Htv Punjabi
Punjab

ਫੇਸਬੁੱਕ ‘ਤੇ ਲਾਈਵ ਹੋਕੇ ਵਪਾਰੀ ਨੇ ਕੀਤੀ ਸੀ ਆਤਮਹੱਤਿਆ! ਹੁਣ ਹੋ ਗਿਆ ਆਹ ਕੰਮ, ਪੁਲਿਸ ਪ੍ਰੇਸ਼ਾਨ ਘਰਦੇ ਹੈਰਾਨ

ਕਪੂਰਥਲਾ : ਫੇਸਬੁੱਕ ਤੇ ਲਾਈਵ ਹੋ ਕੇ ਆਤਮਹੱਤਿਆ ਕੱਪੜਾ ਵਪਾਰੀ ਜਿੰਦਾ ਨਿਕਲਿਆ।ਪੂਰੇ ਮਾਮਲੇ ਤੇ ਪੁਲਿਸ ਵੀ ਹੈਰਾਨ ਰਹਿ ਗਈ।ਮਾਮਲਾ ਪੰਜਾਬ ਦੇ ਕਪੂਰਥਲਾ ਦਾ ਹੈ।ਝੂਠੀ ਖੁਦਕੁਸ਼ੀ ਦਾ ਵੀਡੀਓ ਅਪਲੋਡ ਕਰਨ ਦੇ ਬਾਅਦ ਵਪਾਰੀ ਨੇ ਸ਼ਾਤਿਰਾਨਾ ਤਰੀਕੇ ਨਾਲ ਪਹਿਲਾਂ ਆਪਣੇ ਕੇਸ਼ ਖੁਦ ਕੱਟ ਕੇ ਹੂਲੀਆ ਬਦਲਿਆ ਅਤੇ ਫੇਰ ਕਾਰ ਲੈ ਕੇ ਤਰਨਤਾਰਨ ਖੇਤਰ ਵਿੱਚ ਘੁੰਮ ਰਿਹਾ ਸੀ।ਜਿੱਥੇ ਸਰਵਿਸ ਸਟੇਸ਼ਨ ਵਾਲਿਆਂ ਨੇ ਉਸ ਨੂੰ ਪਹਿਚਾਣ ਲਿਆ ਅਤੇ ਫੜ ਕੇ ਤਰਨਾਤਰਨ ਬੱਸ ਸਟੈਂਡ ਪੁਲਿਸ ਦੇ ਹਵਾਲ ਕਰ ਦਿੱਤਾ।ਜਿਸ ਤੋਂ ਬਾਅਦ ਉਸ ਦੀ ਸਾਰੀ ਕਹਾਣੀ ਦਾ ਪਰਦਾਫਾਸ਼ ਹੋ ਗਿਆ।

ਥਾਣਾ ਢਿਲਵਾਂ ਪੁਲਿਸ ਨੇ ਪਹਿਲਾਂ ਦਰਜ ਕੇਸ ਨੂੰ ਰੱਦ ਕਰ ਦਿੱਤਾ ਹੈ ਅਤੇ ਝੂਠੀ ਖੁਦਕੁਸ਼ੀ ਦੀ ਕਹਾਣੀ ਰਚਣ ਤੇ ਵਪਾਰੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਉੱਥੇ ਹੀ ਕਿਤੇ ਹੋਰ ਘਾਰਾਵਾਂ ਲਗਾਉਣ ਦੇ ਲਈ ਲਈ ਡੀਏ ਲੀਗਲ ਨੂੰ ਲਿਖਤੀ ਤੌਰ ਤੇ ਭੇਜ ਦਿੱਤਾ ਗਿਆ ਹੈ।ਥਾਣਾ ਢਿਲਵਾਂ ਦੇ ਐਸਐਚਓ ਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ 9 ਜੂਨ ਨੂੰ ਬਿਆਸ ਨਦੀ ਤੇ ਫੇਸਬੁੱਕ ਤੇ ਲਾਈਵ ਹੋ ਕੇ ਖੁਦਕੁਸ਼ੀ ਦਾ ਵੀਡੀਓ ਵਾਇਰਲ ਕਰਨ ਵਾਲੇ ਅੰਮ੍ਰਿਤਸਰ ਦੇ ਕੱਪੜਾ ਵਪਾਰੀ ਮਨਜੀਤ ਸਿੰਘ ਖਾਲਸਾ ਨੇ ਆਪਣੀ ਮੌਤ ਦੀ ਝੂਠੀ ਕਹਾਣੀ ਰਚੀ ਸੀ।

