Htv Punjabi
Punjab

ਸਾਲ ਤੋਂ ਪੁੱਟੀ ਸੜਕ ਦੇ ਅਧੂਰੇ ਛੱਡੇ ਕੰਮ ਕਾਰਨ ਗੁਸਾਏ ਇਲਾਕਾ ਨਿਵਾਸੀਆਂ ਨੇ ਲਗਾਇਆ ਧਰਨਾ

ਦਰਜ਼ਨਾਂ ਪਿੰਡਾਂ ਨੂੰ ਆਪਸ ਵਿਚ ਜੋੜਦੀ ਸਾਨੀਪੁਰ ਰੋਡ ਸਰਹਿੰਦ ਨੂੰ ਪਿਛਲੇ ਲੰਮੇਂ ਸਮੇਂ ਤੋਂ ਪੁੱਟਕੇ ਉਸਦਾ ਕੰਮ ਅਧੂਰਾ ਛੱਡਿਆ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਇਸ ਪੁੱਟੇ ਹੋਏ ਰਸਤੇ ’ਤੇ ਝੋਨਾ ਲਗਾਕੇ ਪ੍ਰਸ਼ਾਸ਼ਨ ਤੋਂ ਜਲਦ ਸੜਕ ਬਨਾਉਣ ਦੀ ਇਲਾਕਾ ਨਿਵਾਸੀਆਂ ਵਲੋਂ ਮੰਗ ਕੀਤੀ ਗਈ ਸੀ, ਪ੍ਰੰਤੂ ਹੁਣ ਤੱਕ ਮੰਗ ਪੂਰੀ ਨਾ ਹੋਣ ’ਤੇ ਭੜਕੇ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਜੀ.ਟੀ.ਰੋਡ ਸਰਹਿੰਦ ਵਿਖੇ ਧਰਨਾ ਲੱਗਾ ਦਿੱਤਾ ਗਿਆ।

ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਕਿਹਾ ਕਿ ਸਾਨੀਪੁਰ ਰੋਡ ਦਰਜ਼ਨਾਂ ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ, ਪ੍ਰੰਤੂ ਪਿਛਲੇ ਲੰਮੇਂ ਸਮੇਂ ਤੋਂ ਸੜਕ ਨੂੰ ਪੁੱਟਕੇ ਇਸਦਾ ਕੰਮ ਅਧੂਰਾ ਛੱਡਿਆ ਹੋਇਆ ਅਤੇ ਵੱਡੇ ਵੱਡੇ ਟੋਇਆ ਕਾਰਨ ਹੋਏ ਕਈ ਹਾਦਸਿਆਂ ਵਿਚ ਲੋਕ ਵਾਹਨਾਂ ਤੋਂ ਡਿੱਗਕੇ ਜਖਮੀ ਵੀ ਚੁੱਕੇ ਹਨ। ਇਸ ਕਾਰਨ ਕੁਝ ਦਿਨ ਪਹਿਲਾਂ ਇਸ ਖਸਤਾ ਹਾਲਤ ਰੋਡ ’ਤੇ ਝੋਨਾ ਲਗਾਕੇ ਪ੍ਰਸ਼ਾਸ਼ਨ ਤੋਂ ਜਲਦ ਇਸ ਸੜਕ ਨੂੰ ਬਨਵਾਉਣ ਦੀ ਮੰਗ ਕੀਤੀ ਗਈ ਸੀ, ਪ੍ਰੰਤੂ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਡ ਦੇ ਨਾਲ ਲੱਗਦੀਆਂ ਗਲੀਆਂ ਨੂੰ ਪੁੱਟਿਆ ਹੋਇਆ ਹੈ ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ ਅਤੇ ਲੋਕ ਘਰਾਂ ਵਿਚ ਹੀ ਕੈਦ ਹੋ ਕੇ ਰਹਿਣ ਨੂੰ ਮਜਬੂਰ ਹਨ। ਇਸ ਦੇ ਨਾਲ ਹੀ ਕਈ ਅਪਾਹਿਜ਼ ਤਾਂ ਬਿਲਕੁਲ ਵੀ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਦੁਕਾਨਦਾਰਾਂ ਦੇ ਕੰਮ ਰੋਡ ਪੁੱਟੀ ਹੋਣ ਕਾਰਨ ਠੱਪ ਪਏ ਹਨ।


ਦੁਕਾਨਦਾਰ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਕਈ ਵਾਰ ਇਸ ਪੁੱਟੀ ਹੋਏ ਸੜਕ ਨੂੰ ਬਨਾਉਣ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ, ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ। ਦੁਕਾਨਦਾਰਾਂ ਦੇ ਕੰਮ ਠੱਪ ਪਏ ਹਨ। ਇਸ ਲਈ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ।

Related posts

ਨਿਹੰਗ ਸਿੰਘਾਂ ਨੇ ਠਾਣੇ ਚ ਮਚਾਇਆ ਗ਼ਦਰ !

htvteam

ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ ‘ਤੇ BJP ‘ਚ ਹੋਏ ਸ਼ਾਮਲ

htvteam

ਤੋਤੇ ਨੇ ਇਨਸਾਨਾਂ ਨੂੰ ਲਗਾਈ ਮਦਦ ਦੀ ਗੁਹਾਰ; ਕਿਤੇ ਤੁਸੀਂ ਤਾਂ ਨਹੀਂ ਕੁਦਰਤ ਦੇ ਦੁਸ਼ਮਣ

htvteam