Htv Punjabi
Punjab

ਦੇਖੋ ਕਿਵੇਂ ਫੈਲ ਰਿਹੈ ਕੋਰੋਨਾ, ਸੈਂਪਲ ਦੇਣ ਮਗਰੋਂ ਡਾਕਟਰ ਨੇ ਮਰੀਜ਼ ਨੂੰ ਕੀਤਾ ਫੋਨ ਤਾਂ ਕਹਿੰਦਾ ਮੈਂ ਬੈਂਕ ‘ਚ ਕੈਸ਼ ਗਿਣ ਰਿਹਾਂ

ਜਲੰਧਰ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਕੋਰੋਨਾ ਪ੍ਰਭਾਵ ਦਾ ਅੰਕੜਾ 11.94 ਲੱਖ ਪਹੁੰਚ ਗਿਆ।28 ਹਜ਼ਾਰ 99 ਲੋਕ ਆਪਣੀ ਜਾਨ ਵੀ ਗਵਾ ਚੁੱਕੇ ਹਨ।ਇਸ ਦੇ ਬਾਵਜੂਦ ਲੋਕ ਲਾਪਰਵਾਹੀ ਵਰਤ ਰਹੇ ਹਨ।ਪੰਜਾਬ ਦੇ ਜਲੰਧਰ ਵਿੱਚ ਲਾਪਰਵਾਹੀ ਦੇ ਮਾਮਲੇ ਸਾਹਮਣੇ ਆਏ ਹਨ।ਹਾਲਾਤ ਅਜਿਹੇ ਹਨ ਕਿ ਜਿਨ੍ਹਾਂ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ, ਉਹ ਰਿਪੋਰਟ ਆਉਣ ਤੱਕ ਘਰ ਨਹੀਂ ਟਿਕ ਰਹੇ।ਮੰਗਲਵਾਰ ਨੂੰ ਇੱਕ ਡਾਕਟਰ ਨੇ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਉਣ ਤੇ ਫੋਨ ਕੀਤਾ ਤਾਂ ਬੋਲਿਆ, ਮੈਂ ਬੈਂਕ ਵਿੱਚ ਕੈਸ਼ ਗਿਣ ਰਿਹਾ ਹਾਂ।ਇਸੀ ਤਰ੍ਹਾਂ ਇੰਕ ਹੋਰ ਮਰੀਜ਼ ਨੂੰ ਫੋਨ ਕੀਤਾ ਤਾਂ ਬੋਲੀ, ਸੈ਼ਪਲ ਦੇ ਕੇ ਸਹੁਰੇ ਆਈ ਹਾਂ, ਕੱਲ ਮਿਲਦੀ ਹਾਂ ਤੁਹਾਨੂੰ।ਦੱਸ ਦਈਏ ਕਿ ਹੁਣ ਤੱਕ ਜਿਲੇ ਵਿੱਚ ਮਰੀਜ਼ਾਂ ਦੀ ਗਿਣਤੀ 1731 ਹੋ ਗਈ ਹੈ।
ਇੱਕ 35 ਸਾਲ ਦੇ ਬੈਂਕ ਦੇ ਕੈਸ਼ੀਅਰ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।ਰਿਪੋਰਟ ਆਉਣ ਦੇ ਬਾਅਦ ਜਦ ਸਿਹਤ ਵਿਭਾਗ ਦੀ ਡਾਕਟਰਾਂ ਦੀ ਟੀਮ ਨੇ ਮਰੀਜ਼ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਬੈਂਕ ਵਿੱਚ ਕੈਸ਼ ਗਿਨ ਰਿਹਾ ਹਾਂ।