Htv Punjabi
Punjab

ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਹੋਏ ਕਰੋਨਾ ਦਾ ਸ਼ਿਕਾਰ

ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਕੋਰੋਨਾ ਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕਿਹਾ ,’ਜੇਲ੍ਹ ਮੰਤਰੀ ਰੰਧਾਵਾ ਕਰੋਨਾ ਪੌਜ਼ੇਟਿਵ ਹਨ ਅਤੇ ਮੈਂ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।


ਕਾਬਿਲੇਗੌਰ ਹੈ ਕਿ ਪੰਜਾਬ ‘ਚ ਵੀ ਕਰੋਨਾ ਦੇ ਮਾਮਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ, ਜੇਕਰ ਤਾਜ਼ਾ ਹਾਲਤਾਂ ਦੀ ਗੱਲ ਕਰੀਏ ਤਾਂ ਹੁਣ ਤੱਕ 40 ਹਜ਼ਾਰ ਦੇ ਪਾਰ ਇਹ ਮਾਮਲੇ ਵੱਧ ਗਏ ਹਨ, ਇੰਨਾ ਹੀ ਨਹੀਂ ਰਾਜ ‘ਚ ਕਈ ਮੰਤਰੀਆਂ ਨੇ ਆਪਣੇ ਆਪ ਨੂੰ ਆਈਸੋਲੇਟ ਵੀ ਕੀਤਾ ਹੋਇਆ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਵਿਧਾਨ ਸਭਾ ਦੇ ਇਕ ਦਿਨਾਂ ਸੈਸ਼ਨ ਦੀ ਉਥੇ ਵੀ ਸਾਰੇ ਵਿਧਾਇਕਾਂ ਮੰਤਰੀਆਂ ਨੂੰ ਪਹਿਲਾਂ ਕੋਰੋਨਾ ਟੈਸਟ ਕਰਵਾਕੇ ਲਿਆਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

Related posts

ਸਿੱਧੀਆਂ ਸਾਦੀਆਂ ਜਨਾਨੀਆਂ ਨੂੰ ਬੰਦੇ ਨੇ ਲੈ ਲਿਆ ਗੱਲਾਂ ‘ਚ ਤੇ ਫਿਰ…

htvteam

ਆਹ ਨੁਸਕਾ ਬਣਾਕੇ ਪੀਓ ਪੀਰੀਅਡ ਵੇਲੇ ਚੈਨ ਨਾਲ ਜੀਓ

htvteam

ਵੰਡੇ ਗਏ ਮੰਤਰੀਆਂ ਦੇ ਧੜੇ, ਮੁਖ ਮੰਤਰੀ ਦੀ ਹਾਜ਼ਰੀ ਚ ਵੀ ਦੇਖੋ ਕੀ ਵਾਪਰਿਆ, ਇਹ ਮਨਪ੍ਰੀਤ ਬਾਦਲ ਦਾ ਤਾਂ ਮੰਨਿਆ, ਪਰ ਇਹ ਬਾਕੀ ਦਿਆਂ ਨੂੰ ਕੀ ਹੋ ਗਿਆ ? 

Htv Punjabi