Htv Punjabi
Religion

Teacher’s Day 2020: ਗੁਰੂ ਦਾ ਮਹੱਤਵ-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

5 ਸਤੰਬਰ ਦਾ ਦਿਨ ‘ਅਧਿਆਪਕ ਦਿਵਸ’ ਦੇ ਦੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਆਪਣੇ ਸਿੱਖਿਅਕ ਅਤੇ ਅਧਿਆਤਮਿਕ ਗੁਰੂਆਂ ਦਾ ਸਨਮਾਨ ਕਰਦੇ ਹਾਂ, ਉਹਨਾਂ ਪ੍ਰਤੀ ਆਪਣੀ ਸ਼ਰਧਾ ਅਤੇ ਅਭਾਰ ਪ੍ਰਗਟ ਕਰਦੇ ਹਾਂ।
ਇਸ ਸੰਸਾਰ ਵਿੱਚ ਜਦ ਵੀ ਅਸੀਂ ਕੋਈ ਵਿਸ਼ਾ ਸਿੱਖਣਾ ਚਾਹੁੰਦੇ ਹਾਂ, ਤਾਂ ਅਸੀਂ ਐਸੇ ਇਨਸਾਨ ਕੋਲ ਜਾਂਦੇ ਹਾਂ ਜਿਹੜਾ ਉਸ ਵਿੱਚ ਨਿਪੁੰਨ ਹੋਵੇ ਅਤੇ ਸਾਨੂੰ ਉਹ ਵਿਸ਼ਾ ਪੜ੍ਹਾ ਵੀ ਸਕਦਾ ਹੋਵੇ। ਇਸੇ ਪ੍ਰਕਾਰ ਇੱਕ ਪੂਰਨ ਸਤਿਗੁਰੂ ਅਧਿਆਤਮ ਦੇ ਵਿਸ਼ੇ ਵਿੱਚ ਨਿਪੁੰਨ ਹੁੰਦਾ ਹੈ, ਅਤੇ ਜੇਕਰ ਅਸੀਂ ਆਪਣਾ ਅਧਿਆਤਮਿਕ ਵਿਕਾਸ ਕਰਨਾ ਚਾਹੁੰਦੇ ਹਾਂ , ਤਾਂ ਸਾਨੂੰ ਸਤਿਗੁਰੂ ਕੋਲ ਜਾਣਾ ਪੈਂਦਾ ਹੈ। ਇਸ ਧਰਤੀ ‘ਤੇ ਕੋਈ ਨਾ ਕੋਈ ਪੂਰਨ ਸਤਿਗੁਰੂ ਅਵੱਸ਼ ਹੀ ਮੌਜੂਦ ਹੁੰਦੇ ਹਨ, ਜਿਹੜੇ ਸਾਨੂੰ ਆਪਣੇ ਅੰਤਰ ਵਿੱਚ ਮੌਜੂਦ ਪ੍ਰਭੂ-ਸੱਤਾ ਨਾਲ ਜੋੜਨ ਵਿੱਚ ਮਦਦ ਕਰਦੇ ਹਨ। ਹਰੇਕ ਯੁੱਗ ਵਿੱਚ ਅਜਿਹੇ ਸੰਤ-ਮਹਾਂਪੁਰਸ਼ ਆਉਂਦੇ ਹਨ, ਜਿਹੜੇ ਸਾਡੀ ਆਤਮਾ ਨੂੰ ਅੰਤਰੀਵ- ਅਧਿਆਤਮਿਕ ਯਾਤਰਾ ‘ਤੇ ਲਿਜਾਉਣ ਵਿੱਚ ਸਮਰੱਥ ਹੁੰਦੇ ਹਨ।
