Htv Punjabi
Punjab

ਵੱਡੀ ਖ਼ਬਰ, ਬਹਿਬਲ ਕਲਾਂ ਵਾਂਗ ਹੀ ਕੋਟਕਪੂਰਾ ਗੋਲੀ ਕਾਂਡ ਵੇਲੇ ਵੀ ਕੀਤਾ ਗਿਆ ਸੀ ਆਹ ਕੰਮ, ਪੜ੍ਹੋ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਖੁਲਾਸਾ

ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਕੇਸ ਦੀ ਤਰ੍ਹਾਂ ਹੀ ਕੋਟਕਪੁਰਾ ਕੇਸ ਵਿੱਚ ਵੀ ਇੱਕ ਝੂਠੀ ਕਹਾਣੀ ਤਿਆਰ ਕੀਤੀ ਗਈ ਸੀ।ਇਹ ਖੁਲਾਸਾ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੀ ਪੜਤਾਲ ਵਿੰਚ ਹੋਇਆ ਹੈ।ਐਸਆਈਟੀ ਨੇ ਹਾਲ ਹੀ ਵਿੱਚ ਕੋਟਕਪੁਰਾ ਗੋਲੀਕਾਂਡ ਮਾਮਲੇ ਪ੍ਰਦਰਸ਼ਨਕਾਰੀਆਂ ਤੇ ਦਰਜ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 409 ਅਤੇ 467 ਦਾ ਵਾਧਾ ਕਰਦੇੇ ਹੋਏ ਤਤਕਾਲੀਨ ਐਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰ ਕੀਤਾ।

ਐਸਆਈਟੀ ਦੇ ਅਨੁਸਾਰ ਆਪਣੀ ਜਾਂਚ ਵਿੱਚ ਐਸਐਚਓ ਨੇ ਦਾਅਵਾ ਕੀਤਾ ਸੀ ਕਿ ਘਟਨਾ ਵਾਲੇ ਦਿਨ 14 ਅਕਤੂਬਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਦੇ ਲਈ ਉਨ੍ਹਾ ਦੀ ਟੀਮ ਦੁਆਰਾ ਆਪਣੇ ਹਥਿਆਰਾਂ ਤੋਂ 10 ਫਾਇਰ ਕੀਤੇੇ ਗਏ ਅਤ ਬਾਅਦ ਵਿੱਚ ਖਾਲੀ ਕਾਰਤੂਸਾਂ ਨੂੰ ਥਾਣੇ ਦੇ ਮੁੰਸ਼ੀ ਦੇ ਕੋਲ ਜਮਾਂ ਕਰਵਾਇਆ ਗਿਆ।

ਉਨ੍ਹਾਂ ਦੀ ਟੀਮ ਦਾ ਹਿੱਸਾ ਰਹੇ ਏਐਸਆਈ ਬਲਵੰਤ ਸਿੰਘ, ਮੁੱਖ ਸਿਪਾਹੀ ਜੰਗ ਸਿੰਘ, ਮੁੱਖ ਸਿਪਾਹੀ ਗੁਰਬਿੰਦਰ ਸਿੰਘ, ਏਐਸਆਈ ਜਗਦੀਸ਼ ਸਿੰਘ ਅਤੇ ਸਿਪਾਹੀ ਗੁਰਪ੍ਰੀਤ ਸਿੰਘ ਨੇ ਐਸਆਈਟੀ ਨੂੰ ਬਿਆਨ ਦਿੱਤਾ ਕਿ ਘਟਨਾ ਵਾਲੇ ਦਿਨ ਉਨ੍ਹਾਂ ਨੇ ਕੋਈ ਫਾਇਰ ਨਹੀਂ ਕੀਤਾ ਅਤੇ ਨਾ ਹੀ ਖਾਲੀ ਕਾਰਤੂਸ ਜਮਾਂ ਕਰਵਾਇਆ।ਇਸ ਦੀ ਪੁਸ਼ਟੀ ਥਾਣੇ ਦੇ ਤਤਕਾਲੀਨ ਮੁੰਸ਼ੀ ਹਰਪਾਲ ਸਿੰਘ ਨੇ ਵੀ ਕੀਤੀ।ਇਸੀ ਵਜ੍ਹਾ ਨਾਲ ਐਸਆਈਟੀ ਨੇ ਤਤਕਾਲੀਨ ਐਸਐਚਓ ਤੇ ਧਾਰਾ 409 ਅਤੇ 467 ਦੇ ਵਾਧੇ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।

Related posts

ਆਹ 4 ਮੁੰਡਿਆਂ ਨੇ ਲਾਹੀ ਸ਼ਰਮ, ਰੱਬ ਐਵੇਂ ਦੇ ਪੁੱਤ ਕਿਸੇ ਨੂੰ ਨਾ ਦੇਵੇ

htvteam

ਨਸ਼ੇ ‘ਚ ਮੁੰਡੇ ਬਜ਼ੁਰਗ ਮਾਤਾ ਨਾਲ ਕਰ ਗਏ ਘਿਨਾਉਣੀ ਕਰਤੂਤ

htvteam

ਹੁਣੇ-ਹੁਣੇ ਆਹ ਸ਼ਹਿਰ ‘ਚ ਮੁੰਡਿਆਂ ਨੇ ਚਲਾਈਆਂ ਤਾੜ-ਤਾੜ ਗੋਲੀਆਂ

htvteam