ਆੱਫਰ ਤਾਂ ਮੈਨੂੰ ਰਾਸ਼ਟਰਪਤੀ ਦੀ ਵੀ ਆਈ ਹੈ। ਹੁਣ ਕੀ ਰਾਸ਼ਟਰਪਤੀ ਬਣ ਜਾਵਾਂ। ਇਹ ਜਵਾਬ ਸੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਪੰਜਾਬ ਦੀ ਸਿਆਸਤ ਵਿਚ ਆ ਮੁੱਖਮੰਤਰੀ ਦਾ ਚਿਹਰਾ ਬਣਨ ਜਾ ਰਹੇ ਹੋ ? ਕਾਬਿਲੇ ਗੌਰ ਹੈ ਕਿ ਰਾਜੇਵਾਲ ਖੰਨਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਿਸਾਨ ਆਗੂਆਂ ਨਾਲ ਰੀਵਿਊ ਮੀਟਿੰਗ ਕਰਨ ਪੁੱਜੇ ਸੀ।