ਸੰਤ ਮਤ ਦੇ ਮਹਾਂਪੁਰਖਾਂ ਨੇ ਸਾਨੂੰ ਇਹੀ ਦੱਸਿਆ ਹੈ ਕਿ ਪ੍ਰਭੂ ਦੀ ਸੱਤਾ ਕਿਸੇ ਨਾ ਕਿਸੇ ਮਾਨਵ ਸਰੀਰ ਦੇ ਮਾਧਿਅਮ ਵਿੱਚ ਕਾਰਜਸ਼ੀਲ ਰਹਿੰਦੀ ਹੈ।ਇੱਕ ਮਨੁੱਖ, ਦੂਸਰੇ ਮਨੁੱਖ ਤੋਂ ਹੀ ਸਿੱਖਦਾ ਹੈ। ਸੰਤ ਮਹਾਂਪੁਰਖ ਇਸ ਦੁਨੀਆਂ ਵਿੱਚ ਇਸਲਈ ਆਉਂਦੇ ਹਨ ਤਾਂ ਕਿ ਸਾਡੇ ਸਤਰ ‘ਤੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਣ। ਅੰਤਰੀਵ-ਅਧਿਆਤਮਿਕ ਅਨੁਭਵ ਪਾਉਣ ਦੀ ਵਿਧੀ ਬਾਰੇ ਸਾਡੀ ਭਾਸ਼ਾ ਵਿੱਚ ਸਾਨੂੰ ਸਮਝਾਉਣ ਅਤੇ ਅਧਿਆਤਮਿਕ ਅਨੁਭਵ ਵੀ ਕਰਵਾ ਸਕਣ। ਕਿਉਂਕਿ ਅਧਿਆਤਮ ਕੇਵਲ ਗੱਲਬਾਤ ਨਾਲ ਸਿੱਖਿਆ ਜਾ ਸਕਣ ਵਾਲਾ ਰਸਤਾ ਨਹੀਂ, ਬਲਕਿ ਅਨੁਭਵ ਦਾ ਰਸਤਾ ਹੈ ਅਤੇ ਇਹ ਅਨੁਭਵ ਕੇਵਲ ਇੱਕ ਪੂਰਨ ਸਤਿਗੁਰੂ ਹੀ ਪ੍ਰਦਾਨ ਕਰ ਸਕਦਾ ਹੈ।
ਨਾਮਦਾਨ ਤੋਂ ਬਾਅਦ ਸਤਿਗੁਰੂ ਹਰ ਪਲ ਸ਼ਿਸ਼ ਦੇ ਨਾਲ ਰਹਿੰਦੇ ਹਨ ਅਤੇ ਉਸਨੂੰ ਹਰ ਪ੍ਰਕਾਰ ਨਾਲ ਸੁਰੱਖਿਅਤ ਰੱਖਦੇ ਹਨ। ਸਤਿਗੁਰੂ ਦਾ ਸੁਰੱਖਿਅਣ ਸ਼ਿਸ਼ ਦੇ ਨਾਲ ਨਾ ਕੇਵਲ ਇਸ ਦੁਨੀਆਂ ਵਿੱਚ ਰਹਿੰਦਾ ਹੈ, ਬਲਕਿ ਇਸਤੋਂ ਅੱਗੇ ਵੀ ਬਣਿਆ ਰਹਿੰਦਾ ਹੈ। ਸਤਿਗੁਰੂ ਸ਼ਿਸ਼ ਦੇ ਕਰਮਾਂ ਦਾ ਭਾਰ ਚੁੱਕ ਲੈਂਦੇ ਹਨ ਅਤੇ ਹਮੇਸ਼ਾਂ ਉਸਦੇ ਅੰਗਸੰਗ ਬਣੇ ਰਹਿੰਦੇ ਹਨ। ਜਦੋਂ ਸ਼ਿਸ਼ ਦੇ ਜੀਵਨ ਦਾ ਅੰਤ ਹੁੰਦਾ ਹੈ, ਤਾਂ ਵੀ ਉਹ ਉਸਦੇ ਨਾਲ ਹੁੰਦੇ ਹਨ ਅਤੇ ਅੰਤਰੀਵ ਰੂਹਾਨੀ ਮੰਡਲਾਂ ਵਿੱਚ ਉਸਦੇ ਰਾਹ ਦਿਸੇਰੇ ਬਣਦੇ ਹਨ। ਇਸ ਵਕਤ ਸਤਿਗੁਰੂ ਸਾਡੇ ਅੰਤਰ ਵਿੱਚ ਪ੍ਰਗਟ ਹੁੰਦੇ ਹਨ ਅਤੇ ਪ੍ਰੇਮ ਨਾਲ ਗਲੇ ਲਗਾ ਕੇ ਰੋਸ਼ਨੀ ਦੇ ਮੱਧ ਵਿੱਚ ਲੈ ਜਾਂਦੇ ਹਨ।
