Htv Punjabi
Punjab

ਕੁੜੀ ਮੁੰਡਾ ਹਸਪਤਾਲ ਦੇ ਗਾਇਨੀ ਵਾਰਡ ਦੇ ਬਾਥਰੂਮ ਵੱਲ ਗਏ ਤਾਂ ਮੱਚ ਗਈ ਦੁਹਾਈ, ਬਾਥਰੂਮ ‘ਚ ਪਿਆ ਸੀ ਗੱਦਾ, ਅੱਗੇ ਤੁਸੀਂ ਆਪ ਸਮਝੋ, ਕਿਉਂ ਪਿਆ ਰੌਲਾ

ਹੁਸਿ਼ਆਰਪੁਰ : ਵੀਰਵਾਰ ਨੂੰ ਸਿਵਿਲ ਹਸਪਤਾਲ ਵਿੱਚ ਦੁਪਹਿਰ ਨੂੰ ਕਰੀਬ ਇੱਕ ਘੰਟੇ ਹੰਗਾਮਾ ਹੋਇਆ।ਕਾਰਨ ਗਾਇਨੀ ਵਾਰਡ ਦੇ ਆਪਰੇਸ਼ਨ ਥੀਏਟਰ ਦੇ ਕੋਲ ਬਣੇ ਬਾਥਰੂਮ ਵਿੱਚ ਇੱਕ ਵਿਅਕਤੀ ਦੇ ਨਾਲ ਇੱਕ ਕੁੜੀ ਨੂੰ ਜਾਂਦੇ ਦੇਖਿਆ ਗਿਆ।ਸਟਾਫ ਦੇ ਕੁਝ ਲੋਕਾਂ ਨੇ ਇਹ ਗੱਲ ਫੈਲਾ ਦਿੱਤੀ ਕਿ ਬਾਥਰੂਮ ਵਿੱਚ ਹਸਪਤਾਲ ਦਾ ਦਰਜਾ ਚਾਰ ਸਟਾਫ ਇੱਕ ਔਰਤ ਨਾਲ ਵੜਿਆ ਹੈ।

ਇਸ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਬਾਥਰੂਮ ਦੇ ਦਰਵਾਜ਼ੇ ਨੂੰ ਕੁੰਡੀ ਲਾ ਦਿੱਤੀ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਅੰਦਰ ਤੋਂ ਦਰਵਾਜ਼ਾ ਖੜਾਕਾਉਣ ਦੀ ਆਵਾਜ਼ ਆਉਣ ਦੇ ਬਾਅਦ ਕਿਸੇ ਨੇ ਦਰਵਾਜ਼ੇ ਦੀ ਕੁੰਡੀ ਖੋਲ ਦਿੱਤੀ।ਬਾਥਰੂਮ ਤੋਂ ਨਿਕਲ ਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਥਾਣਾ ਮਾਡਲ ਦੀ ਪੁਲਿਸ ਔਰਤ ਨੂੰ ਥਾਣੇ ਲੈ ਗਈ।

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਥਰੂਮ ਦੇ ਅੰਦਰੋਂ ਇੱਕ ਗੱਦਾ ਵੀ ਮਿਲਿਆ ਹੈ।ਇਸ ਮਾਮਲੇ ਨੂੰ ਲੈ ਕੇ ਜਦ ਐਸਐਮਓ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿੱਚ ਕੁਝ ਨਹੀਂ ਪਤਾ ਹੈ।ਸਿਵਿਲ ਸਰਜਨ ਡਾਕਟਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।ਥਾਣਾ ਮਾਡਲ ਟਾਊਨ ਦੇ ਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਪੰਜਾਬ ਭਰ ‘ਚ ਸਰਗੀ ਅਤੇ ਇਫਤਾਰ ਦੇ ਸਮੇਂ ਪਾਵਰ ਕੱਟ ਨਾ ਲਾਏ ਜਾਣ: ਸ਼ਾਹੀ ਇਮਾਮ ਪੰਜਾਬ

htvteam

ਪੰਜਾਬ ਦੇ ਲੋਕ ਬੇਈਮਾਨੀ, ਭ੍ਰਿਸ਼ਟਾਚਾਰ, ਗੁੰਡਾਰਾਜ ਮਾਫੀਏ ਤੋਂ ਰੱਜ ਕੇ ਦੁਖੀ:ਮੀਤ ਹੇਅਰ

htvteam

ਹੱਥਾਂ ‘ਚ ਪੰਜ ਮਿੰਟ ਮਲੋ ਤੇਲ, ਖੁੱਲ੍ਹਣਗੇ ਜਵਾਨੀ ਦੇ ਗੇਟ

htvteam

Leave a Comment