ਮੋਹਾਲੀ : ਨਸ਼ਾ ਇਨਸਾਨ ਦੇ ਲਈ ਕਿੰਨੀ ਬਰਬਾਦੀ ਲੈ ਕੇ ਆਉਂਦਾ ਹੈ ਇਸ ਦਾ ਅੰਦਾਜ਼ਾ ਉਸ ਸਮੇਂ ਨਹੀਂ ਲੱਗ ਪਾਉਂਦਾ ਜਦ ਉਹ ਨਸ਼ਾ ਸ਼ੁਰੂ ਕਰਦਾ ਹੈ।ਨਸ਼ਾ ਪਹਿਲਾਂ ਇਨਸਾਨ ਨੂੰ ਦਿਮਾਗ ਅਤੇ ਆਰਥਿਕ ਰੂਪ ਨਾਲ ਬਰਬਾਦ ਕਰ ਦਿੰਦਾ ਹੈ।ਇਸ ਦਾ ਇੱਕ ਉਦਾਹਰਣ ਮੋਹਾਲੀ ਵਿੱਚ ਦੇਖਣ ਨੂੰ ਮਿਲਿਆ।
ਇੱਕ ਬਾਪ ਸ਼ਰਾਬ ਦੇ ਨਸ਼ੇ ਵਿੱਚ ਇੰਨਾ ਡੁੱਬ ਗਿਆ ਕਿ ਉਸ ਨੇ ਆਪਣੀ ਮਾਸੂਮ ਧੀ ਅਤੇ ਪਤਨੀ ਦੀ ਵੀ ਪਰਵਾਹ ਨਹੀਂ ਰਹੀ।ਇਸ ਵਿਅਕਤੀ ਨੇ ਪਹਿਲਾਂ ਤਾਂ ਪਤਨੀ ਨਾਲ ਮਾਰਕੁੱਟ ਕਰਕੇ ਤਲਾਕ ਕਰਵਾਇਆ ਫਿਰ ਨਸ਼ਾ ਕਰਨ ਦੇ ਲਈ ਆਪਣੀ 11 ਸਾਲ ਦੀ ਮਾਸੂਮ ਧੀ ਨੂੰ ਕਿਸੇ ਹੋਰ ਨੂੰ ਵੇਚ ਦਿੱਤਾ।
ਬੁੱਧਵਾਰ ਸਵੇਰੇ ਅੰਬ ਸਾਹਿਬ ਗੁਰਰਦੁਆਰੇ ਦੇ ਸਾਹਮਣ ਬੱਸ ਦੇ ਇੰਤਜ਼ਾਰ ਵਿੱਚ ਖੜੀ ਇੱਕ 11 ਸਾਲ ਦੀ ਮਾਸੂਮ ਮੁੰਨੀ (ਕਾਲਪਨਿਕ ਨਾਮ) ਤੋਂ ਜਦ ਰਾਹਗੀਰ ਨੇ ਖੜਾ ਹੋਣ ਦਾ ਕਾਰਨ ਪੁੱਛਿਆ ਤਾਂ ਮਾਸੂਮ ਰੋਣ ਲੱਗੀ।ਡਬਡਬੀ ਅੱਖਾਂ ਨਾਲ ਜਦ ਉਸ ਨੇ ਆਪਣਾ ਦਰਦ ਸੁਣਾਇਆ ਤਾਂ ਰਾਹਗੀਰ ਨੇ ਤਤਕਾਲ ਪੁਲਿਸ ਨੂੰ ਫੋਨ ਕਰ ਕੇ ਮੌਕੇ ਤੇ ਬੁਲਾ ਲਿਆ।
ਮੁੰਨੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਾਂ ਰੀਟਾ ਅਤੇ ਪਿਤਾ ਰਾਮਾਨੰਦ ਦੇ ਨਾਲ ਕੁੱਲੂ ਵਿੱਚ ਰਹਿੰਦੀ ਸੀ।ਪਿਤਾ ਸ਼ਰਾਬੀ ਹੈ ਅਤੇ ਉਹ ਮਾਂ ਦੇ ਨਾਲ ਅਖਬਾਰ ਦੇ ਲਿਫਾਫੇ ਬਣਾ ਕੇ ਖਰਚਾ ਚਲਾਉਂਦੇ ਸਨ।