ਸਤਿਗੁਰੂ ਦਇਆ ਨਾਲ ਭਰਪੂਰ ਹੁੰਦੇ ਹਨ ; ਉਹ ਸਾਨੂੰ ਤਕਲੀਫ ਵਿੱਚ ਦੇਖ ਨਹੀਂ ਸਕਦੇ। ਸਤਿਗੁਰੂ ਸਾਨੂੰ ਕਰਮਾਂ ਦੇ ਚਿੱਕੜ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ ਲਈ ਇਸ ਸੰਸਾਰ ਵਿੱਚ ਆਉਂਦੇ ਹਨ। ੳੇੁਹ ਚਾਹੁੰਦੇ ਹਨ ਕਿ ਅਸੀਂ ਕਰਮਾਂ ਦੇ ਚੱਕਰ ਤੋਂ ਬਾਹਰ ਨਿਕਲੀਏ, ਜਿਸ ਵਿੱਚ ਉਲਝ ਕੇ ਅਸੀਂ ਦੁਬਾਰਾ ਦੁਬਾਰਾ ਇਸ ਸੰਸਾਰ ਵਿੱਚ ਆਉਂਦੇ ਰਹਿੰਦੇ ਹਾਂ। ਉਹ ਚਾਹੁੰਦੇ ਹਨ ਕਿ ਅਸੀਂ ਆਪਣੇ ਸੱਚੇ ਪਿਤਾ ਦੇ ਘਰ ਵਾਪਿਸ ਚੱਲੀਏ , ਜਿੱਥੇ ਕਿਸੇ ਪ੍ਰਕਾਰ ਦੀ ਤਕਲੀਫ ਜਾਂ ਮੌਤ ਨਹੀਂ ਹੈ। ਸਾਡੇ ਜੀਵਨਕਾਲ ਦੇ ਦੌਰਾਨ ਵੀ ਸਤਿਗੁਰੂ ਸਾਨੂੰ ਕਈ ਪ੍ਰਕਾਰ ਦੇ ਖ਼ਤਰਿਆਂ ਤੋਂ ਬਚਾਉਂਦੇ ਹਨ। ਅਸੀਂ ਉਹਨਾਂ ਦੁਆਰਾ ਕੀਤੀ ਗਈ ਮਦਦ ਤੋਂ ਜਾਣੂੰ ਵੀ ਨਹੀਂ ਹੁੰਦੇ । ਸਾਡੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਸਤਿਗੁਰੂ ਸਦਾ ਸਾਡੇ ਅੰਗਸੰਗ ਰਹਿੰਦੇ ਹਨ, ਜਦ ਤੱਕ ਕਿ ਅਸੀਂ ਪ੍ਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦੇ। ਇੱਕ ਵਾਰ ਜਦੋਂ ਸਾਨੂੰ ਪੂਰਨ ਸਤਿਗੁਰੂ ਦੁਆਰਾ ਨਾਮਦਾਨ ਮਿਲ ਜਾਂਦਾ ਹੈ , ਤਾਂ ਉਹ ਸਾਡੇ ਦਿਵਯ ਨੇਤਰ ਜਾਂ ਤੀਸਰੇ ਨੇਤਰ ਉੱਪਰ ਬਿਰਾਜਮਾਨ ਹੋ ਜਾਂਦੇ ਹਨ ਅਤੇ ਫ਼ਿਰ ਜੀਵਨ ਦੇ ਹਰੇਕ ਪਹਿਲੂ ਵਿੱਚ ਸਾਨੂੰ ਸਹਾਇਤਾ ਪ੍ਰਦਾਨ ਕਰਦੇ ਹਨ।
