Htv Punjabi
Punjab

ਜਨਮਦਿਨ ਦੀ ਪਾਰਟੀ ਤੋਂ ਬਾਅਦ ਵਾਪਰਿਆ ਕਹਿਰ, 2 ਨੌਜਵਾਨ ਦੌਸਤਾਂ ਦੀ ਮੌਤ, 1 ਜ਼ਖਮੀ

ਜਲੰਧਰ ‘ਚ ਸ਼ਨੀਵਾਰ ਦੇਰ ਰਾਤ ਤੇਜ਼ ਰਫਤਾਰ ਕਾਰ ਬਿਜਲੀ ਦੇ ਖੰਬੇ ਦੇ ਨਾਲ ਟਕਰਾ ਗਈ । ਹਾਦਸਾ ਇੰਨਾਂ ਭਿਆਨਕ ਸੀ ਕੇ ਦੋ ਦੋਸਤਾਂ ਦੀ ਮੌਤ ਹੋ ਗਈ। ਜਦ ਕੇ ਤੀਸਰੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕੇ ਨੌਜਵਾਨ ਨਸ਼ੇ ਦੀ ਹਾਲਤ ‘ਚ ਸਨ, ਸਾਰੇ ਜਨਮਦਿਨ ਦੀ ਪਾਰਟੀ ਤੋਂ ਮੁੜ ਰਹੇ ਸਨ ਇਹਨਾਂ ਮੁੰਡਿਆਂ ‘ਚ ਇਕ ਹੋਟਲ ਦੇ ਮਾਲਿਕ ਦਾ ਬੇਟਾ ਸੀ।

ਹਾਦਸਾ ਰਾਤ ਕਰੀਬ 3 ਵਜੇ ਨਕੋਦਰ ਰੋਡ ‘ਤੇ ਆਰ ਕੇ ਢਾਬੇ ਦੇ ਕੋਲ ਹੋਇਆ। ਮਾਰੇ ਗਏ ਨੌਜਵਾਨਾਂ ਦੀ ਪਛਾਣ 28 ਸਾਲਾ ਅਮਿਤ ਚੌਹਾਨ ਅਤੇ ਕਮਲ ਵਿਹਾਰ ਬਸਤੀ ਪੀਰਦਾਦ ਦੇ 23 ਸਾਲਾ ਜਸਪ੍ਰੀਤ ਜੱਸਾ ਦੇ ਰੂਪ ‘ਚ ਹੋਈ ਹੈ। ਅਮਿਤ ਚੌਹਾਨ ਹੋਟਲ ਦੇ ਮਾਲਿਕ ਬਲਦੇਵ ਚੌਹਾਨ ਦਾ ਬੇਟਾ ਸੀ।
ਦੱਸਿਆ ਜਾ ਰਿਹਾ ਹੈ ਕੇ ਅਮਿਤ ਅਤੇ ਉਸਦਾ ਸਾਥੀ ਜੱਸਾ ਸ਼ਰਾਬ ਦੇ ਨਸ਼ੇ ‘ਚ ਸਨ ਅਤੇ ਪਾਰਟੀ ਤੋਂ ਮੁੜ ਸਿਗਰੇਟ ਲੈਣ ਲਈ ਜਾ ਰਹੇ ਸਨ। ਕਾਰ ਨੂੰ ਜੱਸਾ ਚਲਾ ਰਿਹਾ ਸੀ। ਇਸ ਦੌਰਾਨ ਉਹਨਾਂ ਦੀ ਕਾਰ ਨਕੋਦਰ ਰੋਡ ‘ਤੇ ਕੰਬੇ ਦੇ ਨਾਲ ਜਾ ਟਕਰਾ ਗਈ। ਹਾਦਸੇ ‘ਚ ਨਾਲ ਦੀ ਸੀਟ ‘ਤੇ ਬੈਠੇ ਅਮਿਤ ਅਤੇ ਕਾਰ ਚਲਾ ਰਹੇ ਜੱਸੇ ਦੀ ਮੌਤ ਹੋ ਗਈ ਜਦ ਕੇ ਪਿਛਲੀ ਸੀਟ ‘ਤੇ ਬੈਠਾ ਵੈਟਰ ਜ਼ਖਮੀ ਹੋ ਗਿਆ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕੇ ਹਾਦਸੇ ਤੋਂ ਬਾਅਦ ਜਦੋਂ ਜਖਮੀਆਂ ਨੂੰ ਕੱਢਿਆ ਗਿਆ ਤਾਂ ਦੋਹਾਂ ਦੋਸਤਾਂ ਨੇ ਰਸਤੇ ‘ਚ ਦਮ ਤੋੜ ਦਿੱਤਾ। ਤੀਸਰੇ ਨੂੰ ਗੰਭੀਰ ਹਾਲਤ ‘ਚ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Related posts

ਅੰਮ੍ਰਿਤਪਾਲ ਸਿੰਘ ‘ਤੇ ਵੱਡੀ ਕਾਰਵਾਈ, ਇੰਸਟਾਗ੍ਰਾਮ ਅਕਾਊਂਟ ਕੀਤਾ ਬੈਨ

htvteam

ਆਹ ਦੇਖਲੋ ਮੁੰਡੇ ਕੀ ਕਰਗੇ

htvteam

ਆਹ ਦੇਖੋ ਭੱਜਿਆ ਜਾਂਦਾ ਟੈਂਕਰ ਕਿੱਥੇ ਜਾ ਚੜ੍ਹਿਆ ?

htvteam