Htv Punjabi
Punjab

ਦੋਰਾਹਾ ਨਜ਼ਦੀਕ ਭਿਆਨਕ ਸੜਕੀ ਹਾਦਸਾ, 3 ਦੀ ਮੌਤ ਕਈ ਜ਼ਖਮੀ

ਦੋਰਾਹਾ ‘ਚ ਦੋ ਟਰੱਕਾਂ ਦੀ ਭਿਆਨਕ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ‘ਚ ੩ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ। ਮੌਕੇ ‘ਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਲੁਧਿਆਣਾ ਹਸਪਤਾਲ ‘ਚ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਇਕ ਕੈਂਟਰ ‘ਚ ਲੇਬਰ ਮੇਰਠ ਤੋਂ ਮੋਗਾ ਨੂੰ ਜਾ ਰਹੀ ਸੀ ਤਾਂ ਦੋਰਾਹਾ ਪਹੁੰਚਣ ‘ਤੇ ਲੇਬਰ ਵਾਲਾ ਕੈਂਟਰ ਗਲਤੀ ਨਾਲ ਦੋਰਾਹਾ ਪੁੱਲ ‘ਤੇ ਚੜ੍ਹ ਗਿਆ ਜਿਸ ਤੋਂ ਬਾਅਦ ਕੈਂਟਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਪਿੱਛੋਂ ਤੋਂ ਆ ਰਹੇ ਤੇਜ਼ ਟਰੱਕ ਦੀ ਕੈਂਟਰ ਨਾਲ ਟੱਕਰ ਹੋ ਗਈ।


ਇਸ ਹਾਦਸੇ ‘ਚ ਟਰੱਕ ਦੇ ਕਲੀਨਰ ਅਤੇ ਕੈਂਟਰ ‘ਚ ਸਵਾਰ ਦੋ ਔਰਤਾਂ ਦੀ ਮੌਕੇ ‘ਤੇ ਮੌਤ ਹੋ ਗਈ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਪਾਇਲ ਅਤੇ ਲੁਧਿਆਣਾ ਦੇ ਹਸਪਤਾਲਾ ‘ਚ ਭਰਤੀ ਕਰਵਾਰਿਆ ਗਿਆ।

Related posts

ਪੰਜਾਬ ਪੁਲਿਸ ਸੁਸਤ ਤੇ ਮੁਲਜ਼ਮ ਚੁਸਤ, ਪੁਲਿਸ ਦੀ ਗ੍ਰਿਫਤ ‘ਚੋਂ ਮੁਲਜ਼ਮ ਫਰਾਰ

htvteam

80 ਔਲੇ -24 ਗਲਾਸ ਅਨਾਰ ਦਾ ਜੂਸ ਇਸ ਜੰਗਲੀ ਫਲ ਦੇ ਇੱਕ ਚਮਚੇ ਦੇ ਬਰਾਬਰ

htvteam

ਵਾਇਰਲ ਵੀਡੀਓ ਦੇਖ, ਦੇਖੋ ਫੇਰ ਕੋਠੀ ਦੇ ਬਾਹਰ ਕੀ ਕਰ ਗਏ

htvteam