ਨਵੀਂ ਦਿੱਲੀ : ਭਾਰਤ ਦੇ ਇਤਿਹਾਸ ਵਿੱਚ ਅਜਿਹੀ ਕਈ ਲੜਾਈਆਂ ਲੜੀਆਂ ਗਈਆਂ ਹਨ, ਜਿਨ੍ਹਾਂ ਦੇ ਕਿੱਸੇ ਅੱਜ ਵੀ ਬਹੁਤ ਗਰਵ ਦੇ ਨਾਲ ਸੁਣਾਏ ਜਾਂਦੇ ਹਨ।ਵੈਸੇ ਤਾਂ ਜਿ਼ਆਦਾਤਰ ਲੜਾਈਆਂ ਦਾ ਮੁੱਖ ਕਾਰਨ ਦੂਸਰੇ ਰਾਜਾਂ ਤੇ ਜਿ਼ਆਦਾਤਰ ਜ਼ਮਾਨਾ ਹੀ ਹੁੰਦਾ ਸੀ ਪਜ ਅੱਜ ਤੋਂ ਕਰੀਬ 375 ਸਾਲ ਪਹਿਲਾਂ ਇੱਕ ਬੇਹੱਦ ਹੀ ਅਜੀਬ ਵਜ੍ਹਾ ਨਾਲ ਯੁੱਧ ਹੋਇਆ ਸੀ।ਅਜੀਬ ਇਸ ਲਈ, ਕਿਉਂਕਿ ਇਹ ਯੁੱਧ ਮਹਿਜ ਇੱਕ ਤਰਬੂਜ਼ ਦੇ ਲਈ ਹੋਇਆ ਸੀ।ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਭਿਅੰਕਰ ਯੁੱਧ ਵਿੱਚ ਹਜ਼ਾਰਾਂ ਸੈਨਿਕ ਮਾਰੇ ਗਏ ਸਨ।
ਇਹ ਲੜਾਈ ਦੁਨੀਆਂ ਦੀ ਇੱਕਮਾਤਰ ਅਜਿਹੀ ਲੜਾਈ ਹੈ, ਜੋ ਸਿਰਫ ਇੱਕ ਫਲ ਦੀ ਵਜ੍ਹਾ ਨਾਲ ਲੜੀ ਗਈ ਸੀ।ਇਤਿਹਾਸ ਵਿੱਚ ਇਸ ਯੁੱਧ ਨੂੰ ਮਤੀਰੇ ਦੀ ਰਾਡ ਦੇ ਨਾਲ ਨਾਲ ਜਾਣਿਾਆ ਜਾਂਦਾ ਹੈ।ਦਰਅਸਲ, ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਤਰਬੂਜ਼ ਨੂੰ ਮਤੀਰਾ ਕਿਹਾ ਜਾਂਦਾ ਹੈ ਅਤੇ ਰਾਡ ਦਾ ਮਤਲਬ ਝਗੜਾ ਹੁੰਦਾ ਹੈ।
ਮਤੀਰੇ ਦੀ ਰਾਡ ਨਾਮਕ ਲੜਾਈ 1644 ਈਸਵੀ ਵਿੱਚ ਲੜੀ ਗਈ ਸੀ।ਇਹ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਉਸ ਸਮੇਂ ਬੀਕਾਨੇਰ ਰਿਆਸਤ ਦਾ ਸੀਲਵਾ ਪਿੰਡ ਅਤੇ ਨਾਗੌਰ ਰਿਆਸਤ ਦਾ ਜਾਖਣਿਆਂ ਪਿੰਡ ਇੱਕ ਦੂਸਰੇ ਨਾਲ ਜੁੜੇ ਹੋਏ ਸਨ।ਇਹ ਦੋਨੋਂ ਪਿੰਡ ਦੋਨੋਂ ਰਿਆਸਤਾਂ ਦੀ ਅੰਤਿਮਮ ਸੀਮਾ ਸਨ। ਹੋਇਆ ਕੁਝ ਐਂਵੇ ਕਿ ਤਰਬੂਜ਼ ਦਾ ਇੱਕ ਪੌਦਾ ਬੀਕਾਨੇਰ ਰਿਆਸਤ ਦੀ ਸੀਮਾ ਵਿੱਚ ਉੱਗਿਆ ਪਰ ਉਸ ਦਾ ਇੱਕ ਫਲ ਨਾਗੌਰ ਰਿਆਸਤ ਦੀ ਸੀਮਾ ਵਿੱਚ ਚਲਿਆ ਗਿਆ।
