Htv Punjabi
Punjab

ਇੱਥੇ ਲਗਦਾ ਹੈ ਅੱਖਾਂ ਦਾ ਲੰਗਰ,500 ਤੋਂ ਵੱਧ ਲੋਕਾਂ ਨੂੰ ਮਿਲੀ ਰੋਸ਼ਨੀ

ਚੰਡੀਗੜ : ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਦੀ ਚਪੇਟ ਵਿੱਚ ਹੈ।ਅਜਿਹੇ ਵਿੱਚ ਹੋਰ ਸਾਰੀ ਬੀਮਾਰੀਆਂ ਦੇ ਇਲਾਜ ਪਿੱਛੇ ਲੰਘ ਗਏ ਹਨ।ਓਪੀਡੀ ਅਤੇ ਆਪਰੇਸ਼ਨ ਥੀਏਟਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਹਨ।ਰੁਟੀਨ ਦੀ ਬਜਾਏ ਸਿਰਫ ਐਮਰਜੈਂਸੀ ਸਰਜਰੀ ਹੋ ਰਹੀ ਹੈ।ਸਭ ਤੋਂ ਜਿ਼ਆਦਾ ਪਰੇਸ਼ਾਨੀ ਉਨ੍ਹਾਂ ਬਜ਼ੁਰਗ ਮਰੀਜ਼ਾਂ ਨੂੰ ਹੈ, ਜਿਨ੍ਹਾਂ ਦੀ ਅੱਖਾਂ ਦੀ ਸਰਜਰੀ ਹੋਣੀ ਸੀ।ਜਿਆਦਾ ਦੇਰੀ ਹੋਣ ਤੋਂ ਸਰਜਰੀ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਇਸ ਗੰਭੀਰ ਸੰਕਟ ਦੇ ਵਿੱਚ ਸੈਕਟਰ 18 ਸਥਿਤ ਗੁਰੂ ਦੇ ਲੰਗਰ ਨੇ ਪਿਛਲੇ 2 ਮਹੀਨਿਆਂ ਵਿੱਚ 500 ਤੋਂ ਜਿਆਦਾ ਅੱਖਾਂ ਦੇ ਆਪਰੇਸ਼ਨ ਕਰ ਕੇ ਇੱਕ ਮਿਸਾਲ ਪੇਸ਼ ਕੀਤੀ ਹੈ।ਇਹ ਸਾਰੇ ਆਪਰੇਸ਼ਨ ਮੋਤੀਅਬਿੰਦ ਅਤੇ ਰੈਟੀਨਾ ਦੇ ਹਨ। ਇੱਥੇ ਕੋਰੋਨਾ ਟਰਾਂਸਪਲਾਂਟ ਵੀ ਹੁੰਦਾ ਹੈ ਪਰ ਕੋਰੋਨਾ ਸੰਕਟ ਦੀ ਵਜਾ ਕਾਰਨ ਇਨ੍ਹਾਂ ਨੂੰ ਟਾਲ ਦਿੱਤਾ ਗਿਆ ਹੈ।

ਸੰਸਥਾ ਦੇ ਮੁੰਖ ਸੇਵਾਦਾਰ ਹਰਜੀਤ ਸਿੰਘ ਸੱਬਰਵਾਲ ਨੇ ਦੱਸਿਆ ਕਿ ਕੋਰੋਨਾ ਸੰਕਟ ਦੀ ਵਜਾ ਕਾਰਨ ਪੀਜੀਆਈ, ਮੈਡੀਕਲ ਕਾਲਜ ਸਮੇਤ ਹਰਿਆਣਾ, ਪੰਜਾਬ, ਯੂਪੀ ਅਤੇ ਰਾਜਸਥਾਨ ਦੇ ਵੀ ਸਾਰੇ ਹਸਪਤਾਲਾਂ ਵਿੱਚ ਅਾਪਰੇਸ਼ਨ ਬੰਦ ਹਨ।ਇਨ੍ਹਾਂ ਵਿੱਚ ਜਿ਼ਆਦਾਤਰ ਮਰੀਜ਼ ਨੂੰ ਆਪਰੇਸ਼ਨ ਦੀ ਤਰੀਕ ਹਸਪਤਾਲਾਂ ਤੋਂ ਮਿਲੀ ਸੀ, ਪਰ ਕੋਰੋਨਾ ਦੀ ਵਜਾ ਕਾਰਨ ਉਨ੍ਹਾਂ ਦੀ ਤਰੀਕ ਨਿਕਲ ਚੁੱਕੀ ਹੈ।

