Htv Punjabi
Punjab

ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ : ਦਿੱਲੀਓਂ ਆਏ ਕੋਰੋਨਾ ਮਰੀਜਾਂ ਬਾਰੇ ਕਿਹਾ ਇਹ ਤਾਂ ਦਿੱਲੀਓਂ ਮੁਫ਼ਤ ..

ਚੰਡੀਗੜ੍ਹ : ਦਿੱਲੀ ‘ਚ ਇਲਾਜ ਨਾ ਮਿਲਣ ਕਾਰਨ ਕੋਰੋਨਾ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਨੇ। ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਹੀ। ਇਥੇ ਜਾਰੀ ਇੱਕ ਬਿਆਨ ‘ਚ ਸਿੱਧੂ ਨੇ ਕਿਹਾ ਕਿ ਅੱਵਲ ਦਰਜੇ ਦੀਆਂ ਸਿਹਤ ਸੁਵਿਧਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਦਿੱਲੀ ਸਰਕਾਰ ਆਪਣੇ ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਦੇ ਟੈਸਟ ਕਰਵਾਉਣ ‘ਚ ਵੀ ਅਸਫਲ ਰਹੀ ਐ। ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਚ ਦਿੱਲੀ ਤੋਂ ਆਏ ਤਕਰੀਬਨ 97 ਵਿਅਕਤੀ ਕੋਰੋਨਾ ਪਾਜ਼ਿਟਿਵ ਪਏ ਗਏ ਨੇ ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਇਲਾਜ ਦੀ ਸੁਵਿਧਾ ਮੁਫ਼ਤ ਦਿੱਤੀ ਜਾ ਰਹੀ ਐ । ਆਪਣੇ ਬਿਆਨ ‘ਚ ਸਿੱਧੂ ਨੇ ਅੱਗੇ ਕਿਹਾ ਕਿ ਕਿਸੀ ਵੀ ਹਾਲਤ ਤੋਂ ਬਚਣ ਲਈ ਉਨ੍ਹਾਂ ਨੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਸੂਬੇ ਦੀਆਂ ਸਰਹੱਦਾਂ ‘ਤੇ ਨਜ਼ਰ ਰੱਖਣ ਲਈ ਹੁਕਮ ਦਿੱਤੇ ਹੋਏ ਹਨ ਤਾਂਕਿ ਦਿੱਲੀਓਂ ਆਉਣ ਵਾਲੇ ਹਰੇਕਵਿਅਕਤੀ ਦੀ ਜਾਂਚ ਯਕੀਨੀ ਬਣਾਈ ਜਾਏ।

ਉਨ੍ਹਾਂ ਕਿਹਾ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਵੱਡੀ ਗਿਣਤੀ ‘ਚ ਲੋਕ ਮੁਫ਼ਤ ਇਲਾਜ ਦੇ ਚੱਕਰ ‘ਚ ਦਿੱਲੀਓਂ ਪੰਜਾਬ ਆ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਗੱਲ ਵੱਡੀ ਪੱਧਰ ਤੇ ਉਭਰ ਕੇ ਸਾਹਮਣੇ ਆਈ ਹੈ ਕਿ ਕੋਰੋਨਾ ਦੇ ਕਾਰਨ ਰਾਸ਼ਟਰੀ ਰਾਜਧਾਨੀ ‘ਚ ਇਨਫੈਕਸ਼ਨ ਫੈਲਣ ਕਾਰਨ ਲੋਕਾਂ ਨੂੰ ਕੋਰੋਨਾ ਦੀ ਜਾਂਚ ਤੇ ਬਿਸਤਰਿਆਂ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸੈਂਕੜਿਆਂ ਢੀ  ਗਿਣਤੀ ‘ਚ ਸੋਸ਼ਲ ਮੀਡੀਆ ਤੇਵਾਇਰਲ ਹੋ ਰਹੀਆਂ ਨੇ, ਜੋਕਿ ਕੋਰੋਨਾ ਦੇ ਮਰੀਜਾਂ ਨੂੰ ਲੈਕੇ ਦਿੱਲੀ ਸਰਕਾਰ ਦੇ ਬੁਰੇ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਨੇ।

Related posts

ਅੰਤਿਮ ਸਸਕਾਰ ਮੌਕੇ ਕੈਮਰੇ ਸਾਹਮਣੇ ਆਈ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ

htvteam

ਰਾਤ ਢਾਈ ਵਜੇ ਵੱਜਿਆ ਅਜਿਹਾ ਅਲਾਰਮ, ਦੁਕਾਨਦਾਰ ਦੇ ਉੱਡੇ ਤੋਤੇ

htvteam

ਗ-ਲ-ਤ ਬੰਦੇ ਨੂੰ ਦੇਖੋ ਕਿਵੇਂ ਸਿੰਘਾਂ ਨੇ ਸਿਖਾਇਆ ਸਬਕ ?

htvteam

Leave a Comment