Htv Punjabi
Punjab

ਸੰਗਰੂਰ ਦੇ ਦਿੜ੍ਹਬਾ ‘ਚ ਗੰਨ ਹਾਊਸ ਤੇ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ

ਸੰਗਰੂਰ ਦੇ ਦਿੜ੍ਹਬਾ ‘ਚ ਬੀਤੀ ਰਾਤ ਚੋਰਾਂ ਨੇ ਗੰਨ ਹਾਊਸ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਵਾਰਦਾਤ ਵਾਲੀ ਥਾਂ ‘ਤੇ ਸੁਰਾਗ ਲੱਭਣੇ ਸ਼ੁਰੂ ਕਰ ਦਿੱਤੇ ਹਨ। ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਇੱਥੋਂ ਦੇ ਗੰਨ ਹਾਊਸ ਦੀ ਕੰਧ ‘ਪਾੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਇੱਥੋਂ ਕਿੰਨੇ ਹਥਿਆਰ ਚੋਰੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰ ਇੱਥੇ ਜੋ ਵੀ ਚੋਰੀ ਕੀਤੀ ਹੈ, ਉਨ੍ਹਾਂ ਦੇ ਇਰਾਦੇ ਸਹੀ ਨਹੀਂ ਹਨ ਕਿਤੇ ਇਹ ਹਥਿਆਰ ਕਿਸੇ ਵੱਡੇ ਅਪਰਾਧ ਵਿੱਚ ਵਰਤੇ ਜਾ ਸਕਦੇ ਹਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇੱਥੋਂ ਕਿੰਨੇ ਹਥਿਆਰ ਚੋਰੀ ਹੋਏ ਹਨ। ਇੱਥੇ, ਇਹ ਸਭ ਜਾਂਚ ਦਾ ਮਾਮਲਾ ਹੈ ਹੁਣ ਅਸੀਂ ਜਾਂਚ ਕਰ ਰਹੇ ਹਾਂ ਅਤੇ ਘਟਨਾ ‘ਤੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਰਸੋਈ ‘ਚ ਖੜਕੇ ਬਣਾਓ ਆਹ ਛੋਟਾ ਜਿਹਾ ਨੁਸਕਾ, ਪੇਟ ਰਹੇਗਾ ਸਦਾ ਸੁਖੀ

htvteam

ਸਰਕਾਰੀ ਮਾਸਟਰਨੀ ਨੂੰ ਆਏ ਲਵ ਯੂ ਦੇ ਮੈਸੇਜ਼, ਫਿਰ ਮੈਡਮ ਨਾਲ ਹੋਇਆ ਧੱਕਾ !

htvteam

ਠੰਡ ਚ ਦਿਲ ਦੇ ਮਰੀਜ਼ ਰੱਖਣ ਇਸ ਗੱਲਾਂ ਦਾ ਖਾਸ ਧਿਆਨ

htvteam