ਦੱਸਿਆ ਗਿਆ ਹੈ ਕਿ ਇੱਥੇ ਆਉਣ ਦੇ ਬਾਅਦ ਮਰੀਜ਼ ਦੀ ਕੋਵਿਡ ਜਾਂਚ ਕੀਤੀ ਜਾਂਦੀ ਹੈ।ਇਸ ਦੇ ਲਈ ਐਮਡੀ ਮੈਡੀਸਨ ਦੇ ਡਾਕਟਰ ਹਨ।ਸ਼ੱਕੀ ਹੋਣ ਤੇ ਮੋੜ ਵੀ ਦਿੰਦੇ ਹਨ।ਪਹਿਲਾਂ ਮਰੀਜ਼ਾਂ ਨੂੰ ਤਰੀਕ ਦਿੱਤੀ ਜਾਂਦੀ ਸੀ ਪਰ ਹੁਣ ਇੱਕ ਦੋ ਦਿਨ ਵਿੱਚ ਡੇਟ ਦੇ ਕੇ ਆਪਰੇਸ਼ਨ ਕਰਕੇ ਦੇ ਰਹੇ ਹਨ।ਸੋਸ਼ਲ ਡਿਸਟੈਸਿੰਗ ਦਾ ਵਿਸ਼ੇਸ਼ ਪਾਲਣ ਕਰਨਾ ਹੁੰਦਾ ਹੈ।ਇਸ ਦੇ ਲਈ ਵਲੰਟੀਅਰਾਂ ਦੀ ਡਿਊਟੀ ਲਾਈ ਗਈ ਹੈ।ਸਰਜਰੀ ਦੇ ਲਈ 2 ਓਟੀ ਦਾ ਆਡਈਵਨ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ।ਆਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਨੂੰ ਚੰਗੀ ਤਰ੍ਹਾਂ ਤੋਂ ਸੈਨੀਟਾਈਜ਼ ਕਰਦੇ ਹਨ।
ਮੁੱਖ ਸੇਵਾਦਾਰ ਸੱਬਰਵਾਲ ਦੇ ਮੁਤਾਬਿਕ ਲਾਕਡਾਊਨ ਸ਼ੁਰੂ ਹੋਣ ਤੋਂ ਕਰੀਬ ਡੇਢ ਤੋਂ ਦੋ ਮਹੀਨੇ ਹਸਪਤਾਲ ਬੰਦ ਰਿਹਾ।ਪਰ ਇਸ ਦੌਰਾਨ ਵੀ ਸੇਵਾਦਾਰ ਆਪਣੇ ਕੰਮ ਵਿੱਚ ਲੱਗੇ ਰਹੇ। ਮਰੀਬ 10 ਲੱਖ ਲੋਕਾਂ ਨੂੰ ਲੰਗਰ ਖਵਾਇਆ।ਕਲੋਨੀਆਂ ਵਿੱਚ ਇੱਕ ਲੱਖ ਸੈਨੇਟੇਰੀ ਪੈਡ ਵੰਡੇ।ਪੀਪੀਈ ਕਿੱਟ, ਮਾਸਕ ਅਤੇ ਸੈਨੀਟਾਹੀਜ਼ਰ ਦਾ ਕੋਈ ਹਿਸਾਬ ਨਹੀਂ।ਕੋਰੋਨਾ ਸੰਕਟ ਦੇ ਦੌਰਾਨ ਮੈਡੀਕਲ ਕਾਲਜ ਵਿੱਚ ਏਸੀ ਬੰਦ ਕਰ ਦਿੱਤੇ ਗਏ ਸਨ।ਉੱਥੇ ਪੱਖਿਆ ਦੀ ਜ਼ਰੂਰਤ ਪਈ ਤਾਂ 100 ਤੋਂ ਜਿਆਦਾ ਪੱਖੇ ਵੀ ਦਿੱਤੇ ਗਏ।

Related posts

ਯੰਗ ਵੈਦ ਦਾ ਹਰ ਵੇਲੇ ਸ਼ੀਸ਼ੇ ਵਾਗੂੰ ਚਿਹਰਾ ਚਮਕਾਉਣ ਵਾਲਾ ਨੁਸਕਾ

htvteam

ਜਦੋਂ ਆਪਣੇ ਵੈਰੀ ਬਣ ਜਾਣ ਫਿਰ ਐਵੇਂ ਹੁੰਦਾ…

htvteam

ਅਮਨੋਲ ਨੇ ਕਾਗਜਾਂ ਨਾਲ ਕੀਤੀ ਅਜਿਹੀ ਛੇੜ-ਛਾੜ ? ਹੁਣ M.P ਬਣਨ ‘ਤੋਂ ਪਹਿਲਾਂ ਹੀ ਹੋ ਸਕਦਾ ਬਿਸਤਰਾ ਗੋਲ ?

htvteam