Htv Punjabi
Uncategorized

ਭਾਰਤ-ਚੀਨ ਸਰਹੱਦ ‘ਤੇ ਹਾਲਾਤ ਖਤਰਨਾਕ, ਚੀਨ ਕਰ ਰਿਹਾ ਧੱਕਾ-ਡੋਨਾਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਦੀ ਸਰੱਹਦ ‘ਤੇ ਵਿਵਾਦ ਨੂੰ ਖਤਰਨਾਕ ਦੱਸਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਜੋ ਸਰਹੱਦ ‘ਤੇ ਹਾਲਾਤ ਬਣੇ ਹੋਏ ਹਨ ਉਹ ਬਹੁਤ ਖਤਰਨਾਕ ਹਨ ਜਿਹਨਾਂ ਨੂੰ ਚੀਨ ਵਧਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਦੋਹਾਂ ਦੇਸ਼ਾਂ ਦੀ ਮਦਦ ਕਰਨਾ ਚਾਹੁੰਦੇ ਹਨ। ਇਸ ਮਾਮਲੇ ‘ਚ ਭਾਰਤ ਚੀਨ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਤਰੀਫ ਕਰਦੇ ਹੋਏ ਟਰੰਪ ਨੇ ਕਿਹਾ- ਮੋਦੀ ਮੇਰੇ ਬਹੁਤ ਵਧੀਆ ਦੋਸਤ ਹਨ, ਉਹ ਪੂਰੇ ਸ਼ਾਨਦਾਰ ਤਰੀਕੇ ਨਾਲ ਕੰਮ ਕਰਦੇ ਹਨ। ਰਾਸ਼ਟਰਪਤੀ ਚੌਣਾਂ ‘ਚ ਮੈਂਨੂੰ ਭਾਰਤੀ ਮੂਲ ਦੇ ਲੋਕਾਂ ਦਾ ਪੂਰਾ ਸਮਰਥਨ ਮਿਲੇਗਾ।

ਵਾਈਟ ਹਾਊਸ ‘ਚ ਪ੍ਰੈਸ ਕਾਨ੍ਰਫੰਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ- ਅਸੀਂ ਦੋਹਾਂ ਦੇਸ਼ਾਂ ਦੇ ਸੰਪਰਕ ‘ਚ ਹਾਂ। ਜੇਕਰ ਇਸ ਮਾਮਲੇ ਨੂੰ ਸੁਲਝਾਉਣ ਲਈ ਅਸੀਂ ਕੁੱਝ ਵੀ ਕਰ ਸਕਦੇ ਹਾਂ ਤਾਂ ਅਸੀਂ ਤਿਆਰ ਹਾਂ। ਇਹ ਪੁੱਛੇ ਜਾਣ ‘ਤੇ ਕੇ ਚੀਨ ਭਾਰਤ ਨੂੰ ਧਮਕਾ ਰਿਹਾ ਹੈ ਤਾਂ? ਟਰੰਪ ਨੇ ਕਿਹਾ ਅਜਿਹਾ ਹੋ ਸਕਦਾ ਹੈ।


ਕਾਬਿਲੇਗੌਰ ਹੈ ਕਿ ਇਸ ਸਾਲ ‘ਚ ਕਈ ਵਾਰ ਭਾਰਤ ਅਤੇ ਚੀਨ ਦੀ ਸੀਮਾ ‘ਤੇ ਚੀਨ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਭਾਰਤ ਵੱਲੋਂ ਵੀ ਡਿਜੀਟਲ ਹਮਲਾ ਕਰਦੇ ਹੋਏ ਪਹਿਲਾਂ ਚੀਨੀ ਐਪ ਟਿਕਟਾਕ ਅਤੇ ਹੁਣ ਪਬਜੀ ਡੇਮ ‘ਤੇ ਭਾਰਤ ‘ਚ ਬੈਨ ਲਗਾ ਦਿੱਤਾ ਗਿਆ ਸੀ।

Related posts

ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਦੇ ਡਰੱਗ ਕੇਸ ‘ਚ ਰੌਲੇ ਤੋਂ ਬਾਅਦ ਬਾਲੀਵੁੱਡ ‘ਚ ਸਨਸਨੀ ਸ਼ੁਰੂ

htvteam

ਖਬਰਦਾਰ ਕਿਸੇ ਨੇ ਕੋਰੋਨਾ ਸ਼ੱਕੀ ਮਰੀਜ਼ ਨੂੰ ਹਸਪਤਾਲ ਦਾਖਲ ਹੋਣੋ ਬਚਾਇਆ, ਦਰਜ ਹੋਵੇਗਾ ਪਰਚਾ

Htv Punjabi

ਔਰਤ ਦੇ ਛੂਹਣ ਤੋਂ ਦੁਖੀ ਹੋਈ ਹੇਮਾ ਮਾਲਿਨੀ, ਗੁੱਸੇ ‘ਚ ਹੱਥ ਪਰੇ ਝਟਕਦਿਆਂ ਕਿਹਾ – ‘ਮੈਨੂੰ ਹੱਥ ਨਾ ਲਾਓ’

htvteam