ਹੁਣ ਸਵਾਲ ਇਹ ਹੈ ਕਿ ਸੈਂਪਲ ਦੇਣ ਦੇ ਬਾਅਦ ਉਸ ਨੂੰ ਕੰਮ ਤੇ ਆਉਣ ਤੋਂ ਰੋਕਿਆ ਨਹੀਂ ਗਿਆ, ਜਦ ਕਿ ਉਹ ਬੈਂਕ ਵਿੱਚ ਕੈਸ਼ੀਅਰ ਦੀ ਪੋਸਟ ਤੇ ਤੈਨਾਤ ਹੈ, ਜਿਹੜਾ ਹਰ ਰੋਜ਼ ਕਈ ਲੋਕਾਂ ਦੇ ਸੰਪਰਕ ਵਿੱਚ ਆਉਂਦਾ ਹੈ।
ਲਾਪਰਵਾਹੀ ਦੀ ਇੱਕ ਹੋਰ ਘਟਨਾ ਵੀ ਜਲੰਧਰ ਦੀ ਹੈ।ਔਰਤ ਨੇ ਸਿਵਿਲ ਹਸਪਤਾਲ ਵਿੱਚ ਸੈਂਪਲ ਦਿੱਤਾ ਸੀ।ਇਸ ਦੇ ਬਾਅਦ ਔਰਤ ਨਕੋਦਰ ਆਪਣੇ ਸਹੁਰੇ ਪਹੁੰਚ ਗਈ, ਜਿੱਥੇ ਉਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਫੋਨ ਕਰਕੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ।ਹੁਣ ਸਿਹਤ ਵਿਭਾਗ ਦੀ ਟੀਮ ਉਸ ਨੂੰ ਜਲੰਧਰ ਸਿਫਟ ਕਰੇਗੀ।ਇਸ ਦੇ ਬਾਅਦ ਉਸ ਤੋਂ ਜਾਣਕਾਰੀ ਲਈ ਜਾਵੇਗੀ ਕਿ ਪਿਛਲੇ 72 ਘੰਟਿਆਂ ਵਿੱਚ ਕਿਸ ਕਿਸ ਵਿਅਕਤੀ ਦੇ ਸੰਪਰਕ ਵਿੱਚ ਆਈ ਸੀ।
ਉੱਥੇ ਮੰਗਲਵਾਰ ਨੂੰ ਸਿਵਿਲ ਹਸਪਤਾਲ ਦੇ ਮੇਲ ਵਾਰਡ ਤੋਂ ਕੋਰੋਨਾ ਮਰੀਜ਼ ਭੱਜ ਗਿਆ।ਉਸ ਨੂੰ ਰਾਤ 12 ਵਜੇ ਫੜਿਆ ਗਿਆ।ਮਰੀਜ਼ ਪੁਰਾਣਾ ਐਲਕੋਹਲਿਕ ਹੈ।ਹੈਲਥ ਟੀਮ ਜਦ ਮਰੀਜ਼ ਨੂੰ ਲੈਣ ਗਈ ਤਦ ਵੀ ਉਹ ਨਸ਼ੇ ਵਿੱਚ ਸੀ।2 ਘੰਟੇ ਦੀ ਕੜੀ ਮਸ਼ੱਕਤ ਦੇ ਬਾਅਦ ਮਰੀਜ਼ ਨੂੰ ਹਸਪਤਾਲ ਲਿਆਇਆ ਜਾ ਸਕਿਆ।

Related posts

ਧਨੀਆ ਪੀਕੇ ਬੰਦਾ ਰਾਤ ਨੂੰ ਬਣੇਗਾ ਜ਼ੀਰੋ ਤੋਂ ਹੀਰੋ, ਸਰੀਰ ਦੇਵੇਗਾ ਦੁਆਵਾਂ

htvteam

ਹੁਣੇ ਹੁਣੇ ਪੁਲਿਸ ਨੇ ਹੱਥਾਂ ਨੂੰ ਥੁੱਕ ਲਾਕੇ ਚੱਕਿਆ MP ਬਿੱਟੂ

htvteam

ਨੌਜਵਾਨ ਚੁੱਕੀ ਫਿਰਦੇ ਸੀ ਅਜਿਹਾ ਸਮਾਨ, ਦੇਖ ਪੁਲਿਸ ਵਾਲੇ ਵੀ ਰਹਿ ਗਏ ਹੱਕੇ -ਬੱਕੇ

htvteam