਗਾਂ ਅਤੇ ਕਿਸਾਨਾਂ ਨੂੰ ਕੋਰੋਨਾ ਸੰਕਟ ਵਿੱਚ ਰਾਹਤ ਦੇਣ ਦੇ ਲਈ ਕਈ ਅਲਾਨ ਕੀਤੇ ਗਏ।
ਐਮਐਸਐਮਈ ਵਿੱਚ ਮੱਧ ਵਰਗ ਦੇ ਉਦਯੋਗਾਂ ਦੇ ਲਈ ਨਿਵੇਸ਼ ਦੀ ਰਾਸ਼ੀ ਨੂੰ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤਾ ਹੈ ਅਤੇ 14 ਸਾਲ ਬਾਅਦ ਇਨ੍ਹਾਂ ਉਦਯੋਗਾਂ ਦੀ ਪਰਿਭਾਸ਼ਾ ਨੂੰ ਬਦਲਿਆ ਗਿਆ ਹੈ।ਹੁਣ ਅੱਜ ਕੇਂਦਰੀ ਕੈਬਨਿਟ ਦੀ ਇੱਕ ਹੋਰ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ।
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਮਹਾਂਰਾਸ਼ਟਰ ਅਤੇ ਗੁਜਰਾਤ ਵਿੱਚ ਚੱਕਰਵਾਤ ਨਿਸਰਗ ਵੀ ਟਕਰਾ ਰਹੇ ਹਨ। ਇਸ ਦੌਰਾਨ ਕੈਬਨਿਟ ਦੇ ਵੱਡੇ ਫੈਸਲਿਆਂ ਤੇ ਸਭ ਦੀ ਨਜ਼ਰ ਟਿਕੀ ਹੈ।ਪਿਛਲੀ ਕੈਬਨਿਟ ਵਿੱਚ ਕਿਸਾਾਨਾਂ ਦੇ ਲਈ ਵੱਡੇ ਐਲਾਨ ਕੀਤੇ ਗਏ ਸਨ।
ਕੈਬਨਿਟ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਦੇਸ਼ ਦੇ ਕਿਸਾਨ ਕਿਸੀ ਵੀ ਮੰਡੀ ਅਤੇ ਕਿਸੀ ਵੀ ਰਾਜ ਵਿੱਚ ਆਪਣੀ ਫਸਲ ਵੇਚ ਸਕਣਗੇ।ਮੰਗਲਵਾਰ ਨੂੰ ਪ੍ਰਧਾਨ ਮੰਤਰੀ ਲਰਿੰਦਰ ਮੋਦੀ ਨੇ ਸੀਆਈਆਈ ਦੇ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਹੁਣ ਦੇਸ਼ ਲਾਕਡਾਊਨ ਨੂੰ ਭੁੱਲ ਕੇ ਅਨਲਾਕ ਵੱਲ ਵੱਧ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਦੇਸ਼ ਦੀ ਅਰਥਵਿਵਸਥਾ ਜਲਦੀ ਹੀ ਦੋਬਾਰਾ ਪਟੜੀ ਤੇ ਦੌੜੇਗੀ।