Htv Punjabi
Punjab

ਪਰਵਾਸੀ ਮਜ਼ਦੂਰਾਂ ਦੀ ਆਹ ਗੱਲ ਨੇ ਮਾਰ ਲਿਆ ਪੰਜਾਬ, ਸਰਕਾਰ ਦੇ ਖਿਲਾਫ ਇਸ ਵਾਰ ਹੋਰ ਵਧ ਹੋਣਗੇ ਪਿੱਟ ਸਿਆਪੇ?

ਮੋਗਾ : ਬੇਸ਼ੱਕ ਰਾਜ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10 ਦਿਨ ਪਹਿਲਾਂ ਕਿਸਾਨਾਂ ਨੂੰ ਖੇਤਾਂ ਵਿੱਚ ਜੀਰੀ ਦੀ ਬਿਜਾਈ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ ਪਰ ਕੋਵਿਡ-19 ਦੇ ਚੱਲਦੇ ਜਿ਼ਲ੍ਹੇ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਪ੍ਰਵਾਸੀ ਮਜ਼ਦੂਰ ਪਲਾਇਨ ਕਰਕੇ ਆਪਣੇ ਘਰਾਂ ਨੂੰ ਮੁੜ ਚੁੱਕੇ ਹਨ।ਇਸ ਦੇ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਵਿੱਚ ਲੇਬਰ ਨੂੰ ਪੈਸੇ ਦੇ ਕੇ ਖੇਤਾਂ ਵਿੱਚ ਜੀਰੀ ਦੀ ਬਿਜਾਈ ਕਰਵਾਉਣੀ ਪੈ ਰਹੀ ਹੈ।ਜਦ ਕਿ ਜਿ਼ਲ੍ਹੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਦੇ ਨੋਜਵਾਨ ਮੁੰਡਿਆਂ ਨੇ ਜੀਰੀ ਦੀ ਬਿਜਾਈ ਦੇ ਲਈ ਆਪਣੇ ਪਿਤਾ ਦਾ ਸਹਾਰਾ ਬਣਦੇ ਹੋਏ ਖੁਦ ਜੀਰੀ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਬੁੱਧਵਾਰ ਨੂੰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿ਼ਲ੍ਹੇ ਵਿੱਚ ਜੀਰੀ ਬੀਜਣ ਦਾ ਕੰਮ ਸ਼ੁਰੂ ਹੋ ਗਿਆ ਹੈ।ਲੇਬਰ ਦੀ ਕਮੀ ਦੇ ਚੱਲਦੇ ਪਹਿਲੇ ਦਿਨ ਅਲੱਗ ਅਲੱਗ ਪਿੰਡਾਂ ਵਿੱਚ ਕੁਝ ਕਿਸਾਨਾਂ ਨੇ ਖੁਦ ਹੀ ਜੀਰੀ ਦੀ ਬਿਜਾਈ ਸ਼ੁਰੂ ਕੀਤੀ ਹੈ।ਜਦ ਕਿ ਖੇਤੀਬਾੜ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਾਂ ਨਾਲ ਜੀਰੀ ਦੀ ਬਿਜਾਈ ਦੇ ਲਈ ਜਾਗਰੂਕ ਪਹਿਲਾਂ ਤੋਂ ਹੀ ਕੀਤਾ ਜਾ ਰਿਹਾ ਹੈ।ਪਰ ਕਿਸਾਨ ਹੱਥ ਨਾਲ ਬਿਜਾਈ ਨੂੰ ਜਿ਼ਆਦਾ ਮਹੱਤਵ ਦੇ ਰਹੇ ਹਨ।

Related posts

2 ਮੋਟਰਸਾਇਕਲ ਤੇ 6 ਹੱਟੇ ਕੱਟੇ ਭਲਵਾਨਾਂ ਵਰਗੇ ਮੁੰਡੇ ਤੇ ਇੱਕ ਦੁਕਾਨ ਵੇਲਾ ਰਾਤ ਦਾ

htvteam

ਆਹ ਦੇਖੋ ਗੁਰੂ ਦੀ ਨਗਰੀ ‘ਚ ਬੰਦੇ ਰਾਤ ਨੂੰ ਕੀ ਕਰਨ ਲੱਗੇ ਹੋਏ ਨੇ ?

htvteam

ਗੋਰਿਆਂ ਦੇ ਵੈਦ ਨੇ ਦੱਸਿਆ ਰਾਤ ਨੂੰ ਤਹਿਲਕਾ ਮਚਾਉਣ ਵਾਲਾ ਦੇਸੀ ਨੁਸਕਾ; ਦੇਖੋ ਵੀਡੀਓ

htvteam

Leave a Comment