Htv Punjabi
Punjab

ਲੁਧਿਆਣਾ ‘ਚ ਮੋਦੀ ਖਾਨੇ ਵਾਲੇ ਨਾਲ ਰੌਲਾ, ਮੋਗਾ ‘ਚ ਦਵਾਈਆਂ ਵਾਲਾ ਕਾਰ ਸਣੇ ਅਗਵਾਹ, ਸੀਸੀਟੀਵੀ ‘ਚ ਕੈਦ ਹੋਈ ਦਿਲ ਦਹਿਲਾਊ ਵਾਰਦਾਤ

ਮੋਗਾ : ਮੋਗਾ ਜਿਲੇ ਦੇ ਕਸਬਾ ਧਰਮਕੋਟ ਵਿੱਚ ਬੁੱਧਵਾਰ ਸਵੇਰੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਨੂੰ ਬਦਮਾਸ਼ਾਂ ਨੇ ਉਸੀ ਦੀ ਕਾਰ ਵਿੱਚ ਕਿਡਨੈਪ ਕਰ ਲਿਆ।ਦੱਸਿਆ ਜਾ ਰਿਹਾ ਹੈ ਕਿ ਉਹ ਘਰ ਤੋਂ ਕਾਰ ਲੈ ਕੇ ਮੈਡੀਕਲ ਸਟੋਰ ਦੇ ਲਈ ਨਿਕਲਿਆ ਸੀ।ਇਸ ਤੋਂ ਪਹਿਲਾਂ ਮੰਦਿਰ ਵਿੱਚ ਮੱਥਾ ਟੇਕਣ ਦੇ ਲਈ ਕਾਰ ਤੋਂ ਉਤਰਨ ਲੱਗਾ ਤਦ ਹੀ 4 ਬਦਮਾਸ਼ਾਂ ਨੇ ਪਿਸਤੌਲ ਪੁਆਇੰਟ ਤੇ ਕਾਰ ਤੋਂ ਉਤਰਨ ਹੀ ਨਹੀਂ ਦਿੱਤਾ।ਪਤਾ ਲੱਗਣ ਦੇ ਬਾਅਦ ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸਿ਼ਸ਼ਾਂ ਵਿੱਚ ਲੱਗੀ ਹੈ।ਨਾਲ ਹੀ ਘਟਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਟਨਾ ਸਵੇਰੇ 6 ਵੱਜ ਕੇ 45 ਮਿੰਟ ਦੀ ਹੈ।ਜਾਣਕਾਰੀ ਦੇ ਮੁਤਾਬਿਕ ਕਸਬੇ ਦਾ ਪ੍ਰਮੁੱਖ ਮੈਡੀਕਲ ਸਟੋਰ ਸੰਚਾਲਕ ਸੁਖਦੇਵ ਸਿੰਘ ਬੁੱਧਵਾਰ ਸਵੇਰੇ ਘਰ ਤੋਂ ਮੈਡੀਕਲ ਸਟੋਰ ਦੇ ਲੲਈ ਨਿਕਲਿਆ ਸੀ।ਰਸਤੇ ਵਿੱਚ ਸੰਤੋਸ਼ੀ ਮਾਤਾ ਮੰਦਿਰ ਵਿੱਚ ਮੱਥਾ ਟੇਕਣ ਦੇ ਲਈ ਕੋਲ ਹੀ ਜਦ ਉਹ ਗੱਡੀ ਨੂੰ ਪਾਰਕ ਕਰਕੇ ਉਤਰਨ ਲੱਗਾ ਤਾਂ ਅਚਾਨਕ 4 ਅਣਪਛਾਤੇ ਬਦਮਾਸ਼ ਉੱਥੇ ਆ ਗਏ।ਬਦਮਾਸ਼ਾਂ ਨੇ ਆਂਦੇ ਹੀ ਸੁਖਦੇਵ ਨੂੰ ਪਿਸਤੌਲ ਪੁਆਇੰਟ ਤੇ ਲੈ ਲਿਆ ਅਤੇ ਗੱਡੀ ਤੋਂ ਉਤਰਨ ਹੀ ਨਹੀਂ ਦਿੱਤਾ।