9 ਜੂਨ ਨੂੰ ਇਸ ਸਾਜਿਸ਼ ਨੂੰ ਰਚਣ ਤੋਂ ਬਾਅਦ ਮਨਜੀਤ ਸਿੰਘ ਕਾਰ ਲੈ ਕੇ ਸੁਲਤਾਨਪੁਰ ਲੋਧੀ ਚਲਿਆ ਗਿਆ।ਜਿੱਥੇ ਉਸ ਨੇ ਖੁਦ ਆਪਣੇ ਕੇਸ਼ ਕੱਟ ਕੇ ਹੂਲੀਆ ਬਦਲ ਲਿਆ ਅਤੇ ਤਰਨਤਾਰਨ ਚਲਿਆ ਗਿਆ।ਉਹ ਬੁੱਧਵਾਰ ਨੂੰ ਤਰਨਤਾਰਨ ਵਿੱਚ ਆਪਣੀ ਕਾਰ ਸਰਵਿਸ ਸਟੇਸ਼ਨ ਤੇ ਧੁਲਵਾ ਰਿਹਾ ਸੀ।ਕਾਰ ਧੋਣ ਵਾਲੇ ਨੇ ਉਸ ਦੀ ਆਵਾਜ਼ ਪਹਿਚਾਣ ਲਈ ਤਾਂ ਉਸ ਤੋਂ ਵੀਡੀਓ ਦੇ ਬਾਰੇ ਵਿੱਚ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਵੀਡੀਓ ਵਾਇਰਲ ਕੀਤੀ ਸੀ।ਇਸ ਤੇ ਸਰਵਿਸ ਸਟੇਸ਼ਨ ਵਾਲੇ ਨੇ ਵਪਾਰੀ ਨੂੰ ਫੜ ਕੇ ਤੁਰੰਤ ਤਰਨਤਾਰਨ ਬੱਸ ਸਟੈਂਡ ਸਥਿਤ ਪੁਲਿਸ ਚੌਂਕੀ ਦੇ ਹਵਾਲੇ ਕਰ ਦਿੱਤਾ।

ਚੌਂਕੀ ਪੁਲਿਸ ਨੇ ਥਾਣਾ ਢਿਲਵਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ।ਇਸ ਤੇ ਬੁੱਧਵਾਰ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰਕੇ ਢਿਲਵਾਂ ਲੈ ਆਏ।ਐਸਐਚਓ ਦੇ ਅਨਸਾਰ ਮਨਜੀਤ ਸਿੰਘ ਖਾਲਸਾ ਤੇੇ ਵੀ ਠੱਗੀ ਦੇ ਕਈ ਮਾਮਲੇ ਦਰਜ ਹਨ।ਉਸ ਨੇ ਅੰਮ੍ਰਿਤਸਰ ਵਿੱਚ ਕਈ ਲੋਕਾਂ ਤੋਂ ਅਲੱਗ ਅਲੱਗ ਤਰੀਕੇ ਨਾਲ ਠੱਗੀ ਕੀਤੀ ਹੈ।ਇਸ ਬਾਰੇ ਵਿੱਚ ਕਈ ਲੋਕ ਸਿ਼ਕਾਇਤ ਲੈ ਕੇ ਉਨ੍ਹਾਂ ਦੇ ਕੋਲ ਆਏ ਹਨ।

ਉਨ੍ਹਾਂ ਨੇ ਦੱਸਿਆ ਕਿ ਮਨਜੀਤ ਸਿੰਘ ਖਾਲਸਾ ਦੀ ਖੁਦਕੁਸ਼ੀ ਵਾਲੀ ਝੂਠੀ ਵੀਡੀਓ ਦੇ ਆਧਾਰ ਤੇ ਆਤਮਹੱਤਿਆ ਦੇ ਲਈ ਉਕਸਾਉਣ ਦੇ ਇਲਜ਼ਾਮ ਵਿੱਚ ਗੁਰਦਾਸਪੁਰ ਨਿਵਾਸੀ ਜਤਿੰਦਰ ਸਿੰਘ ਉਰਫ ਲਾਡੀ ਤੇ ਦਰਜ ਐਫਆਈਆਰ ਰੱਦ ਕਰ ਦਿੱਤੀ ਹੈ।ਜਦ ਕਿ ਝੂਠੀ ਕਹਾਣੀ ਰਚਣ ਦੇ ਇਲਜ਼ਾਮ ਵਿੱਚ ਮਨਜੀਤ ਸਿੰਘ ਖਾਲਸਾ ਤੇ ਕੇਸ ਦਰਜ ਕਰ ਲਿਆ ਹੈ।ਐਸਐਚਓ ਦੇ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਦੱਸ ਦਈਏ ਕਿ 9 ਜੂਨ ਨੂੰ ਮਨਜੀਤ ਸਿੰਘ ਖਾਲਸਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਖੁਦਕੁਸ਼ੀ ਦਾ ਵੀਡੀਓ ਵਾਇਰਲ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਇੱਕ ਮੁਲਜ਼ਮ ਤੇ ਕੇਸ ਦਰਜ ਕੀਤਾ ਸੀ।

Related posts

ਰਾਹ ‘ਚ ਜਾ ਰਹੀ ਇਕੱਲੀ ਨਾਲ………..

htvteam

ਲਚਾਰ ਮਜ਼ਦੂਰ ਆਪਣੇ ਬੱਚੇ ਵੀ ਗੋਦ ਦੇਣ ਲਈ ਹੋਇਆ ਮਜ਼ਬੂਰ

htvteam

ਦੇਖੋ ਸੜਕ ਦੇ ਵਿੱਚੋ ਵਿਚ ਨਿੱਕੀ ਜਿਹੀ ਗਲਤੀ ਨੇ ਕੀ ਕਰਵਾ ਦਿੱਤਾ

htvteam

Leave a Comment