ਉਸ ਨੇ ਦੱਸਿਆ ਕਿ ਉਸ ਦੀ 3 ਛੋਟੀ ਭੈਣਾਂ ਅਤੇ ਸਭ ਤੋਂ ਛੋਟਾ ਭਰਾ ਸੀ।ਸਭ ਠੀਕ ਚੱਲ ਰਿਹਾ ਸੀ, ਪਰ ਪਿਤਾ ਦੀ ਨਸ਼ੇ ਦੀ ਆਦਤ ਦੇ ਕਾਰਨ ਪੁਰਾ ਘਰ ਟੁੱਟ ਗਿਆ।ਮਾਂ ਬਾਪ ਨੇ ਮਈ 2018 ਵਿੱਚ ਤਲਾਕ ਲੈ ਲਿਆ ਅਤੇ ਉਸ ਨੂੰ ਸਿ਼ਮਲਾ ਬਾਲ ਕੇਂਦਰ ਭੇਜ ਦਿੱਤਾ ਗਿਆ।ਪਿਤਾ 4 ਮਹੀਨੇ ਬਾਅਦ ਆਇਆ ਅਤੇ ਸਿ਼ਮਲਾ ਤੋਂ ਗੋਰਖਪੁਰ ਲੈ ਗਿਆ।3 ਮਹੀਨੇ ਪਹਿਲਾਂ ਪਿਤਾ ਨੇ ਉਸ ਨੂੰ ਪੰਜਾਬ ਦੀ ਇੱਕ ਔਰਤ ਦੇ ਨਾਲ ਮੋਹਾਲੀ ਭੇਜ ਦਿੱਤਾ।ਉਹ ਆਂਟੀ ਉਸ ਨੂੰ ਮੋਹਾਲੀ ਇੱਕ ਕੋਠੀ ਵਿੱਚ ਕਿਸੇ ਦੇ ਕੋਲ ਛੱਡ ਆਈ।ਕੋਠੀ ਵਿੱਚ ਮਾਲਿਕਨ ਉਸ ਨਾਲ ਮਾਰ ਕੁੱਟ ਕਰਦੀ ਅਤੇ ਖਾਣਾ ਵੀ ਪੂਰਾ ਨਾ ਦਿੰਦੀ ਅਤੇ ਉਹ ਕਿਸੀ ਤਰ੍ਹਾਂ ਉੱਥੋਂ ਬਾਹਰ ਨਿਕਲੀ।
ਮਾਮਲੇ ਦੇ ਇਨਵੈਸਟੀਗੇਸ਼ਨ ਅਫਸਰ ਬੇਅੰਤ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਨਹੀਂ ਪਤਾ ਕਿ ਉਹ ਮੋਹਾਲੀ ਵਿੱਚ ਕਿੰਨੇ ਸੈਕਟਰ ਜਾਂ ਕਿੰਨੇ ਫੇਜ਼ ਦੀ ਕੋਠੀ ਵਿੱਚ ਕੰਮ ਕਰਦੀ ਸੀ।ਬੱਚੀ ਦਾ ਇਲਜ਼ਾਮ ਹੈ ਕਿ ਕੋਠੀ ਮਲਿਕਨ ਮਾਰਕੁੱਟ ਕਰਦੀ ਸੀ ਅਤੇ ਘਰ ਦਾ ਸਾਰਾ ਕੰਮ ਕਰਾਉਂਦੀ ਸੀ।ਉਸ ਦਾ ਮੈਡੀਕਲ ਕਰਵਾਇਆ ਗਿਆ ਹੇ।ਡਿਸਟ੍ਰਿਕਟ ਚਾਈਲਡ ਅਤੇ ਵੂਮੈਨ ਯੂਨਿਟ ਨੂੰ ਵੀ ਦੱਸ ਦਿੱਤਾ ਗਿਆ ਹੈ ਅਤੇ ਕੁੱਲੂ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ।ਫਿਲਹਾਲ ਮੁੰਨੀ ਦੀ ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।