ਜਪਾਨ ‘ਚ ਘਰ ਵਸਾਉਣ ਦੀ ਇੱਛਾ ਰੱਖਣ ਵਾਲੇ ਜੋੜਿਆਂ ਨੂੰ ਸਰਕਾਰ ਨੇ ਛੇ ਲੱਖ ਯੋਨ ਜਾਨੀ ਕੇ 4.25 ਲੱਖ ਰੁਪਏ ਤੱਕ ਦੀ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਵਿਆਹ ਕਰਕੇ ਜਲਦੀ ਬੱਚੇ ਕਰਨ ਅਤੇ ਦੇਸ਼ ‘ਚ ਤੇਜ਼ੀ ਨਾਲ ਡਿੱਗਦੀ ਜਾ ਰਹੀ ਜਨਮ ਦਰ ਨੂੰ ਕਾਬੂ ਪਾ ਸਕਣ। ਇਸ ਦੇ ਲਈ ਸਰਕਾਰ ਅਪ੍ਰੈਲ ‘ਚ ਵੱਡੇ ਪੈਮਾਨੇ ‘ਚ ਇਨਾਮ ਦੇਣ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ।
ਪਿਛਲੇ ਸਾਲ ਜਪਾਨ ‘ਚ ਇਤਿਹਾਸਕ ਰੂਪ ‘ਚ ਸਭ ਤੋਂ ਘੱਟ 8 ਲੱਖ 65 ਹਜ਼ਾਰ ਬੱਚਿਆਂ ਦਾ ਜਨਮ ਹੋਇਆ। ਜਨਮ ਦੀ ਤੁਲਨਾ ‘ਚ ਮੌਤ ਦਾ ਅੰਕੜਾ 5 ਲੱਖ 12 ਹਜ਼ਾਰ ਜਿਆਦਾ ਰਿਹਾ। ਇਹ ਵੀ ਜਨਮ ਤੇ ਮੌਰ ਦਰ ‘ਚ ਵੱਡਾ ਫਰਕ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਸਾਲ ਜਨਮਦਰ ਪਿਛਲੇ ਸਾਲ ਦੇ 1.4% ਤੋਂ ਕੁਝ ਜਿਆਦਾ 1.8% ਰਹੇਗੀ। ਜਪਾਨ ਦੀ ਅਬਾਦੀ 12.68 ਕਰੋੜ ਹੈ। ਜਨਸੰਖਿਆ ਦੇ ਹਿਸਾਬ ਨਾਲ ਜਪਾਨ ਦੁਨੀਆ ਦਾ ਸਭ ਤੋਂ ਬਜ਼ੁਰਗ ਦੇਸ਼ ਹੈ।
ਇੱਥੇ 100 ਸਾਲ ਤੋਂ ਜਿਆਦਾ ਉਮਰ ਵਾਲੇ ਲੋਕਾਂ ਦੀ ਸੰਖਿਆ ਵੀ ਸਭ ਤੋਂ ਜਿਆਦਾ ਹੈ। ਲੈਂਸੇਟ ਦੀ ਰਿਪੋਰਟ ਦੇ ਅਨੁਸਾਰ, ਜੇਕਰ ਜਨਮਦਰ ਦੀ ਸਥਿਤੀ ਇਹੀ ਰਹੀ ਤਾਂ ੨੦੪੦ ਤੱਕ ਬਜ਼ੁਰਗਾਂ ਦੀ ਅਬਾਦੀ ੩੫% ਤੋਂ ਜਿਆਦਾ ਹੋ ਜਾਵੇਗੀ। ਇਸ ਅੰਤਰ ਨੂੰ ਘਟਾਉਣ ਦੇ ਲਈ ਸਰਕਾਰ ਵਲੋਂ ਇਹ ਅਭਿਆਨ ਚਲਾਇਆ ਗਿਆ ਹੈ।