ਇਸ ਦੇ ਬਾਅਦ ਉਹ ਉਸ ਨੂੰ ਲੈ ਕੇ ਕਿਸ ਪਾਸੇ ਨਿਕਲ ਗਏ, ਕਿਸੇ ਨੂੰ ਕੁਝ ਪਤਾ ਨਹੀਂ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਬੇਗ ਸਿੰਘ, ਥਾਣਾ ਮੁਖੀ ਬਲਰਾਜ ਮੋਹਨ ਅਤੇ ਸੀਆਈਏ ਸਟਾਫ ਇੰਚਾਰਜ ਕਿੱਕਰ ਸਿੰਘ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ।ਪੁਲਿਸ ਮਾਮਲੇ ਦੀ ਗੰਭੀਰਤਾ ਦੇ ਲਾਲ ਜਾਂਚ ਕਰ ਰਹੀ ਹੈ।ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਘੁਟੇਜ ਵੀ ਚੈਕ ਕੀਤੀ।ਇਨ੍ਹਾਂ ਸੀਸੀਟੀਵੀ ਕੈਮਰਿਆਂ ਵਿੱਚੋਂ ਇਹ ਘਟਨਾਕ੍ਰਮ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਗਿਣੇ ਚੁਣੇ 7 ਸੈਕਿੰਡ ਵਿੱਚ ਬਦਮਾਸ਼ ਮੈਡੀਕਲ ਸਟੋਰ ਮਾਲਿਕ ਸੁਖਦੇਵ ਸਿੰਘ ਨੂੰ ਅਗਵਾ ਕਰ ਲੈ ਗਏ।
ਪਿਛਲੇ ਕਰੀਬ ਇੱਕ ਹਫਤੇ ਵਿੱਚ ਮੋਗਾ ਜਿਲੇ ਵਿੱਚ ਇਹ ਪੰਜਵੀਂ ਵੱਡੀ ਵਾਰਦਾਤ ਹੈ।ਸਭ ਤੋਂ ਪਹਿਲਾਂ ਸ਼ਹਿਰ ਦੇ ਸੁਪਰ ਸ਼ਾਈਨ ਜੀਂਸ ਸ਼ੋਅਰੂਮ ਵਿੱਚ ਵੜ ਕੇ ਮਾਲਿਕ ਦੀ ਹੱਤਿਆ ਕਰ ਦਿੱਤੀ ਗਈ ਸੀ।ਇਸ ਦੇ ਬਾਅਦ ਫਾਇਰਿੰਗ ਦੀ ਇੱਕ ਹੋਰ ਘਟਨਾ ਸਾਹਮਣੇ ਆਈ, ਉੱਥੇ ਬੀਤੇ 3 ਦਿਨ ਵਿੱਚ ਕਸਬਾ ਧਰਮਕੋਟ ਵਿੱਚ ਵੀ ਬਦਮਾਸ਼ਾਂ ਨੇ ਦੂਸਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।3 ਦਿਨ ਪਹਿਲਾਂ ਇੱਕ ਟਰੈਵਲ ਏਜੰਟ ਦੇ ਆਫਿਸ ਵਿੱਚ ਵੜ ਕੇ ਲੁੱਟ ਖੋਹ ਕੀਤੀ ਸੀ।

Related posts

ਆਹ ਮੁੰਡੇ ਓਹੀ ਕੰਮ ਕਰਦੇ ਫੜ੍ਹੇ, ਦੇਖਲੋ ਸ਼ਰ /ਮਸਾਰ ਵੀਡੀਓ

htvteam

ਆਹ ਦੇਖਲੋ ਨਿੱਕੇ ਨਿਆਣੇ ਨਾਲ ਦੁਕਾਨਦਾਰ ਦੀ ਪੁੱਠੀ ਹਰਕਤ ?

htvteam

ਅੱਜ ਰਾਤ ਨੂੰ ਆਵੇਗਾ ਤੇਜ਼ ਤੂਫਾਨ ਅਲਰਟ ਜਾਰੀ

htvteam