ਅੰਮ੍ਰਿਤਸਰ : ਸੀਮਾਵਰਤੀ ਕਸਬਾ ਅਟਾਰੀ ਵਿੱਚ ਕੋਕਾ ਕੋਲਾ ਏਜੰਸੀ ਦੇ ਮਾਲਿਕ ਦੇ ਘਰ ਵਿੱਚ ਪੁਲਿਸ ਵਲੰਟੀਅਰ ਬਣ ਵੜੇ ਡਕੈਤਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਸੱਤ ਲੱਖ ਰੁਪਏ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ।ਜਾਣਕਾਰੀ ਦੇ ਅਨੁਸਾਰ ਸੋਮਵਾਰ ਸਵੇਰੇ 8 ਵਜੇ 6 ਡਕੈਤ ਕੋਕਾ ਕੋਲਾ ਏਜੰਸੀ ਦੇ ਮਾਲਿਕ ਜਸਵਿੰਦਰਿ ਸਿੰਘ ਦੇ ਘਰ ਆਏ।ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖਟਖਟਾਇਆ ਤਾਂ ਜਸਵਿੰਦਰ ਨੇ ਦਰਵਾਜ਼ਾ ਖੋਲਿਆ।
ਪੁਲਿਸ ਵਲੰਟੀਅਰ ਦੀ ਵਰਦੀ ਵਿੱਚ ਆਏ ਇਨ੍ਹਾਂ ਡਕੈਤਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀ ਜਾਂਚ ਕੀਤੀ ਜਾਣੀ ਹੈ ਕਿ ਕਿਤੇ ਕੋਈ ਕੋਰੋਨਾ ਮਰੀਜ਼ ਤਾਂ ਨਹੀਂ ਹੈ।ਮਾਲਿਕ ਨੇ ਕਿਹਾ ਕਿ ਸਭ ਠੀਕ ਹੈ।ਇੰਨੇ ਵਿੱਚ 6 ਡਕੈਤਾਂ ਵਿੱਚੋਂ ਚਾਰ ਜ਼ਬਰਦਸਤੀ ਘਰ ਵਿੱਚ ਦਾਖਿਲ ਹੋ ਗਏ।ਘਰ ਵਿੱਚ ਵੜਦੇ ਹੀ ਉਨ੍ਹਾਂ ਨੇ ਜਸਵਿੰਦਰ ਅਤੇ ਉਸ ਦੇ ਪਰਿਵਾਰ ਨੂੰ ਤੇਜ਼ਧਾਰ ਹਥਿਆਰਾਂ ਦੇ ਜ਼ੋਰ ਤੇ ਬੰਧੀ ਬਣਾ ਲਿਆ।ਇਸ ਦੇ ਬਾਅਦ ਉਹ ਡਕੈਤੀ ਕਰ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਥਾਣਾ ਘਰਿੰਡਾ ਦੇ ਐਸਐਚਓ ਅਮਨਦਪ ਸਿੰਘ ਢਿੱਲੋਂ ਪੁਲਿਸ ਬਲ ਦੇ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੇ।ਜਸਵਿੰਦਰ ਸਿੰਘ ਦੀ ਸਿ਼ਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਐਸਐਚਓ ਦੇ ਅਨੁਸਾਾਰ ਜਸਵਿੰਦਰ ਦੇ ਕੋਲ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ।