ਹੁਣ ਬੀਕਾਨੇਰ ਰਿਆਸਤ ਦੇ ਲੋਕਾਂ ਦਾ ਮੰਨਣਾ ਸੀ ਕਿ ਤਰਬੂਜ਼ ਦਾ ਪੌਦਾ ਉਨ੍ਹਾਂ ਦੀ ਸੀਮਾ ਵਿੱਚ ਹੈ ਤਾਂ ਫਲ ਵੀ ਉਨ੍ਹਾਂ ਦਾ ਹੀ ਹੋਇਆ ਪਰ ਨਾਗੌਰ ਰਿਆਸਤ ਦੇ ਲੋਕਾਂ ਦਾ ਕਹਿਣਾ ਸੀ ਕਿ ਜਦ ਫਲ ਉਨ੍ਹਾਂ ਦੀ ਸੀਮਾ ਵਿੱਚ ਆ ਗਿਆ ਹੈ ਤਾਂ ਉਹ ਉਨ੍ਹਾਂ ਦਾ ਹੋਇਆ।ਇਸ ਗੱਲ ਨੂੰ ਲੈ ਕੇ ਦੋਨੋਂ ਰਿਆਸਤਾਂ ਵਿੱਚ ਝਗੜਾ ਹੋ ਗਿਆ ਅਤੇ ਹੌਲੀ ਹੌਲੀ ਇਹ ਝਗੜਾ ਇੱਕ ਖੂਨੀ ਲੜਾਈ ਵਿੱਚ ਤਬਦੀਲ ਹੋ ਗਿਆ।
ਕਹਿੰਦੇ ਹਨ ਕਿ ਇਸ ਅਜੀਬੋ ਗਰੀਬ ਲੜਾਈ ਵਿੱਚ ਬੀਕਾਨੇਰ ਦੀ ਸੈਨਾ ਦੀ ਲੀਡਰਸਿ਼ਪ ਰਾਮਚੰਦਰ ਮੁਖੀਆ ਨੇ ਕੀਤਾ ਸੀ ਜਦ ਕਿ ਨਾਗੋਰ ਦੀ ਸੈਨਾ ਦੀ ਲੀਡਰਸਿ਼ਪ ਸਿੰਘਵੀ ਸੁਖਮਲ ਨੇ।ਹਾਲਾਂਕਿ ਦੋਨੋਂ ਰਿਆਸਤਾਂ ਦੇ ਰਾਜਾਵਾਂ ਨੂੰ ਤਦ ਤੱਕ ਇਸ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ, ਕਿਉਂਕਿ ਉਸ ਸਮੇਂ ਬੀਕਾਨੇਰ ਦੇ ਸ਼ਾਸਕ ਰਾਜਾ ਕਰਣਸਿੰਘ ਇੱਕ ਅਭਿਆਨ ਤੇ ਗਏ ਹੋਏ ਸਨ ਜਦ ਕਿ ਨਾਗੌਰ ਦੇ ਸ਼ਾਸਕ ਰਾਵ ਅਮਰ ਸਿੰਘ ਮੁਗਲ ਸਮਰਾਜ ਦੀ ਸੇਵਾ ਵਿੱਚ ਸਨ।ਦਰਅਸਲ, ਦੋਨੋਂ ਰਾਜਾਵਾਂ ਨੇ ਮੁਗਲ ਸਮਰਾਜ ਦੀ ਅਧੀਨਤਾ ਸਵੀਕਾਰ ਕਰ ਲਈ ਸੀ।ਜਦ ਇਸ ਯੁੱਧ ਦੇ ਬਾਰੇ ਵਿੱਚ ਦੋਨੋਂ ਰਾਜਾਵਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੁਗਲ ਦਰਬਾਰ ਤੋਂ ਇਸ ਵਿੱਚ ਦਖਲ ਕਰਨ ਦੀ ਮੰਗ ਕੀਤੀ ਸੀ।ਹਾਲਾਂਕਿ ਜਦ ਤੱਕ ਬਹੁਤ ਦੇਰ ਹੋ ਗਈ।ਗੱਲ ਮੁਗਲ ਦਰਬਾਰ ਤੱਕ ਪਹੁੰਚਦੀ, ਉਸ ਤੋਂ ਪਹਿਲਾਂ ਹੀ ਯੁੱਧ ਛਿੜ ਗਿਆ।ਇਸ ਯੁੱਧ ਵਿੱਚ ਭਲੇ ਹੀ ਨਾਗੌਰ ਰਿਆਸਤ ਦੀ ਹਾਰ ਹੋਈ, ਪਰ ਕਹਿੰਦੇ ਹਨ ਕਿ ਇਸ ਵਿੱਚ ਦੋਨੋਂ ਪਾਸੇ ਦੇ ਹਜ਼ਾਰਾ ਸੈਨਿਕ ਮਾਰੇ ਗਏ ਸਨ।