Htv Punjabi
Uncategorized

ਸੁੰਨੀ ਗਲੀ ‘ਚ ਜਾਂਦੀ ਇਕੱਲੀਔਰਤ ਦੇਖ ਕੇ ਨੌਜਵਾਨਾਂ ਦੀ ਨੀਯਤ ਹੋਈ ਖ਼ਰਾਬ, ਫੇਰ ਦੇਖੋ ਕਿਵੇਂ ਕੀਤਾ ਸ਼ਰਮਨਾਕ ਕਾਰਾ 

ਚੰਡੀਗੜ : ਚੰਡੀਗੜ ਦੇ ਸੈਕਟਰ 42 ਬੀ ਵਿਚ ਬਾਈਕ ਸਵਾਰ 2 ਸਨੈਚਰ ਮਾਰਨਿੰਗ ਵਾਕ ਤੋਂ ਘਰ ਮੁੜ ਰਹੀ ਔਰਤ ਤੋਂ ਡੇਢ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ।ਮਾਮਲੇ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਨੇ ਵਾਰਦਾਤ ਵਾਲੀ ਜਗ੍ਹਾ ਦਾ ਸੀਸੀਟੀਵੀ ਕੈਮਰਾ ਚੈਕ ਕੀਤਾ ਤਾਂ ਦੋਨਾਂ ਮੁਲਜ਼ਮਾਂ ਦੀ ਹਰਕਤ ਫੁਟੇਜ਼ ਵਿੱਚ ਕੈਦ ਸੀ। ਮਿਲੀ ਜਾਣਕਾਰੀ ਅਨੁਸਾਰ 31 ਸਾਲਾ ਪੀੜਿਤਾਂ ਜਸਵੀਰ ਕੌਰ ਸੈਕਟਰ 42 ਬੀ ਵਿੱਚ ਰਹਿੰਦੀ ਹੈ। ਸ਼ੁੱਕਰਵਾਰ ਸਵੇਰੇ ਉਹ ਮਾਰਨਿੰਗ ਵਾਕ ‘ਤੇ ਨਿਕਲੀ ਸੀ।
ਕਰੀਬ 6 ਵਜੇ ਉਹ ਵਾਪਸ ਆਪਣੇ ਘਰ ਮੁੜ ਰਹੀ ਸੀ। ਜਦੋਂ ਸੈਕਟਰ 42ਬੀ ਸਥਿਤ ਮਕਾਨ ਨੰਬਰ 1466 ਦੇ ਕੋਲ ਪਹੁੰਚੀ ਤਾਂ ਹੈਲਮੇਟ ਪਾਏ ਹੋਇਆ ਇੱਕ ਨੌਜਵਾਨ ਉਸ ਦੀ ਚੇਨ ਝਪੱਟ ਕੇ ਦੂਸਰੇ ਸਾਥੀ ਦੇ ਨਾਲ ਬਾਈਕ ਤੇ ਫਰਾਰ ਹੋ ਗਿਆ।ਇਸ ਦੌਰਾਨ ਔਰਤ ਨੇ ਉਸ ਨੂੰ ਫੜਨ ਦੀ ਕੋਸਿ਼ਸ਼ ਕੀਤੀ ਪਰ ਉਹ ਗਿਰ ਕੇ ਮਾਮੂਲੀ ਜਖ਼ਮੀ ਹੋ ਗਈ।ਜਿਸ ਦੇ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਚੇਨ ਦਾ ਕੁਝ ਹਿੱਸਾ ਟੁੱਟ ਕੇ ਔਰਤ ਦੇ ਹੱਥ ਵਿੱਚ ਰਹਿ ਗਿਆ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਾਈਕ ਸਵਾਰ ਦੋਨੋਂ ਸਨੈਚਰ ਗਲੀ ਵਿੱਚ ਕਾਫੀ ਦੇਰ ਤੱਕ ਘੁੰਮਦੇ ਰਹੇ।ਜਿਵੇਂ ਹੀ ਔਰਤ ਉੱਥੇ ਪਹੁੰਚੀ ਤਾਂ ਮੁਲਜ਼ਮਾਂ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ।ਫਿਲਹਾਲ ਸੈਕਟਰ 36 ਥਾਣਾ ਪੁਲਿਸ ਨੇ ਫੁਟੇਜ਼ ਨੂੰ ਕਬਜ਼ੇ ਵਿੱਚ ਲੈ ਕੇ ਬਾਈਕ ਦੇ ਨੰਬਰ ਨੂੰ ਰਿਕਾਰਡ ਵਿੱਚ ਲੈ ਕੇ ਮੁਲਜ਼ਮਾਂ ਦੀ ਪਹਿਚਾਣ ਕਰਨ ਵਿੱਚ ਲੱਗ ਗਈ ਹੈ।

Related posts

ਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਤਾਂ ਦੇ ਦਿੱਤੀ ਐ ਪਰ ਕਦੇ ਆਹ ਸੋਚਿਐ ਕਿ ਇਹੋ ਜਿਹੀਆਂ ਫਾਂਸੀਆਂ ਕਿੰਨੇ ਹੋਰ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਨੇ

Htv Punjabi

ਕੋਰੋਨਾ ਮਹਾਂਮਾਰੀ : ਸਰਕਾਰਾਂ ਹਾਰ ਗਈਆਂ ਲੋਕਾਂ ਨੂੰ ਸਮਝਾ ਸਮਝਾ, ਹਾਰਕੇ ਚੱਕਿਆ ਆਹ ਕਦਮ ਤੇ ਹੋ ਗਈਆਂ ਮਾਲਾਮਾਲ, ਦੇਖੋ ਕਿਵੇਂ 

Htv Punjabi

ਆਹ 100 ਸਾਲ ਦੀ ਜ਼ਨਾਨੀ ਆਪਣੇ ਆਪ ਨੂੰ 25 ਸਾਲ ਦਾ ਹੀ ਦੱਸੀ ਜਾਂਦੀ ਐ

Htv Punjabi