Htv Punjabi
Punjab

ਲੋਕ ਨਿਯਮ ਤੋੜਦੇ ਜਾ ਰਹੇ ਨੇ ਤੇ ਸਰਕਾਰ ਦੇ ਖ਼ਜ਼ਾਨੇ ਭਰਦੇ ਜਾ ਰਹੀ ਨੇ, ਦੇਖੋ ਕਿਵੇਂ ਬਣ ਰਹੇ ਨੇ ਕਰੋੜਾਂ ਰੁਪਏ

ਜਲੰਧਰ : ਲਾਕਡਾਊਨ ਵਿੱਚ ਜਲੰਧਰੀਆਂ ਨੂੰ ਘਰਾਂ ਵਿੱਚ ਰਹਿਣ ਦੀ ਹਿਦਾਇਤਾਂ ਪੁਲਿਸ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਪਰ ਲੋਕ ਘਰਾਂ ਵਿੱਚ ਨਹੀਂ ਬੈਠੇ ਅਤੇ ਮਾਸਕ ਅਤੇ ਸੋਸ਼ਲ ਡਿਸਟੈਸਿੰਗ ਦਾ ਪਾਲਣ ਵੀ ਨਹੀਂ ਕੀਤਾ।ਨਤੀਜਾ ਇਹ ਹੋਇਆ ਕਿ 2 ਮਹੀਨੇ ਵਿੱਚ ਟ੍ਰੈਫਿਕ ਪੁਲਿਸ ਨੇ 28384 ਲੋਕਾਂ ਦੇ ਚਲਾਨ ਕੱਟ ਦਿੱਤੇ।ਇਹ ਦਰ ਆਮ ਦਿਨਾਂ ਦੇ ਮੁਕਾਬਲੇ ਤਿੰਨ ਗੁਣਾ ਜਿ਼ਆਦਾ ਹੈ।

ਟ੍ਰੈਫਿਕ ਪੁਲਿਸ ਨੇ ਇਸ ਦੌਰਾਨ 1850 ਵਾਹਨ ਇੰਪਾਊਂਡ ਕੀਤੇ।ਹੁਣ ਇਨ੍ਹਾਂ ਚਲਾਨਾਂ ਦੇ ਬਦਲੇ ਜਲੰਧਰ ਵਾਸੀਆਂ ਨੂੰ 4.65 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।ਲਾਕਡਾਊਨ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਰੋਜ਼ਾਨਾ ਕਰੀਬ 300 ਚਲਾਨ ਯਾਨੀ ਮਹੀਨੇ ਵਿੱਚ ਕਰੀਬ 9000 ਚਲਾਨ ਕੱਟ ਰਹੀ ਸੀ ਪਰ ਲਾਕਡਾਊਲ ਦੇ ਦੌਾਨ ਇਹ ਦਰ 15 ਹਜ਼ਾਰ ਦੇ ਕਰੀਬ ਹੋ ਗਈ।

ਟ੍ਰੈਫਿਕ ਪੁਲਿਸ ਦੇ ਨਿਯਮਾਂ ਦਾ ਉਲੰਘਣ ਕਰਨ ਤੇ ਅਪ੍ਰੈਲ ਅਤੇ ਜੂਨ ਵਿੱਚ 28384 ਚਲਾਨ ਅਤੇ 1850 ਵਾਹਨਾਂ ਨੂੰ ਜ਼ਬਤ ਕਰ ਰਿਕਾਰਡ ਕਾਇਮ ਕਰ ਦਿੱਤਾ ਹੈ।ਜਿੰਨੇ ਵੀ ਚਲਾਨ ਕੱਟੇ ਗਏ ਹਨ, ਉਨ੍ਹਾਂ ਤੇ ਭੁਗਤਾਨ ਦੀ ਤਰੀਕ ਜੂਨ, ਜੁਲਾਈ ਅਤੇ ਅਗਸਤ ਤੱਕ ਪਾਈ ਗਈ ਹੈ।ਇੰਨੇ ਚਲਾਨਾਂ ਨੂੰ ਸਾਫਟਵੇਅਰ ਵਿੱਚ ਚੜਾਉਣ ਵਿੱਚ ਵੀ ਕਾਫੀ ਦਿੱਕਤ ਆ ਰਹੀ ਹੈ।

ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ 28 ਹਜ਼ਾਰ ਤੋਂ ਜਿ਼ਆਦਾ ਚਲਾਨ ਕੱਟੇ ਜਾਣ ਦੇ ਕਾਰਨ ਸਾਫਟਵੇਅਰ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ।ਜਿ਼ਆਦਾ ਗਿਣਤੀ ਹੋਣ ਦੇ ਕਾਰਨ ਚਲਾਨ ਅਪਲੋਡ ਨਹੀਂ ਹੋ ਰਹੇ।ਚਲਾਨ ਬੁੱਕ ਵਿੱਚ ਕੁਝ ਨਵੇਂ ਓਫੇਂਸ ਜੋੜੇ ਗਏ, ਜਿਸ ਕਾਰਨ ਚਲਾਨਾਂ ਨੂੰ ਆਨਲਾਈਨ ਚੜਾਉਣ ਵਿੱਚ ਦਿੱਕਤ ਆ ਰਹੀ ਹੈ।ਚਲਾਨ ਅਪਲੋਡ ਹੋਣ ਦੇ ਬਾਅਦ ਜ਼ੁਰਮਾਨੇ ਦਾ ਕ੍ਰਮ ਸ਼ੁਰੂ ਕੀਤਾ ਜਾਵੇਗਾ।

ਏਡੀਸੀਪੀ ਗਗਨੇਸ਼ ਨੇ ਦੱਸਿਆ ਕਿ ਲੋਕਾਂ ਨੁੰ ਘਰਾਂ ਵਿੱਚ ਬੈਠਣ ਦੇ ਲਈ ਕਿਹਾ ਸੀ ਪਰ ਲੋਕ ਇਹ ਦੇਖਣ ਦੇ ਲਈ ਘਰਾਂ ਤੋਂ ਨਿਕਲ ਪਏ ਕਰਫਿਊ ਵਿੱਚ ਘੁੰਮਣਾ ਕਿਵੇਂ ਲੱਗਦਾ ਹੇ।ਬਿਨਾਂ ਮਾਸਕ-ਹੈਲਮੇਟ, ਨਿਯਮਾਂ ਦਾ ਉਲੰਘਣ ਅਤੇ ਥੁੱਕਣ ਵਾਲਿਆਂ ਨੂੰ ਜ਼ੁਰਮਾਨਾ ਭੁਗਤਦਾ ਪਵੇਗਾ।

Related posts

ਜਲੰਧਰ ਦੀਆਂ ਦੋ ਬੇਸ਼ਰਮ ਜਨਾਨੀਆਂ ਦੀ ਬਣੀ ਸਿੱਧੀ ਵੀਡੀਓ

htvteam

ਸਮੁੰਦਰ ‘ਚੋਂ ਰੇਤਾ ਦੇਖਣ ਲਈ ਪੂਰੀ ਦੁਨੀਆ ਇਸ ਥਾਂ ਦੀ ਦੀਵਾਨੀ

htvteam

ਗੁਰਪ੍ਰੀਤ ਗੋਗੀ ਦੀਆਂ ਆਖਰੀ ਤਸਵੀਰਾਂ ਆਈਆਂ ਸਾਹਮਣੇ ?

htvteam

Leave a Comment