Htv Punjabi
Punjab

ਆਖ਼ਰਕਾਰ ਲੁਟੇਰੇ ਏਟੀਐਮ ਲੁੱਟਣ ‘ਚ ਕਾਮਯਾਬ ਹੋ ਹੀ ਗਏ,ਦੇਖੋ ਕਿਵੇਂ ਤੋੜਿਆ ਏਟੀਐਮ ਤੇ ਲੈ ਗਏ ਕਿੰਨੀ ਨਗਦੀ, ਬੈਂਕ ਵਾਲੇ ਤੇ ਪੁਲਿਸ ਵਾਲੇ ਹੈਰਾਨ!

ਪੰਚਕੂਲਾ : ਛੇਹਰਟਾ ਦੇ ਨਾਲ ਪੈਂਦੇ ਪ੍ਰਤਾਪ ਬਾਜ਼ਾਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਨੂੰ ਐਤਵਾਰ ਸਵੇਰੇ ਲਗਭਗ 4 ਵਜੇ ਲੁਟੇਰੇ ਗੈਸ ਕਟਰ ਨਾਲ ਕੱਟ ਕੇ ਉਸ ਵਿੱਚ ਰੱਖੇ 2.80 ਲੱਖ ਲੁੱਟ ਕੇ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਦੇਵਦੱਤ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਬਲ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ।ਸ਼ਰਮਾ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਘਟਨਾ ਵਿਾਲੀ ਥਾਂ ਤੋਂ ਕਈ ਅਹਿਮ ਸੁਰਾਗ ਮਿਲੇ ਹਨ।ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮੈਨੇਜਰ ਅਰੁਣ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਾਰਾ ਸਟਾਫ ਬੈਂਕ ਬੰਦ ਕਰਕੇ ਚਲਿਆ ਗਿਆ।ਏਟੀਐਮ ਵੀ ਬੰਦ ਕਰ ਦਿੱਤਾ ਗਿਆ ਸੀ।ਐਤਵਾਰ ਸਵੇਰੇ ਬੈਂਕ ਦੇ ਨਾਲ ਲੱਗਦੇ ਮਕਾਨ ਵਿੱਚ ਰਹਿਣ ਵਾਲੇ ਮਦਨ ਮੋਹਨ ਨੇ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਏਟੀਐਮ ਬੂਥ ਦਾ ਸ਼ਟਰ ਉੱਠਿਆ ਹੋਇਆ ਹੈ।ਏਟੀਐਮ ਵੀ ਟੁੱਟਿਆ ਹੈ।ਉਨ੍ਹਾਂ ਦੱਸਿਆ ਕਿ ਲਗਦਾ ਹੈ ਕਿ ਲੁਟੇਰੇ ਏਟੀਐਮ ਤੋਂ ਨਕਦੀ ਲੁੱਟ ਕੇ ਫਰਾਰ ਹੋ ਚੁੱਕੇ ਹਨ।ਇਸ ਤਰ੍ਹਾਂ ਉਹ ਤੁਰੰਤ ਬੈਂਕ ਪਹੁੰਚੇ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।ਬੈਂਕ ਮੈਨੇਜਰ ਨੇ ਦੱਸਿਆ ਕਿ ਲੁਟੇਰੇ ਨੇ ਪਹਿਲਾਂ ਏਟੀਐਮ ਬੂਥ ਸ਼ਟਰ ਤੇ ਲੱਗੇ ਤਾਲੇ ਤੋੜੇ ਅਤੇ ਫੇਰ ਅੰਦਰ ਵੜ ਗਏ।ਇਸ ਤੋਂ ਬਾਅਦ ਗੈਸ ਕਟਰ ਦੀ ਸਹਾਹਿਤਾ ਨਾਲ ਮਸ਼ੀਨ ਦੀ ਪੈਸਿਆਂ ਵਾਲੀ ਟਰੇ ਨੂੰ ਕੱਟ ਕੇ ਬਾਹਰ ਕੱਢ ਲਿਆ ਅਤੇ ਨਕਦੀ ਲੈ ਕੇ ਫਰਾਰ ਹੋ ਗਏ।ਸ਼ਾਮ 4 ਵਜੇ ਨੋਟਾਂ ਦੀ ਗਿਣਤੀ ਤੋਂ ਬਾਅਦ ਬੈਂਕ ਪ੍ਰਬੰਧਕਾਂ ਨੂੰ ਪਤਾ ਲੱਗਿਆ ਕਿ ਏਟੀਐਮ ਵਿੱਚੋਂ ਕੁੱਲ 2.80 ਲੱਖ ਰੁਪਏ ਲੁੱਟੇ ਗਏ ਹਨ।ਵਾਰਦਾਤ ਦੇ ਬਾਅਦ ਪੁਲਿਸ ਨੇ ਅੱਧਾ ਦਰਜਨ ਤੋਂ ਜਿ਼ਆਦਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਵਾਈ ਹੈ।ਇਹ ਸਾਰੀ ਫੁਟੇਜ ਪ੍ਰਤਾਪ ਬਜ਼ਾਰ ਦੀ ਹੈ।ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਹੈ।ਪੁਲਿਸ ਨੇ ਦੱਸਿਆ ਕਿ ਲੁਟੇਰਿਆਂ ਦੀ ਸੰਖਿਆ 4 ਤੋਂ 5 ਦੇ ਵਿੱਚ ਹੈ।ਸਾਰੇ ਹਥਿਆਰਾਂ ਨਾਲ ਲੈਸ ਸਨ।

