Htv Punjabi
Punjab

ਜਿਸ ਉਮਰ ‘ਚ ਪੁੱਤ ਨੇ ਬਣਨਾ ਸੀ ਮਾਂ ਦਾ ਸਹਾਰਾ, ਉਸੇ ਉਮਰ ‘ਚ ਕਰ ਬੈਠਾ ਆਹ ਕੰਮ, ਧਾਹਾਂ ਮਾਰ ਮਾਰ ਰੋਇਆ ਸਾਰਾ ਨਗਰ 

ਸ਼੍ਰੀ ਮਾਛੀਵਾੜਾ ਸਾਹਿਬ : ਜਿਸ ਉਮਰ ਵਿੱਚ ਨੌਜਵਾਨ ਨੇ ਬੁੱਢੀ ਮਾਂ ਦਾ ਸਹਾਰਾ ਬਣਨਾ ਸੀ।ਉਸ ਤੋਂ ਪਹਿਲਾਂ ਹੀ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੋਤ ਹੋ ਗਈ।ਬੁੱਧਵਾਰ ਨੂੰ 30 ਸਾਲ ਦੇ ਨੌਜਵਾਨ ਵਰਿੰਦਰ ਕੁਮਾਰ ਉਰਫ ਕਾਲਾ ਦੀ ਲਾਸ਼ ਰੋਪੜ ਰੋਡ ਤੇ ਸਥਿਤ ਸੁੰਨਸਾਨ ਜਗ੍ਹਾ ਤੇ ਮਿਲੀ।ਵਿਧਵਾ ਮਾਂ ਨੂੰ ਜਿਵੇਂ ਹੀ ਇਕਲੌਤੇ ਮੁੰਡੇ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਸਦਮੇ ਵਿੱਚ ਚਲੀ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਵਰਿੰਦਰ 3 ਭੈਣਾਂ ਦਾ ਵਿਆਹ ਦੇ ਬਾਅਦ ਘਰ ਵਿੱਚ ਇੱਕਲੌਤਾ ਸੀ।ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ।ਉਹ ਮੰਗਲਵਾਰ ਸ਼ਾਮ ਨੂੰ ਘਰ ਤੋਂ ਗਾਇਬ ਸੀ।ਡੀਐਸਪੀ ਸਮਰਾਲਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਲੱਗ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।ਜਾਣਕਾਰੀ ਦੇ ਅਨੁਸਾਰ ਵਰਿੰਦਰ ਭੈਣ ਦੇ ਘਰ ਭਾਣਜੇ ਨੂੰ ਦੇਖਣ ਗਿਆ ਸੀ, ਉੱਥੋਂ ਰੱਖੜੀ ਬੰਨਵਾ ਕੇ ਵਾਪਸ ਘਰ ਆ ਰਿਹਾ ਸੀ।

Related posts

ਅਮਰੂਦ ਦੇ ਪੱਤਿਆਂ ਨਾਲ ਸਫੈਦ ਪਾਣੀ (ਲਿਕੋਰੀਆ) ਦਾ ਇਲਾਜ

htvteam

ਆਹ ਦੇਖੋ ਸ਼ੇਰ ਨੂੰ ਅੱਗਿਓਂ ਟੱਕਰਿਆ ਸਵਾ ਸ਼ੇਰ

htvteam

CM ਸਾਬ੍ਹ ਦੀਆਂ ਜੜਾਂ ਚ ਬੈਠਿਆ ਹੁਣ ਭਾਨਾ ਸਿੱਧੂ, ਵੱਡਾ ਐਲਾਨ

htvteam