Htv Punjabi
Pakistan

ਪਾਕਿਸਤਾਨ ‘ਚ ਫ੍ਰਾਂਸ ਦੀ ਔਰਤ ਨਾਲ ਗੈਂਗਰੇਪ, ਬਾਅਦ ‘ਚ ਜੋ ਪੁਲਿਸ ਵਾਲੇ ਨੇ ਕੀਤਾ ਹੋਰ ਵੀ ਸ਼ਰਮਨਾਕ

ਪਾਕਿਸਤਾਨ ‘ਚ ਬੱਚੇ ਦੇ ਸਾਹਮਣੇ ਹੀ ਇਕ ਔਰਤ ਨਾਲ ਗੈਂਗਰੇਪ ਦੀ ਘਟਨਾ ਦੇ ਬਾਅਦ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਮਹਿਲਾ ਨੂੰ ਹੀ ਘਟਨਾ ਦਾ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਔਰਤ ਫ੍ਰਾਂਸ ਦੀ ਰਹਿਣ ਵਾਲੀ ਹੈ। ਉੱਥੇ ਹੀ ਕੁੱਝ ਦਿਨ ਪਹਿਲਾਂ ਕਰਾਚੀ ‘ਚ ਇਕ 5 ਸਾਲ ਦੀ ਬੱਚੀ ਨੂੰ ਕਿਡਨੈਪ ਕਰ ਲਿਆ ਗਿਆ ਸੀ ਅਤੇ ਉਸ ਨਾਲ ਰੇਪ ਕੀਤਾ ਗਿਆ ਸੀ ਅਤੇ ਫਿਰ ਰੇਪ ਦੇ ਬਾਅਦ ਕਤਲ ਕਰ ਦਿੱਤਾ ਗਿਆ ਸੀ।

ਫ੍ਰਾਂਸ ਦੀ ਰਹਿਣ ਵਾਲੀ ਔਰਤ ਆਪ ਕਾਰ ਡਰਾਈਵ ਕਰ ਕੇ ਜਾ ਰਹੀ ਸੀ। ਹਾਈਵੇਅ ‘ਤੇ ਲੰਘਦੇ ਸਮੇਂ ਕਾਰ ਬੰਦ ਹੋ ਗਈ। ਰਾਤ ਦੇ ਤਕਰੀਬਨ 1.30 ਵਜੇ ਦੋ ਲੋਕ ਉੱਥੇ ਆਉਂਦੇ ਹਨ ਅਤੇ ਕਾਰ ਦੀ ਖਿੜਕੀ ਤੋੜ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਨੂੰ ਖਿੱਚ ਲੈਂਦੇ ਹਨ, ਦੱਸਿਆ ਗਿਆ ਹੈ ਕਿ ਬੱਚਿਆਂ ਦੇ ਸਾਹਮਣੇ ਹੀ ਮਹਿਲਾ ਨਾਲ ਕਈ ਵਾਰ ਜ਼ਬਰਦਸਤੀ ਕੀਤੀ ਗਈ। ਮੁਲਜ਼ਮਾਂ ਨੇ ਔਰਤ ਦੀ ਜਵੈਲਰੀ, ਕੈਸ਼ ਅਤੇ ਹੋਰ ਸਮਾਨ ਵੀ ਲੁੱਟ ਲਿਆ। ਦੱਸਿਆ ਜਾ ਰਿਹਾ ਹੈ ਕੇ ਔਰਤ ਦੀ ਕਾਰ ਦਾ ਤੇਲ ਖਤਮ ਹੋ ਗਿਆ ਸੀ ਅਤੇ ਉਹ ਸਹਾਇਤਾ ਦਾ ਇੰਤਜ਼ਾਰ ਕਰ ਰਹੀ ਸੀ। ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਸਿਰ ਚੜ੍ਹ ਕੇ ਬੋਲ ਰਿਹਾ ਹੈ।


ਮਾਮਲੇ ਦੇ ਜਾਂਚ ਅਧਿਕਾਰੀ ਅਤੇ ਪੁਲਿਸ ਦੇ ਅਧਿਕਾਰੀ ਉਮਰ ਸ਼ੇਖ ਨੇ ਲੋਕਾਂ ਦੇ ਗੁੱਸੇ ਨੂੰ ਇਹ ਕਹਿ ਕੇ ਹੋਰ ਵਧਾ ਦਿੱਤਾ ਕੇ ਔਰਤ ਨੂੰ ਰਾਤ ਨੂੰ ਇਕੱਲਿਆਂ ਸਫਰ ਨਹੀਂ ਕਰਨਾ ਚਾਹੀਦਾ ਸੀ। ਸ਼ੇਖ ਨੇ ਕਿਹਾ ਕਿ ਪਾਕਿਸਤਾਨ ‘ਚ ਕੋਈ ਵੀ ਆਪਣੀ ਭੈਣ ਅਤੇ ਬੇਟੀ ਨੂੰ ਇੰਨੀ ਰਾਤ ਨੂੰ ਇਕੱਲਿਆ ਸਫਰ ਕਰਨ ਲਈ ਸਹਿਮਤ ਨਹੀਂ ਹੁੰਦਾ।

ਇਸ ਮਾਮਲੇ ਤੋਂ ਬਾਅਦ ਹੁਣ ਜਿੱਥੇ ਲੋਕਾਂ ਦਾ ਗੁੱਸਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਉਥੇ ਹੀ ਪੁਲਿਸ ਅਧਿਕਾਰੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ।

Related posts

ਗੁਰਪੁਰਬ ਤੋਂ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ

htvteam

ਦੋ ਪਾਕਿਸਤਾਨੀ ਕੁੜੀਆਂ ਦਾ ਭਾਰਤੀ ਫੌਜੀ ‘ਤੇ ਆਇਆ ਦਿਲ

htvteam

ਨਨਕਾਣਾ ਸਾਹਿਬ ਤੇ ਹਮਲੇ ਤੋਂ ਬਾਅਦ ਲੋਕਾਂ ਨੂੰ ਯਾਦ ਆਇਆ ਨਵਜੋਤ ਸਿੱਧੂ

Htv Punjabi