ਦੇਹਾਤੀ ਪੁਲਿਸ ਨੇ ਸੀਮਾਵਰਤੀ ਕਸਬੇ ਖਾਸਾ ਵਿੱਚ ਸਟੇਟ ਬੈਂਕ ਆਫ ਇੰਡੀਆ ਦਾ ਏਟੀਐਮ ਲੁੱਟਣ ਵਾਲੇ ਗਿਰੋਹ ਦੇ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 11 ਲੱਖ 25 ਹਜ਼ਾਰ ਰੁਪਏ ਬਰਾਮਦ ਕੀਤੇ ਹਨ।ਡੀਐਸਪੀ ਪੀੜੀ ਗੌਰਵ ਨੇ ਦੱਸਿਆ ਕਿ ਗਿਰੋਹ ਦੇ ਹੋਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਦਬਿਸ਼ਾਂ ਦਿੱਤੀਆਂ ਜਾ ਰਹੀਆਂ ਹਨ।ਇਹ ਗਿਰੋਹ ਸੀਮਾਵਰਤੀ ਪਿੰਡਾਂ ਵਿੱਚ ਸਥਿਤ ਏਟੀਐਮ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ।

ਅੰਮ੍ਰਿਤਸਰ ਜਲੰਧਰ ਰੋਡ ਤੇ ਸਥਿਤ ਕਸਬਾ ਟੰਗਰਾ ਦੇ ਪਿੰਡ ਚੌਹਾਨ ਵਿੱਚ 2 ਲੁਟੇਰਿਆਂ ਨੇ ਹਵਾਈ ਫਾਇਰ ਕਰ ਇੱਕ ਹਾਂਡਾ ਕਾਰ ਖੋਹ ਲਈ।ਜਾਣਕਾਰੀ ਦੇ ਅਨੁਸਾਰ ਜਲੰਧਰ ਨਿਵਾਸੀ ਨਵਲ ਮਹਾਜਨ ਅਤੇ ਰੇਸ਼ਮ ਮਹਾਜਨ ਅੰਮ੍ਰਿਤਸਰ ਤੋਂ ਜਲੰਧਰ ਵੱਲ ਜਾ ਰਹੇ ਸਨ।ਉਨ੍ਹਾਂ ਦੇ ਪਿੱਛੇ ਆ ਰਹੀ ਸਵਿਫਟ ਕਾਰ ਵਿੱਚ ਸਵਾਰ 2 ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਆਪਣੀ ਗੱਡੀ ਲਾ ਦਿੱਤੀੀ।ਇੱਕ ਨੇ ਹਥਿਆਰ ਦੇ ਜ਼ੋਰ ਤੇ ਪਹਿਲਾਂ ਧਮਕਾਇਆ ਅਤੇ ਬਾਅਦ ਵਿੱਚ ਹਵਾਈ ਫਾਇਰ ਕਰ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਨਿਕਲਣ ਲਈ ਕਿਹਾ।ਡਰ ਦੇ ਮਾਰੇ ਦੋਨੋਂ ਵਿਅਕਤੀ ਬਾਹਰ ਨਿਕਲ ਆਏ।ਦੋਨਾਂ ਲੁਟੇਰਿਆਂ ਵਿੱਚੋਂ ਇੱਕ ਉਨ੍ਹਾਂ ਦੀ ਗੱਡਡੀ ਭਜਾ ਲੈ ਗਿਆ।ਦੋਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।ਪੁਲਿਸ ਨੇ ਆਲੇ ਦੁਆਲੇ ਦੇ ਇਲਾਕਿਆਂ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Related posts

ਲੋਕਾਂ ਦੇ ਘਰਾਂ ‘ਚ ਪਹੁੰਚਿਆ ਸੀਵਰੇਜ ਦਾ ਗੰਦਾ ਪਾਣੀ

htvteam

ਮੁੱਖ ਮੰਤਰੀ ਚੰਨੀ ਨੇ ਦਰਬਾਰ ਸਾਹਿਬ ਖੜ੍ਹ ਕੀਤਾ ਵੱਡਾ ਐਲਾਨ

htvteam

ਜੇਲ੍ਹ ਦੇ ਅੰਦਰੋਂ ਹੀ ਪੁਲਿਸ ਦੇਖੋ ਭਾਨੇ ਸਿੱਧੂ ਨੂੰ ਕਿੱਥੇ ਚੁੱਕ ਲੈ ਗਈ ? ਭਾਨੇ ਦਾ ਕਰੇਗੀ ਆਹ ਹਾਲ ?

htvteam

Leave a Comment