ਸਤਿਗੁਰੂ ਸਾਡੇ ਸੱਚੇ ਨਿਰਸਵਾਰਥ ਸਹਾਇਕ ਹੁੰਦੇ ਹਨ ਅਤੇ ਸਾਡੀ ਮਦਦ ਕਰਨ ਦੇ ਬਦਲੇ ਵਿੱਚ ਆਪਣੇ ਲਈ ਕੋਈ ਇਨਾਮ , ਜਾਂ ਕਿਸੇ ਪ੍ਰਕਾਰ ਦੀ ਸ਼ੁਹਰਤ ਨਹੀਂ ਚਾਹੁੰਦੇ। ਉਹ ਸਾਡੀ ਮਦਦ ਕਰਦੇ ਹਨ ਕਿਉਂਕਿ ਉਹ ਸਾਨੂੰ ਪ੍ਰੇਮ ਕਰਦੇ ਹਨ ਅਤੇ ਉਹਨਾਂ ਦੇ ਹਿਰਦੇ ਰੱਬੀ ਪ੍ਰੇਮ ਨਾਲ ਭਰਪੂਰ ਹੁੰਦੇ ਹਨ।
ਜੇਕਰ ਅਸੀਂ ਮਾਨਵ ਜੀਵਨ ਦਾ ਵਾਸਤਵਿਕ ਉਦੇਸ਼ , ਜੋ ਕਿ ਆਪਣੀ ਆਤਮਾ ਦਾ ਮਿਲਾਪ ਪ੍ਰਮਾਤਮਾ ਨਾਲ ਕਰਵਾਉਣਾ ਹੈ, ਨੂੰ ਪੂਰਾ ਕਰਨਾ ਚਾਹੁੰਦੇ ਹਾਂ ਸਾਨੂੰ ਇੱਕ ਪੂਰਨ ਸਤਿਗੁਰੂ ਦੇ ਚਰਨਕਮਲਾਂ ਤੱਕ ਆਉਣਾ ਹੀ ਹੋਵੇਗਾ। ਸਾਨੂੰ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਜਲਦੀ ਤੋਂ ਜਲਦੀ ਵਕਤ ਦੇ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਪਹੁੰਚਾ ਦੇਣ, ਤਾਂ ਕਿ ਉਹਨਾਂ ਦੇ ਸਮਰੱਥ ਮਾਰਗਦਰਸ਼ਨ ਵਿੱਚ ਅਸੀਂ ਜਲਦੀ ਤੋਂ ਜਲਦੀ ਆਪਣੀ ਰੂਹਾਨੀ ਯਾਤਰਾ ਪੂਰੀ ਕਰ ਕੇ ਆਪਣੇ ਨਿਜਧਾਮ ਵਾਪਿਸ ਪਹੁੰਚ ਕੇ ਸਦਾਸਦਾ ਦੇ ਲਈ ਪ੍ਰਭੂ ਵਿੱਚ ਲੀਨ ਹੋ ਜਾਈਏ, ਜਿੱਥੇ ਸਦਾਸਦਾ ਦੀ ਖੁਸ਼ੀ ਦੇ ਸ੍ਰੋਤ ਹਨ।

Related posts

ਖੰਨਾ: ਸ਼ਿਵ ਮੰਦਰ ‘ਚ ਚੋਰੀ ਤੇ ਬੇਅਦਬੀ ਦੀ ਵਾਰਦਾਤ ਕਰਨ ਵਾਲੇ ਗ੍ਰਿਫਤਾਰ

htvteam

ਕਿਸਾਨ ਅੰਦੋਲਨ ਦੀ ਸਫਲਤਾ ‘ਤੇ ਜਾਮਾ ਮਸਜਿਦ ‘ਚ ਮਠਿਆਈਆਂ ਵੰਡੀਆਂ ਗਈਆਂ

htvteam

ਆਹ ਬੰਦਿਆਂ ਦੀ ਜ਼ੁਬਾਨ ਨੇ ਪਾਇਆ ਪੰ/ ਗਾ

htvteam