Htv Punjabi
Punjab

ਖੇਤਾਂ ‘ਚ ਪਰਾਲੀ ਨਾਲ ਭਰੀ ਟ੍ਰੈਕਟਰ-ਟ੍ਰਾਲੀ ਨੂੰ ਲੱਗੀ ਅੱਗ,, ਕਾਰਨ ਸੁਣ ਕੇ ਲੋਕ ਹੋਏ ਹੈਰਾਨ

ਕਿਸੇ ਵੇਲੇ ਪੰਜਾਬ ‘ਚ ਜਦੋਂ ਬਲਦਾਂ ਤੇ ਹੱਲਾਂ ਨਾਲ ਖੇਤੀ ਕੀਤੀ ਜਾਂਦੀ ਸੀ ਉਸ ਵੇਲੇ ਲੋਕ ਬਲਦਾਂ ਨੂੰ ਘਰ ‘ਚ ਜੀਅ ਮੰਨਦੇ ਸਨ ਤੇ ਅਜੋਕੇ ਸਮੇਂ ਇਹ ਥਾਂ ਘਰ ‘ਚ ਖੜ੍ਹੇ ਟ੍ਰੈਕਟਰ ਨੇ ਲੈ ਲਈ ਐ। ਟ੍ਰੈਕਟਰ ਪਿੱਛੇ ਕਈ ਵਾਰ ਕਿਸਾਨ ਐਨਾ ਭਾਵੁਕ ਹੋ ਜਾਂਦੈ ਕੀ ਉਹ ਆਪਣੇ ਕਬਾੜ ਤੇ ਕੰਡਮ ਹੋਏ ਟ੍ਰੈਕਟਰ ਨੂੰ ਵੇਚਣ ਦਾ ਹੌਂਸਲਾ ਉਸ ‘ਚ ਨਹੀਂ ਪੈਂਦਾ।

ਪਰ ਜਦੋਂ ਇਹੋ ਘਰ ਦੇ ਜੀਅ ਜਦੋਂ ਅੱਖਾਂ ਸਾਹਮਣੇ ਧੂ-ਧੂ ਕਰਕੇ ਜਲ ਰਿਹਾ ਹੋਵੇ ਤਾਂ ਕਿਰਸਾਨ ‘ਤੇ ਕੀ ਬੀਤਦੀ ਹੋਏਗੇ ਇਹ ਉਹੀ ਜਾਣਦਾ ਐ। ਦਾਅਵਾ ਕੀਤਾ ਜਾ ਰਿਹੈ ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਬੁੱਕਣ ਖਾਂ ਵਾਲਾ ਦੀਆਂ ਨੇ…ਤੇ ਜਿਸ ਕਿਰਸਾਨ ਦਾ ਇਹ ਟ੍ਰੈਕਟਰ ਟ੍ਰਾਲੀ ਐ ਉਸਦੀਆਂ ਅਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਸੀ ਤੇ ਅਰਮਾਨ ਪਹਿਲਾਂ ਹੀ ਸੁਆਹ ਹੋ ਗਏ।

ਹੁਣ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦਾ ਵਾਇਰਲ ਸੱਚ…ਅਸਲ ‘ਚ ਤੇਜ਼ੀ ਨਾਲ ਵਾਇਰਲ ਹੋਈ ਇਹ ਵੀਡੀਓ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਾਏ ਦੇ ਪਿੰਡ ਬੁੱਕਣ ਖਾਂ ਵਾਲਾ ਦੀ ਐ…ਤੇ ਖੇਤ ‘ਚ ਖੜ੍ਹੇ ਟ੍ਰੈਕਟਰ-ਟ੍ਰਾਲੀ ਨੂੰ ਅੱਗ ਆਪਣੇ ਆਪ ਨਹੀਂ ਸਗੋਂ ਸੜਕ ਤੋਂ ਲੰਘਦੀਆਂ ਮੇਨ ਹਾਈਵੋਲ ਤਾਰਾਂ ਨਾਲ ਓਵਰਲੋਡ ਗੱਡੀ ਜੋ ਆਪਣੀ ਚਾਸੀ ਤੋਂ ਕਿਤੇ ਉੱਪਰ ਵੱਲ ਨੂੰ ਸਮਾਨ ਨਾਲ ਭਰੀ ਹੋਈ ਸੀ ਤਾਰਾਂ ਨਾਲ ਟੱਕਰਾਂ ਗਈ। ਜਿਸ ਤੋਂ ਬਾਅਦ ਖੇਤਾਂ ‘ਚ ਝੋਨੇ ਦੀ ਨਾੜ ਨਾਲ ਭਰੇ ਖੜੇ ਇਸ ਟ੍ਰੈਕਟਰ ‘ਤੇ ਚਿੰਗਾਰੀਆਂ ਡਿੱਗਣ ਉਪਰੰਤ ਇਸ ਟ੍ਰੈਕਟਰ ਨੂੰ ਅੱਗ ਲੱਗ ਗਈ । ਹੋਰ ਤਾਂ ਪੂਰੇ ਮਾਮਲੇ ‘ਚ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਐ ਇਹ ਟ੍ਰੈਕਟਰ ਜਿਸ ਖੇਤ ‘ਚ ਖੜ੍ਹਾ ਐ ਉਸ ਕਿਸਾਨ ਦਾ ਨਹੀਂ ਸਗੋਂ ਮਲੋਟ ਵਾਲੀ ਪਾਸੇ ਤੋਂ ਕਿਰਾਏ ‘ਤੇ ਲਿਆਂਦਾ ਗਿਆ ਸੀ। ਜਿਸ ਨੇ ਝੋਨੇ ਦੀ ਨਾੜ ਨੂੰ ਇਕ ਮੋਗੇ ਵਾਲੇ ਪਾਸੇ ਲੈਕੇ ਜਾਣਾ ਸੀ।

Related posts

ਦੇਸੀ ਘਾਹ ਨੂੰ ਖਾਣ ਦੇ ਬੇਮਿਸਾਲ ਫਾਇਦੇ ਸੁਣੋ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜੂ

htvteam

ਆਹ ਮੁੰਡਾ ਗੋਰੀ ਦੇ ਪਿਆਰ ਹੋਇਆ ਝੱਲਾ

htvteam

ਭਾਬੀ ਨੇ ਭੈਣ ਨੂੰ ਭਜਾਉਣ ‘ਚ ਕੀਤੀ ਸੀ ਮਦਦ, ਫੇਰ ਬਾਦਲਾ ਲੈਣ ਲਈ ਨੌਜਵਾਨ ਨੇ ਭਾਬੀ ਨਾਲ ਦੋਸਤੀ ਕਰਕੇ ਖੇਡਿਆ ਖ਼ਤਰਨਾਕ ਖੇਡ੍ਹ

Htv Punjabi