Htv Punjabi
Punjab

ਕਾਰ ਤੇ ਕੈਂਟਰ ਦੀ ਇੰਨੀ ਭਿਆਨਕ ਟੱਕਰ ਸ਼ਾਇਦ ਅੱਜ ਤੱਕ ਨਾ ਹੋਈ ਹੋਵੇ, ਗੱਡੀ ਦੀ ਬਾਡੀ ਨਾਲ ਚਿਪਕ ਗਈਆਂ ਲਾਸ਼ਾਂ

ਅਬੋਹਰ : ਅਬੋਹਰ ਵਿੱਚ ਮੰਗਲਵਾਰ ਦੁਪਹਿਰ ਇੱਕ ਸੜਕ ਹਾਦਸੇ ਵਿੱਚ ਪਿਤਾ ਪੁੱਤ ਦੀ ਮੌਤ ਹੋ ਗਈ।ਹਾਦਸਾ ਅਬੋਹਰ ਸ਼੍ਰੀ ਗੰਗਾਨਗਰ ਰੋਡ ਤੇ ਹੋਇਆ।ਕਾਰ ਸਵਾਰ ਪਿਤਾ ਪੁੱਤ ਸ਼੍ਰੀਗੰਗਾਨਗਰ ਵੱਲ ਜਾ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੀ ਟੱਕਰ ਇੱਕ ਟੈਂਕਰ ਦੇ ਨਾਲ ਹੋ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਦੋਨੋਂ ਦੀ ਲਾਸ਼ਾਂ ਕਾਰ ਦੀ ਬਾਡੀ ਦੇ ਨਾਲ ਚਿਪਕ ਗਈਆਂ।
ਮ੍ਰਿਤਕਾਂ ਦੀ ਪਹਿਚਾਣ ਇਲਾਕੇ ਦੇ ਪਿੰਡ ਟਾਹਲੀ ਵਾਲਾ ਬੋਦਲਾ ਦੇ 70 ਸਾਲਾ ਕਾਲੂਰਾਮ ਅਤੇ ਉਸ ਦੇ ਮੁੰਡੇ ਮਾਂਗਟਰਾਮ ਦੇ ਰੂਪ ਵਿੱਚ ਹੋਈ ਹੈ।ਮਿਲੀ ਜਾਣਕਾਰੀ ਦੇ ਅਨੁਸਰ ਦੁਪਹਿਰ ਬਾਅਦ ਕਰੀਬ ਡੇਢ ਵਜੇ ਦੋਨੋਂ ਆਪਣੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਸ਼੍ਰੀਗੰਗਾਨਗਰ ਵੱਲ ਜਾ ਰਹੇ ਸਨ।ਪਿੰਡ ਉਸਮਾਨ ਖੇੜਾ ਵਿੱਚ ਉਨ੍ਹਾਂ ਦੀ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਦੇ ਨਾਲ ਹੋ ਗਈ।ਦੇਖਣ ਵਾਲਿਆਂ ਦੇ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਦੋਨਾਂ ਦੀ ਲਾਸ਼ਾਂ ਕਾਰ ਦੀ ਬਾਡੀ ਦੇ ਨਾਲ ਚਿਪਕ ਗਈਆਂ।
ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ।ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਕਰੀਬ ਡੇਢ ਘੰਟੇ ਦੀ ਮਿਹਨਤ ਦੇ ਬਾਅਦ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਦੇ ਲਈ ਭੇਜਿਆ।ਪੁਲਿਸ ਅਧਿਕਾਰੀ ਦਾਰਾ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਮੋਰਚਰੀ ਭੇਜਣ ਦੇ ਨਾਲ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Related posts

ਵੱਡੀ ਖਬਰ : ਲੁਧਿਆਣਾ ਦੇ ਕੋਰੋਨਾ ਪਾਜ਼ੀਟਿਵ ਏਸੀਪੀ ਅਨਿਲ ਕੋਹਲੀ ਦਾ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਵੈਂਟੀਲੇਂਟਰ ‘ਤੇ

Htv Punjabi

ਪੰਜਾਬੀਓ ਸਾਵਧਾਨ, ਮੌਸਮ ਨੂੰ ਲੈਕੇ ਅ/ ਲਰ/ ਟ ਜਾਰੀ !

htvteam

ਸਹੇਲੀ ਦੇ ਪਤੀ ਤੇ ਜਨਾਨੀ ਦੀ ਵਿਗੜੀ ਨੀਅਤ, ਕੀ ਕਰਤਾ

htvteam